ਜਲੰਧਰ : ਜਲੰਧਰ 'ਚ ਕਿਸਾਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਕਾਰ 'ਤੇ ਜੁੱਤੀ ਸੁੱਟੀ। ਜੁੱਤੀ ਸੁੱਟਣ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ। ਸੁਖਬੀਰ ਸਿੰਘ ਬਾਦਲ ਦੀ ਕਾਰ 'ਤੇ ਜੁੱਤੀ ਸੁੱਟਣ ਦੀ ਸੀਸੀਟੀਵੀ ਵੀਡੀਓ ਚਾਰੇ ਪਾਸੇ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੂਰੇ ਪੰਜਾਬ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਹੀ ਸੁਖਬੀਰ ਬਾਦਲ ਵੱਲੋਂ ਜਲੰਧਰ ਵਿੱਚ ਭੁੱਲ ਸੁਧਾਰ ਰੈਲੀ ਕੀਤੀ ਗਈ। ਰੈਲੀ ਤੋਂ ਵਾਪਸ ਪਰਤਦੇ ਸਮੇਂ ਕਿਸਾਨਾਂ ਵੱਲੋਂ ਸੁਖਬੀਰ ਦਾ ਵਿਰੋਧ ਕੀਤਾ ਗਿਆ ਤੇ ਕਿਸੇ ਵੱਲੋਂ ਸੁਖਬੀਰ ਦੀ ਗੱਡੀ ਉੱਤੇ ਜੁੱਤੀ ਸੁੱਟੀ ਗਈ, ਜਿਸ ਦੀ ਵੀਡੀਓ ਵਾਇਰਲ ਹੋ ਗਈ।
ਇਹ ਵੀ ਪੜ੍ਹੋ:ਜਲੰਧਰ ਰੈਲੀ ’ਚ ਸੁਖਬੀਰ ਬਾਦਲ ਨੇ ਕੀਤੇ ਵੱਡੇ ਐਲਾਨ, ਕੇਜਰੀਵਾਲ ਨੂੰ ਛੱਡਿਆ ਪਿੱਛੇ!
ਸੁਖਬੀਰ ਸਿੰਘ ਬਾਦਲ ਨੇ ਰੈਲੀ 'ਚ ਕੀਤੇ ਵੱਡੇ ਐਲਾਨ
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵੱਡੇ ਵਾਅਦੇ ਵੀ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਪਰਿਵਾਰ ਦੇ ਕੋਲ ਨੀਲਾ ਕਾਰਡ ਹੋਵੇਗਾ ਉਸ ਪਰਿਵਾਰ ਦੇ ਖਾਤੇ ’ਚ ਹਰ ਮਹੀਨੇ 2000 ਰੁਪਏ ਆਉਣਗੇ। ਸਾਰਿਆਂ ਦੀ 400 ਯੂਨੀਟ ਬਿਜਲੀ ਮੁਆਫ ਕੀਤੀ ਜਾਵੇਗੀ। ਜੇਕਰ ਕਿਸੇ ਪਰਿਵਾਰ ਦਾ ਬਿੱਲ 400 ਦੀ ਥਾਂ ’ਤੇ 500 ਯੂਨਿਟ ਹੋਵੇਗਾ ਤਾਂ ਸਿਰਫ 100 ਯੂਨਿਟ ਦਾ ਬਿੱਲ ਆਵੇਗਾ।