ETV Bharat / state

ਆਖਰ ਕੌਣ ਨੇ ਸੰਤ ਬਲਬੀਰ ਸਿੰਘ ਸੀਚੇਵਾਲ, ਕਿਉਂ ਹੋਈ ਰਾਜਸਭਾ ਲਈ ਚੋਣ ? - ਆਖਰ ਕੌਣ ਨੇ ਸੰਤ ਬਲਬੀਰ ਸਿੰਘ ਸੀਚੇਵਾਲ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਦੋ ਰਾਜਸਭਾ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇੰਨ੍ਹਾਂ ਨਾਵਾਂ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਮ ਦੀ ਕਾਫੀ ਚਰਚਾ ਹੋ ਰਹੀ ਹੈ। ਆਖਿਰ ਕੌਣ ਹਨ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕਿਉਂ ਆਪ ਨੇ ਉਨ੍ਹਾਂ ਨੂੰ ਰਾਜਸਭਾ ਲਈ ਚੁਣਿਆ ਹੈ...ਜਾਣੋ ਇਸ ਖਾਸ ਰਿਪੋਰਟ ’ਚ

ਸੰਤ ਸੀਚੇਵਾਲ ਕਿਵੇਂ ਹੋਈ ਪੂਰੀ ਦੁਨੀਆ ਵਿੱਚ ਪ੍ਰਸਿੱਧੀ

author img

By

Published : May 28, 2022, 6:22 PM IST

ਜਲੰਧਰ: ਆਮ ਆਦਮੀ ਪਾਰਟੀ ਦੀ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ 'ਤੇ ਮੋਹਰ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਪੂਰਥਲਾ ’ਚ ਪੈਂਦੇ ਪਿੰਡ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਡੇਰੇ ਵਿੱਚ ਇੱਕ ਸਮਾਗਮ ਦੌਰਾਨ ਪੁੱਜੇ ਸਨ ਅਤੇ ਇਸ ਦੌਰਾਨ ਸੀਐਮ ਵੱਲੋਂ ਆਪਣੇ ਭਾਸ਼ਣ ਵਿੱਚ ਸੀਚੇਵਾਲ ਦੀ ਖੂਬ ਸ਼ਲਾਘਾ ਕੀਤੀ ਗਈ ਸੀ।

ਆਖਿਰ ਕੌਣ ਨੇ ਸੰਤ ਬਲਬੀਰ ਸਿੰਘ ਸੀਚੇਵਾਲ: ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਿਸ਼ਵ ਭਰ ਵਿੱਚ ਇੱਕ ਮਹਾਨ ਵਾਤਾਵਰਣ ਪ੍ਰੇਮੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 2 ਫਰਵਰੀ 1962 ਨੂੰ ਹੋਇਆ ਸੀ। ਵਾਤਾਵਰਨ ਪ੍ਰਤੀ ਉਨ੍ਹਾਂ ਦੇ ਪਿਆਰ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਖੁਦ ਕਾਲੀ ਬੇਈ ਦੀ 110 ਕਿਲੋਮੀਟਰ ਦੀ ਸਫ਼ਾਈ ਕਰਕੇ ਦੁਨੀਆ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਵਾਤਾਵਰਨ ਪ੍ਰਤੀ ਪਿਆਰ ਕਾਰਨ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ।

ਸੰਤ ਸੀਚੇਵਾਲ ਨੂੰ 'ਹੀਰੋ ਆਫ ਇਨਵਾਇਰਨਮੈਂਟ' ਦੇ ਨਾਮ ਨਾਲ ਕੀਤਾ ਜਾ ਚੁੱਕਾ ਸਨਮਾਨਿਤ: ਸੰਤ ਬਲਬੀਰ ਸਿੰਘ ਸੀਚੇਵਾਲ, ਜਿੰਨ੍ਹਾਂ ਨੂੰ ਵਾਤਾਵਰਨ ਪ੍ਰਤੀ ਪਿਆਰ ਅਤੇ ਵਾਤਾਵਰਨ ਪ੍ਰਤੀ ਉਨ੍ਹਾਂ ਦੇ ਕੰਮਾਂ ਲਈ 'ਟਾਇਮਜ਼ ਮੈਗਜ਼ੀਨ' ਦੁਆਰਾ 'ਹੀਰੋ ਆਫ ਇਨਵਾਇਰਨਮੈਂਟ' ਦੇ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਨੂੰ ਇਹ ਪੁਰਸਕਾਰ 2008 ਵਿੱਚ ਸਾਬਕਾ ਕੇਂਦਰੀ ਮੰਤਰੀ ਵੈਂਕਈਆ ਨਾਇਡੂ, ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਅਤੇ ਅਰੁਣ ਪੁਰੀ ਦੁਆਰਾ ਪ੍ਰਦਾਨ ਕੀਤਾ ਗਿਆ ਸੀ।

