ETV Bharat / state

Vigilance Bureau Arrested Town Planner : ਟਾਊਨ ਪਲਾਨਰ ਸਮੇਤ ਉਸਦੇ ਦੋ ਸਾਥੀਆਂ ਨੂੰ 8 ਲੱਖ ਦੀ ਰਿਸ਼ਵਤ ਲੈਂਦੇ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਸਹਾਇਕ ਜਲੰਧਰ ਟਾਊਨ ਪਲਾਨਰ ਸਮੇਤ ਉਸਦੇ ਦੋ ਸਾਥੀ ਵਿਅਕਤੀਆਂ ਨੂੰ 8 ਲੱਖ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਹੈ। ਜਾਣਕਾਰੀ ਅਨੁਸਾਰ ਚੌਥੇ ਮੁਲਜ਼ਮ ਦੀ ਭਾਲ ਜਾਰੀ ਹੈ।

Vigilance Bureau arrested Assistant Jalandhar Town Planner bribe of 8 lakhs
Vigilance Bureau Arrested Town Planner : ਟਾਊਨ ਪਲਾਨਰ ਸਮੇਤ ਉਸਦੇ ਦੋ ਸਾਥੀਆਂ ਨੂੰ 8 ਲੱਖ ਦੀ ਰਿਸ਼ਵਤ ਲੈਂਦੇ ਕੀਤਾ ਕਾਬੂ
author img

