ਜਲੰਧਰ: ਇੱਕ ਪਾਸੇ ਸਰਕਾਰਾਂ ਕੋਰੋਨਾ ਦੇ ਚੱਲਦੇ ਹਰ ਕਿਸੇ ਨੂੰ ਸਾਵਧਾਨੀ ਵਰਤਨ ਦੀ ਸਲਾਹ ਦੇ ਰਹੀਆਂ ਹਨ ਤੇ ਕੋਰੋਨਾ ਦੀ ਰਫ਼ਤਾਰ ਘੱਟਣ ਕਾਰਨ ਸਰਕਾਰਾਂ ਵੱਲੋਂ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਅਜੇ ਵੀ ਪੰਜਾਬ ਸਰਕਾਰ ਵੱਲੋਂ ਸਵਿਮਿੰਗ ਪੂਲ ਅਤੇ ਵਾਟਰ ਪਾਰਕ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪਰ ਜਲੰਧਰ ਵਿੱਚ ਸਵਿਮਿੰਗ ਪੂਲ ਅਤੇ ਵਾਟਰ ਪਾਰਕ ਦੇ ਮਾਲਕ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆ ਰਹੇ ਹਨ।
ਥੋੜ੍ਹੇ ਦਿਨ ਪਹਿਲਾਂ ਜਲੰਧਰ ਸ਼ਹਿਰ ਵਿੱਚ ਪੁਲਿਸ ਨੇ ਇੱਕ ਸਵਿਮਿੰਗ ਪੂਲ ’ਤੇ ਛਾਪਾ ਮਾਰ ਕੇ ਉੱਥੋ ਕਈ ਨੌਜਵਾਨਾਂ ਨੂੰ ਬਾਹਰ ਕੱਢ ਸਵਿਮਿੰਗ ਪੂਲ ਮਾਲਕ 'ਤੇ ਕਾਰਵਾਈ ਕੀਤੀ ਸੀ। ਉੱਥੋ ਅੱਜ ਫਿਰ ਜਲੰਧਰ ਵਿਚ ਇੱਕ ਵਾਟਰ ਪਾਰਕ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ। ਜਲੰਧਰ ਦੇ ਜੰਡੂਸਿੰਘਾ ਪਿੰਡ ਨੇੜੇ ਬਣੇ ਹਰਲੀਨ ਵਾਟਰ ਪਾਰਕ ਵਿੱਚ ਜਦੋਂ ਪੁਲੀਸ ਨੇ ਛਾਪਾ ਮਾਰਿਆ ਤੇ ਇੱਥੇ ਕਰੀਬ 300 ਤੋਂ 400 ਲੜਕੇ-ਲੜਕੀਆਂ ਪਾਣੀ ਵਿੱਚ ਮੌਜ ਮਸਤੀ ਕਰਦੇ ਹੋਏ ਨਜ਼ਰ ਆਏ।
ਇਸ ਮੌਕੇ ਨਾਂ ਤੇ ਵਾਟਰ ਪਾਰਕ ਦੇ ਮਾਲਕ ਨੂੰ ਕਾਨੂੰਨ ਦਾ ਕੋਈ ਡਰ ਹੈ ਅਤੇ ਨਾ ਹੀ ਇੱਥੇ ਨਹਾ ਰਹੇ ਲੋਕਾਂ ਨੂੰ ਕੋਰੋਨਾ ਦਾ ਕੋਈ ਖ਼ੌਫ ਹੈ। ਮੀਡੀਆ ਅਤੇ ਪੁਲਿਸ ਨੂੰ ਦੇਖ ਇਹ ਲੋਕ ਫਟਾਫਟ ਇੱਥੋਂ ਰਫੂਚੱਕਰ ਹੋ ਗਏ। ਪਰ ਇਸ ਦੌਰਾਨ ਪੁਲਿਸ ਨੇ ਵਾਟਰ ਪਾਰਕ ਦੇ ਕਰਿੰਦਿਆਂ ਦੇ ਨਾਮ ਲਿਖ ਉਨ੍ਹਾਂ ’ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ :- ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੀ ਵਿਗੜੀ ਸਿਹਤ