ਸੀਚੇਵਾਲ ਨੇ ਕਿਵੇਂ ਪੂਰੀ ਦੁਨੀਆ ਲਈ ਮਿਸਾਲ ਕਾਇਮ ਕੀਤੀ: ਕਾਲੀ ਬੇਈਂ ਨਦੀ ਦਾ ਸਿੱਖ ਸਮਾਜ ਵਿੱਚ ਬਹੁਤ ਮਹੱਤਵ ਹੈ। ਇਹ ਦਰਿਆ ਹੁਸ਼ਿਆਰਪੁਰ ਦੇ ਮੁਕੇਰੀਆਂ ਖੇਤਰ ਵਿੱਚ ਬਿਆਸ ਦਰਿਆ ਵਿੱਚੋਂ ਨਿਕਲਦਾ ਹੈ ਅਤੇ ਲਗਭਗ 110 ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਬਿਆਸ ਦਰਿਆ ਵਿੱਚ ਜਾ ਮਿਲਦਾ ਹੈ। ਇਹ ਦਰਿਆ ਕਪੂਰਥਲਾ ਦੇ ਸੁਲਤਾਨਪੁਰ ਇਲਾਕੇ ਵਿੱਚੋਂ ਲੰਘਦਾ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 14 ਸਾਲ 9 ਮਹੀਨੇ 13 ਦਿਨ ਬਿਤਾਏ ਸਨ। ਇਸ ਸਮੇਂ ਦੌਰਾਨ ਉਹ ਹਰ ਰੋਜ਼ ਸਵੇਰੇ ਕਾਲੀ ਬੇਈਂ ਨਦੀ ਵਿੱਚ ਇਸ਼ਨਾਨ ਕਰਦੇ ਸਨ ਅਤੇ ਇੱਥੇ ਉਨ੍ਹਾਂ ਨੇ ਮੂਲਮੰਤਰ ‘ਇਕ ਓਅੰਕਾਰ ਸਤਨਾਮ’ ਦਾ ਜਾਪ ਕਰਦਿਆਂ ਇਸ ਦੀ ਰਚਨਾ ਕੀਤੀ। ਬਲਬੀਰ ਸਿੰਘ ਸੀਚੇਵਾਲ ਜੋ ਕਿ ਸੁਲਤਾਨਪੁਰ ਲੋਧੀ ਨੇੜੇ ਪਿੰਡ ਸੀਚੇਵਾਲ ਦੇ ਰਹਿਣ ਵਾਲੇ ਹਨ, ਜਿੱਥੇ ਉਨ੍ਹਾਂ ਦਾ ਆਪਣਾ ਡੇਰਾ ਹੈ। ਇਸ ਨਦੀ ਦੇ ਇਤਿਹਾਸ 'ਤੇ ਨਜ਼ਰ ਮਾਰਦਿਆਂ ਉਨ੍ਹਾਂ ਨੇ 110 ਕਿਲੋਮੀਟਰ ਦਰਿਆ ਦੀ ਸਫਾਈ ਕਰਕੇ ਦਿਖਾਈ।

