ETV Bharat / state

ਗੁਰਦੁਆਰੇ ਜਾ ਰਹੀ ਮਹਿਲਾ ਨੂੰ ਕਾਰ ਵਾਲੇ ਨੇ ਮਾਰੀ ਟੱਕਰ, ਮੌਕੇ 'ਤੇ ਹੋਈ ਮੌਤ - ਕਾਰ ਵਾਲੇ ਨੇ ਮਾਰੀ ਟੱਕਰ

ਜਲੰਧਰ ਦੇ ਮੋਤਾ ਸਿੰਘ ਨਗਰ ਵਿੱਚ ਰਹਿਣ ਵਾਲੀ ਹਰਵਿੰਦਰ ਕੌਰ ਸਵੇਰੇ ਗੁਰਦੁਆਰੇ ਜਾ ਰਹੀ ਸੀ ਤੇ ਰਸਤੇ ਵਿੱਚ ਇੱਕ ਅਣਪਛਾਤੇ ਕਾਰ ਵਾਲੇ ਨੇ ਉਨ੍ਹਾਂ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ।

ਗੁਰਦੁਆਰੇ ਜਾ ਰਹੀ ਮਹਿਲਾ ਨੂੰ ਕਾਰ ਵਾਲੇ ਨੇ ਮਾਰੀ ਟੱਕਰ,  ਮੌਕੇ 'ਤੇ ਮੌਤ

author img

By

Published : Jul 17, 2020, 4:47 PM IST

ਜਲੰਧਰ: ਮੋਤਾ ਸਿੰਘ ਨਗਰ ਵਿੱਚ ਅੱਜ ਸਵੇਰੇ ਹਾਦਸਾ ਵਾਪਰਿਆ ਹੈ, ਜਿੱਥੇ ਗੁਰਦੁਆਰੇ ਜਾ ਰਹੀ ਇੱਕ ਮਹਿਲਾ ਨੂੰ ਰਸਤੇ ਵਿੱਚ ਇੱਕ ਅਣਪਛਾਤੇ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਗੁਰਦੁਆਰੇ ਜਾ ਰਹੀ ਮਹਿਲਾ ਨੂੰ ਕਾਰ ਵਾਲੇ ਨੇ ਮਾਰੀ ਟੱਕਰ, ਮੌਕੇ 'ਤੇ ਮੌਤ

ਹਰਵਿੰਦਰ ਕੌਰ ਹਰ ਰੋਜ਼ ਦੀ ਤਰ੍ਹਾਂ ਸਵੇਰੇ ਉੱਠ ਕੇ ਗੁਰਦੁਆਰੇ ਜਾ ਰਹੀ ਸੀ ਤੇ ਰਸਤੇ ਵਿੱਚ ਇੱਕ ਕਾਰ ਵਾਲੇ ਨੇ ਉਸ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੇਹ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਿਜਵਾ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਮ੍ਰਿਤਕ ਮਹਿਲਾ ਦੇ ਪੁੱਤਰ ਨੂੰ ਪੁਲਿਸ ਵਾਲਿਆਂ ਤੇ ਗੁਰਦੁਆਰੇ ਦੇ ਪਾਠੀ ਨੇ ਆ ਕੇ ਦੱਸਿਆ ਕਿ ਤੁਹਾਡੀ ਮਾਤਾ ਨੂੰ ਕੋਈ ਟੱਕਰ ਮਾਰ ਕੇ ਚਲਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਦੋਂ ਤੱਕ ਉਹ ਦਮ ਤੋੜ ਚੁੱਕੀ ਸੀ। ਹਰਵਿੰਦਰ ਕੌਰ ਦੇ ਪੁੱਤਰ ਰਾਜਾ ਨੇ ਦੋਸ਼ੀਆਂ ਨੂੰ ਜਲਦ ਫੜਨ ਦੀ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ।

ਇਹ ਵੀ ਪੜੋ:ਪਿੰਡ ਸੇਲੀਕੇਆਣਾ 'ਚ ਦੋ ਧਿਰਾਂ ਵਿੱਚਕਾਰ ਹੋਈ ਲੜਾਈ, ਇੱਕ ਧਿਰ ਨੇ ਗੱਡੀ ਨੂੰ ਲਾਈ ਅੱਗ

ਉੱਥੇ ਹੀ ਇਸ ਮਾਮਲੇ ਵਿੱਚ ਥਾਣਾ ਨਵੀਂ ਬਾਰਾਦਰੀ ਦੇ ਗੁਰਦਿਆਲ ਸਿੰਘ ਏਐਸਆਈ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਕਾਲ ਆਈ ਸੀ ਕਿ ਡਿਫੈਂਸ ਕਲੋਨੀ ਦੇ ਗੁਰਦੁਆਰੇ ਦੇ ਨੇੜੇ ਇੱਕ ਮਹਿਲਾ ਨੂੰ ਕੋਈ ਕਾਰ ਵਾਲਾ ਟੱਕਰ ਮਾਰ ਕੇ ਭੱਜ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਜਾ ਕੇ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰ ਵਾਲੇ ਦੀ ਗੱਡੀ ਦਾ ਨੰਬਰ PB08-CN-0303 ਹੈ। ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਬਹੁਤ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.