By

Published : Mar 22, 2023, 9:04 PM IST

ਜਲੰਧਰ : ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਸਹਾਇਕ ਟਾਊਨ ਪਲਾਨਰ ਜਲੰਧਰ ਰਵੀ ਪੰਕਜ ਸ਼ਰਮਾ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਕੁਨਾਲ ਕੋਹਲੀ ਅਤੇ ਅਰਵਿੰਦ ਸ਼ਰਮਾ ਵਜੋਂ ਹੋਈ ਹੈ। ਦੋਵੇਂ ਉਸਦੇ ਨਿੱਜੀ ਸਾਥੀ ਹਨ ਅਤੇ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਹੋਏ ਹਨ। ਇਸ ਮਾਮਲੇ ਨਾਲ ਸਬੰਧਤ ਚੌਥੇ ਮੁਲਜ਼ਮ ਆਸ਼ੀਸ਼ ਅਰੋੜਾ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਜਿਸਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸੇ ਦੌਰਾਨ ਉਕਤ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਵੱਲੋਂ ਮੁਲਜ਼ਮਾਂ ਨੂੰ ਪੰਜ ਦਿਨਾਂ ਰਿਮਾਂਡ ਉਤੇ ਵਿਜੀਲੈਂਸ ਹਵਾਲੇ ਕਰ ਦਿੱਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਬਾਠ ਕਲਾਂ ਜ਼ਿਲ੍ਹਾ ਜਲੰਧਰ ਦੇ ਵਸਨੀਕ ਅਤੇ ਕੈਸਲ ਹੈਰੀਟੇਜ ਕੰਪਨੀ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਸਾਲ 2005 ਵਿੱਚ ਨਗਰ ਨਿਗਮ ਜਲੰਧਰ ਤੋਂ ਬਾਕਾਇਦਾ ਨਕਸ਼ਾ (ਮੈਪ ਪਲਾਨ) ਪ੍ਰਵਾਨ ਕਰਾਉਣ ਉਪਰੰਤ ਜਲੰਧਰ ਵਿਖੇ ਮੈਰਿਜ ਪੈਲੇਸ ‘ਬਾਠ ਕੈਸਲ’ ਦੀ ਉਸਾਰੀ ਕਰਵਾਈ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਹੈ ਕਿ ਉਸਨੂੰ ਉਕਤ ਏਟੀਪੀ ਤੋਂ 20 ਜਨਵਰੀ ਨੂੰ ਇੱਕ ਪੱਤਰ ਮਿਲਿਆ ਸੀ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਨਗਰ ਨਿਗਮ ਨੂੰ ਇੱਕ ਸ਼ਿਕਾਇਤ ਮਿਲੀ ਹੈ, ਜਿਸ ਅਨੁਸਾਰ ਬਾਠ ਕੈਸਲ ਨੂੰ ਨਗਰ ਨਿਗਮ ਜਲੰਧਰ ਦੀ ਪ੍ਰਵਾਨਗੀ ਤੋਂ ਬਿਨਾਂ ਗੈਰਕਾਨੂੰਨੀ ਢੰਗ ਨਾਲ ਉਸਾਰਿਆ ਗਿਆ ਸੀ। ਇਸ ਕਾਰਨ ਕੰਪਨੀ ਨੂੰ ਉਕਤ ਪੈਲੇਸ ਦਾ ਪ੍ਰਵਾਨਿਤ ਮੈਪ ਪਲਾਨ ਅਤੇ ਮੁਕੰਮਲ ਹੋਣ ਦਾ ਸਰਟੀਫਿਕੇਟ ਤਿੰਨ ਦਿਨਾਂ ਅੰਦਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਬਾਠ ਕੈਸਲ ਦੇ ਡਾਇਰੈਕਟਰ ਨਰਿੰਦਰ ਸਿੰਘ ਨੇ ਉਕਤ ਮੁਲਜ਼ਮ ਏ.ਟੀ.ਪੀ. ਨਾਲ ਮੁਲਾਕਾਤ ਕੀਤੀ, ਜਿਸਨੇ ਉਸ ਨੂੰ ਆਪਣੇ ਨਿੱਜੀ ਵਿਅਕਤੀਆਂ ਕੁਨਾਲ ਕੋਹਲੀ, ਆਸ਼ੀਸ਼ ਅਰੋੜਾ ਅਤੇ ਅਰਵਿੰਦ ਸ਼ਰਮਾ ਵੱਲੋਂ ਬਾਠ ਕੈਸਲ ਖਿਲਾਫ ਕੀਤੀ ਸ਼ਿਕਾਇਤ ਦਿਖਾਈ। ਉਕਤ ਦੋਸ਼ੀ ਏਟੀਪੀ ਨੇ ਸ਼ਿਕਾਇਤਕਰਤਾ ਨੂੰ ਸਲਾਹ ਦਿੱਤੀ ਕਿ ਇਹ ਪ੍ਰਾਈਵੇਟ ਵਿਅਕਤੀ ਪੈਸੇ ਲਏ ਬਿਨਾਂ ਸ਼ਿਕਾਇਤ ਵਾਪਸ ਨਹੀਂ ਲੈਣਗੇ ਅਤੇ ਮਾਮਲੇ ਨੂੰ ਨਿਪਟਾਉਣ ਲਈ 15 ਲੱਖ ਰੁਪਏ ਅਦਾ ਕਰਨੇ ਪੈਣਗੇ। ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਸਹਾਇਕ ਟਾਊਨ ਪਲਾਨਰ ਰਵੀ ਪੰਕਜ ਸ਼ਰਮਾ ਨੇ ਨਰਿੰਦਰ ਸਿੰਘ ਦੀ ਕੁਨਾਲ ਕੋਹਲੀ ਨਾਲ ਮੁਲਾਕਾਤ ਕਰਵਾਈ, ਜਿਸ ਨੇ ਸ਼ਿਕਾਇਤ ਵਾਪਸ ਲੈਣ ਲਈ 20 ਲੱਖ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : New liquor policy: ਦੁਕਾਨਾਂ 'ਤੇ ਸ਼ਰਾਬ ਵੇਚਣ ਦਾ ਫੈਸਲਾ ਕਰਕੇ ਮਾਨ ਸਰਕਾਰ ਨੇ ਪਾ ਲਿਆ ਨਵਾਂ ਰੱਫ਼ੜ , ਯਕੀਨ ਨਹੀਂ ਤਾ ਪੜ੍ਹ ਲਓ ਕੀ ਕਹਿੰਦੇ ਨੇ ਠੇਕੇਦਾਰ ਅਤੇ ਮਾਹਿਰ

ਇਸ ਮਾਮਲੇ ਨੂੰ ਨਿਪਟਾਉਣ ਲਈ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋਇਆ ਹੈ ਅਤੇ ਰਵੀ ਪੰਕਜ ਸ਼ਰਮਾ ਨੇ ਉਸ ਤੋਂ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 2 ਲੱਖ ਰੁਪਏ ਲੈ ਲਏ ਹਨ ਅਤੇ ਉਹ ਬਾਕੀ ਰਹਿੰਦੇ 8 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਮੁਢਲੀ ਜਾਂਚ ਤੋਂ ਬਾਅਦ ਮੁਹਾਲੀ ਤੋਂ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ-1 ਟੀਮ ਨੇ ਉਕਤ ਏਟੀਪੀ ਰਵੀ ਪੰਕਜ ਸ਼ਰਮਾ ਸਮੇਤ ਉਕਤ ਦੋ ਪ੍ਰਾਈਵੇਟ ਵਿਅਕਤੀਆਂ ਨੂੰ ਜਲੰਧਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਕਤ ਟਾਊਨ ਪਲਾਨਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਇਸ ਮਾਮਲੇ ਵਿੱਚ ਚੌਥੇ ਦੋਸ਼ੀ ਆਸ਼ੀਸ਼ ਅਰੋੜਾ ਦੀ ਗ੍ਰਿਫ਼ਤਾਰੀ ਬਾਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.