ਕੀ ਹੈ ਸੀਚੇਵਾਲ ਮਾਡਲ?: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ 'ਚ ਬਣੇ ਪਹਿਲੇ ਸੀਚੇਵਾਲ ਮਾਡਲ ਨੂੰ ਦੇਖਦੇ ਹੋਏ ਅੱਜ ਇਸ ਨੂੰ ਦੇਸ਼ ਦੇ ਕਈ ਸੂਬਿਆਂ 'ਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਦੇਸ਼ਾਂ 'ਚ ਵੀ ਅਪਣਾਇਆ ਜਾ ਰਿਹਾ ਹੈ। ਸੰਤ ਸੀਚੇਵਾਲ ਵੱਲੋਂ ਬਣਾਏ ਇਸ ਮਾਡਲ ਵਿੱਚ ਹਰੇਕ ਪਿੰਡ ਵਿੱਚ ਤਿੰਨ ਖੂਹ ਬਣਾਏ ਗਏ ਹਨ। ਗੰਦੇ ਪਾਣੀ ਨੂੰ ਪਹਿਲਾਂ ਖੂਹ ਵਿੱਚ ਪਾ ਕੇ ਜਾਲੀਆਂ ਨਾਲ ਸਾਫ਼ ਕੀਤਾ ਜਾਂਦਾ ਹੈ ਅਤੇ ਫਿਰ ਦੂਜੇ ਖੂਹ ਵਿੱਚ ਪਾਣੀ ਪਾਇਆ ਜਾਂਦਾ ਹੈ। ਇਸ ਕਾਰਨ ਪਹਿਲੇ ਖੂਹ ਵਿੱਚ ਪਾਣੀ ਦੀ ਗੰਦਗੀ ਰਹਿੰਦੀ ਹੈ ਅਤੇ ਦੂਜੇ ਖੂਹ ਦੇ ਪਾਣੀ ਵਿੱਚੋਂ ਚਿਕਨਾਹਟ ਖਤਮ ਹੋ ਜਾਂਦੀ ਹੈ ਅਤੇ ਫਿਰ ਤੀਜੇ ਖੂਹ ਵਿੱਚ ਪਾਣੀ ਪਾਇਆ ਜਾਂਦਾ ਹੈ। ਤੀਜੇ ਖੂਹ ਤੋਂ ਪਾਣੀ ਨੂੰ ਇੱਕ ਛੱਪੜ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਸੂਰਜ ਦੀਆਂ ਕਿਰਨਾਂ ਦੀ ਗਰਮੀ ਨਾਲ ਪਾਣੀ ਨੂੰ ਸ਼ੁੱਧ ਕੀਤਾ ਜਾਂਦਾ ਹੈ। ਅੰਤ ਵਿੱਚ, ਇਸ ਮਾਡਲ ਤੋਂ ਸ਼ੁੱਧ ਪਾਣੀ ਖੇਤਾਂ ਵਿੱਚ ਸਿੰਚਾਈ ਲਈ ਵਰਤਿਆ ਜਾਂਦਾ ਹੈ। ਇਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਖੇਤੀ ਲਈ ਘੱਟ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੁੰਦੀ ਹੈ।

ਦੇਸ਼ ਦੇ ਕਈ ਰਾਜਾਂ ਵਿੱਚ ਚੱਲ ਰਿਹਾ ਹੈ ਸੀਚੇਵਾਲ ਮਾਡਲ: ਅੱਜ ਦੇਸ਼ ਦੇ ਕਈ ਸੂਬਿਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਇਸ ਮਾਡਲ ਨੂੰ ਅਪਣਾ ਲਿਆ ਹੈ। ਗੰਗਾ ਨਦੀ ਨੂੰ ਸਾਫ਼ ਕਰਨ ਲਈ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਨਮਾਮੀ ਗੰਗੇ ਯੋਜਨਾ ਵੀ ਇਸੇ ਮਾਡਲ ਤਹਿਤ ਕੰਮ ਕਰ ਰਹੀ ਹੈ। ਅੱਜ ਇਸ ਯੋਜਨਾ ਤਹਿਤ ਦੇਸ਼ ਦੇ ਪੰਜ ਰਾਜਾਂ ਜਿੰਨ੍ਹਾਂ ਵਿੱਚੋਂ ਗੰਗਾ ਨਦੀ ਲੰਘਦੀ ਹੈ, ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉੱਤਰਾਖੰਡ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਇਨ੍ਹਾਂ ਰਾਜਾਂ ਦੇ ਉਨ੍ਹਾਂ ਪਿੰਡਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ ਜੋ ਗੰਗਾ ਨਦੀ ਦੇ ਕੰਢੇ ਵਸੇ ਹਨ।

