ETV Bharat / state

ਵਿਦਿਆਰਥੀਆਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ? - ਸਰਕਾਰ ਨੇ ਸਕੂਲ ਖੋਲ੍ਹਣ ਵਿੱਚ ਜਲਦੀ ਕਰ ਦਿੱਤੀ

ਬੇਸ਼ੱਕ ਸਰਕਾਰ ਵੱਲੋਂ ਕੋਰੋਨਾ ਹਦਾਇਤਾਂ (Corona instructions) ਮੁਤਾਬਕ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਪਰ ਸਕੂਲ ਤੋਂ ਬਾਹਰ ਕੋਰੋਨਾ ਹਦਾਇਤਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਵਿਦਿਆਰਥੀਆਂ ਦੇ ਵੱਡੀ ਗਿਣਤੀ ਦੇ ਵਿੱਚ ਇਕੱਠ ਦਿਖਾਈ ਦੇ ਰਹੇ ਹਨ। ਇਸਦੇ ਚੱਲਦੇ ਹੀ ਮਾਪਿਆਂ ਤੇ ਵਿਦਿਆਰਥੀਆਂ ਦੇ ਵੱਲੋਂ ਸਰਕਾਰ ਨੂੰ ਇੱਕ ਅਪੀਲ ਵੀ ਕੀਤੀ ਗਈ ਹੈ।

ਵਿਦਿਆਰਥੀਆਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ?

author img

By

Published : Aug 9, 2021, 5:10 PM IST

ਜਲੰਧਰ : ਪੰਜਾਬ ਸਰਕਾਰ (Government of Punjab) ਵੱਲੋਂ ਦੋ ਅਗਸਤ ਤੋਂ ਪੂਰੀਆਂ ਹਦਾਇਤਾਂ ਮੁਤਾਬਿਕ ਸਕੂਲ ਖੋਲ੍ਹਣ ਦੇ ਨਿਰਦੇਸ਼ ਦੇ ਦਿੱਤੇ ਗਏ ਸਨ ਪਰ ਕੋਰੋਨਾ ਦੇ ਤੀਜੇ ਸਟ੍ਰੇਨ ਨੂੰ ਦੇਖਦੇ ਹੋਏ ਜੇ ਕਿਸੇ ਬੱਚੇ ਨੂੰ ਕੋਰੋਨਾ ਹੋ ਜਾਂਦਾ ਹੈ ਉਸ ਕਲਾਸ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਜਾਏਗਾ ਇਸ ਦੇ ਨਾਲ ਹੀ ਬੱਚੇ ਨੂੰ ਵੀ ਚੌਦਾਂ ਦਿਨਾਂ ਲਈ ਹੋਮ ਕੁਆਰੰਟੀਨ ਹੋਣਾ ਹੋਵੇਗਾ।

ਵਿਦਿਆਰਥੀਆਂ ਦੀ ਸੁਰੱਖਿਆ ਦਾ ਜ਼ਿੰਮੇਵਾਰ ਕੌਣ ?

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹਾਲਾਂਕਿ ਸਕੂਲ ਖੁੱਲ੍ਹ ਚੁੱਕੇ ਨੇ ਪਰ ਬੱਚੇ ਅਜੇ ਵੀ ਕੋਰੋਨਾ ਤੋਂ ਡਰਦੇ ਘਰ ਹੀ ਪੜ੍ਹਾਈ ਕਰਨਾ ਚਾਹੁੰਦੇ ਹਨ। ਬੱਚਿਆਂ ਦਾ ਕਹਿਣਾ ਹੈ ਕਿ ਹਾਲਾਂਕਿ ਸਕੂਲਾਂ ਵੱਲੋਂ ਕਿਹਾ ਗਿਆ ਹੈ ਮਾਸਕ ਲਗਾ ਕੇ ਪੂਰੇ ਇਹਤਿਆਤ ਨਾਲ ਬੱਚੇ ਸਕੂਲ ਆਉਣ ਪਰ ਉਧਰ ਦੂਸਰੇ ਪਾਸੇ ਜਦ ਬੱਚੇ ਘਰੋਂ ਸਕੂਲ ਆਉਂਦੇ ਹਨ ਜਾਂ ਸਕੂਲ ਤੋਂ ਘਰ ਜਾਂਦੇ ਨੇ ਉਸ ਵੇਲੇ ਬੱਸਾਂ ਅਤੇ ਹੋਰ ਸਾਧਨਾਂ ਦਾ ਇਸਤੇਮਾਲ ਕਰਦੇ ਹਨ ਜਿਸ ਕਾਰਨ ਕੋਵਿਡ ਦਾ ਖਤਰਾ ਹੋਰ ਵਧ ਜਾਂਦਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਿੱਥੇ ਡੇਢ ਸਾਲ ਸਕੂਲਾਂ ਨੂੰ ਬੰਦ ਰੱਖਿਆ ਹੈ ਉੱਥੇ ਕੁਝ ਦਿਨ ਹੋਰ ਸਕੂਲ ਬੰਦ ਹੋਣੇ ਚਾਹੀਦੇ ਸੀ ਤਾਂ ਕਿ ਕਿਸੇ ਨੂੰ ਕੁਝ ਵੀ ਖਤਰਾ ਨਹੀਂ ਰਹਿਣਾ।

ਉਧਰ ਬੱਚਿਆਂ ਦੇ ਮਾਪਿਆਂ ਦਾ ਵੀ ਕਹਿਣਾ ਹੈ ਕਿ ਸਰਕਾਰ ਨੇ ਸਕੂਲ ਖੋਲ੍ਹਣ ਵਿੱਚ ਜਲਦੀ ਕਰ ਦਿੱਤੀ ਹੈ ਕਿਉਂਕਿ ਅਜੇ ਕੋਰੋਨਾ ਦਾ ਖਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਜੋ ਸੁਰੱਖਿਆ ਘਰ ਵਿੱਚ ਹੈ ਉਹ ਬਾਹਰ ਨਹੀਂ ਹੈ।

ਇਹ ਵੀ ਪੜ੍ਹੋ:ਸਕੂਲਾਂ ਸਬੰਧੀ ਸਿੱਖਿਆ ਮੰਤਰੀ ਦਾ ਵੱਡਾ ਬਿਆਨ

ETV Bharat Logo

Copyright © 2024 Ushodaya Enterprises Pvt. Ltd., All Rights Reserved.