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਵੀ ਕਰ ਚੁੱਕੇ ਨੇ ਸੀਚੇਵਾਲ ਦੀ ਸ਼ਲਾਘਾ: ਸੰਤ ਬਲਬੀਰ ਸਿੰਘ ਸੀਚੇਵਾਲ ਦੇ ਇਸ ਨਮੂਨੇ ਨੂੰ ਦੇਖਣ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਵੀ ਕਪੂਰਥਲਾ ਦੇ ਸੀਚੇਵਾਲ ਆ ਚੁੱਕੇ ਹਨ। 2008 ਵਿੱਚ ਉਹ ਸੰਤ ਸੀਚੇਵਾਲ ਵੱਲੋਂ ਬਣਾਏ ਗਏ ਇਸ ਮਾਡਲ ਨੂੰ ਦੇਖਣ ਲਈ ਆਏ ਸਨ ਅਤੇ ਉਨ੍ਹਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਵਾਤਾਵਰਨ ਸਬੰਧੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸੰਤ ਸੀਚੇਵਾਲ ਦੇ ਉਸ ਮਾਡਲ ਦੀ ਵੀ ਭਰਪੂਰ ਸ਼ਲਾਘਾ ਕੀਤੀ ਜਿਸ ਵਿੱਚ ਦੂਸ਼ਿਤ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਵਰਤਿਆ ਜਾਂਦਾ ਹੈ।

ਬਿਹਾਰ ਦੇ ਸੀਐਮ ਵੀ ਪਹੁੰਚ ਚੁੱਕੇ ਨੇ ਸੀਚੇਵਾਲ: ਵਿਸ਼ਵ ਭਰ ਵਿੱਚ ਵਾਤਾਵਰਨ ਪ੍ਰੇਮੀ ਵਜੋਂ ਜਾਣੇ ਜਾਂਦੇ ਸੰਤ ਬਲਵੀਰ ਸਿੰਘ ਦੇ ਕਾਰਜਾਂ ਦੀ ਅੱਜ ਪੂਰੀ ਦੁਨੀਆ ਵਿੱਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਵੱਲੋਂ ਬਣਾਏ ਇਸ ਮਾਡਲ ਨੂੰ ਦੇਖਣ ਲਈ 2017 ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਆ ਚੁੱਕੇ ਹਨ, ਉਨ੍ਹਾਂ ਵੱਲੋਂ ਇਸ ਮਾਡਲ ਦੀ ਕਾਫੀ ਤਾਰੀਫ ਕੀਤੀ ਗਈ ਸੀ।

ਇਸ ਮਾਡਲ ਰਾਹੀਂ ਪੰਜਾਬ ’ਚ ਰੋਜ਼ਾਨਾ 5 ਕਰੋੜ ਲੀਟਰ ਪਾਣੀ ਦੀ ਹੋ ਰਹੀ ਬੱਚਤ: ਅੱਜ ਪੰਜਾਬ ਦੇ 200 ਦੇ ਕਰੀਬ ਲੋਕ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਇਸ ਮਾਡਲ ਦਾ ਲਾਭ ਲੈ ਰਹੇ ਹਨ। ਇੰਨ੍ਹਾਂ ਹੀ ਨਹੀਂ ਇਸ ਮਾਡਲ ਨਾਲ ਨਾ ਸਿਰਫ਼ ਗੰਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ 5 ਕਰੋੜ ਲੀਟਰ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਕੀਤੀ ਜਾ ਰਹੀ ਹੈ। ਧਿਆਨ ਯੋਗ ਹੈ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਪੱਧਰ ਤੱਕ ਹੇਠਾਂ ਚਲਾ ਗਿਆ ਹੈ, ਜਿਸ ਦੀ ਚਿੰਤਾ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਲਾਂ ਤੋਂ ਸਤਾ ਰਹੀ ਹੈ, ਇਸੇ ਲਈ ਉਨ੍ਹਾਂ ਨੇ ਪਹਿਲਕਦਮੀ ਦੇ ਆਧਾਰ 'ਤੇ ਇਹ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਆਪ ਵੱਲੋਂ ਰਾਜਸਭਾ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਾਹਨੀ ਦੇ ਨਾਮ 'ਤੇ ਮੋਹਰ

ETV Bharat Logo

Copyright © 2025 Ushodaya Enterprises Pvt. Ltd., All Rights Reserved.