ਜਲੰਧਰ : ਪੰਜਾਬ 'ਚ ਆਪਣੀਆਂ ਮੰਗਾਂ ਨੂੰ ਲੈਕੇ ਲੱਗਭਗ ਹਰ ਵਰਗ ਪ੍ਰਦਰਸ਼ਨ ਕਰ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਅਧਿਆਪਕਾਂ ਦਾ ਧਰਨਾ (Teachers strike) ਵੀ ਲਗਾਤਾਰ ਜਾਰੀ ਹੈ। ਕਈ ਜਗ੍ਹਾਂ ਅਧਿਆਪਕ ਪਾਣੀ ਦੀ ਟੈਂਕੀਆਂ 'ਤੇ ਚੜ੍ਹੇ (Teachers climbed on water tanks) ਹਨ ਤਾਂ ਕਈ ਥਾਵਾਂ 'ਤੇ ਮੋਬਾਇਲ ਟਾਵਰਾਂ 'ਤੇ ਅਧਿਆਪਕਾਂ ਨੇ ਡੇਰਾ ਲਾਇਆ ਹੋਇਆ ਹੈ। ਲਗਾਤਾਰ ਚੱਲ ਰਹੇ ਇੰਨ੍ਹਾਂ ਧਰਨਿਆਂ ਤੋਂ ਬਾਅਦ ਵੀ ਸਰਕਾਰ ਕੁਝ ਖਾਸ ਧਿਆਨ ਨਹੀਂ ਦੇ ਰਹੀ।
ਕਈ ਵਾਰ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਦੀ ਰਿਹਾਇਸ਼ ਦਾ ਵੀ ਘਿਰਾਓ ਕੀਤਾ ਗਿਆ, ਪਰ ਉਥੇ ਵੀ ਉਨ੍ਹਾਂ ਨੂੰ ਪੁਲਿਸ ਦੇ ਨਾਲ ਆਹਮੋ ਸਾਹਮਣੇ ਹੋਣਾ ਪੈਂਦਾ ਹੈ। ਸਿੱਖਿਆ ਮੰਤਰੀ ਵਲੋਂ ਉਨ੍ਹਾਂ ਦੀ ਮੰਗਾਂ ਨੂੰ ਲੈਕੇ ਭਰੋਸਾ ਤਾਂ ਦਿੱਤਾ ਜਾਂਦਾ ਪਰ ਕਾਰਵਾਈ ਕੋਈ ਨਹੀਂ ਹੁੰਦੀ।
ਅਜਿਹੇ 'ਚ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿਥੇ ਪਿਛਲੇ 109 ਦਿਨਾਂ ਤੋਂ ਬੱਸ ਸਟੈਂਡ ਨਜ਼ਦੀਕ ਬਣੀ ਪਾਣੀ ਵਾਲੀ ਟੈਂਕੀ 'ਤੇ ਬੇਰੁਜ਼ਗਾਰ ਅਧਿਆਪਾਕ ਮੁਨੀਸ਼ ਫਾਜ਼ਿਲਕਾ ਚੜ੍ਹਿਆ ਹੋਇਆ ਹੈ। ਉਕਤ ਬੇਰੁਜ਼ਗਾਰ ਅਧਿਆਪਕ ਵਲੋਂ ਪਾਣੀ ਵਾਲੀ ਟੈਂਕੀ ਤੋਂ ਹੀ ਵਡਿੀਓ ਸੰਦੇਸ਼ ਜਾਰੀ ਕਰਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : Punjab Assembly Election 2022: ਕੀ ਸਿੱਧੂ ਮੂਸੇਵਾਲਾ ਕਾਂਗਰਸ ਦੀ ਝੋਲੀ ਪਵਾ ਸਕੇਗਾ ਮਾਨਸਾ ਦੀ ਸੀਟ, ਜਾਣੋ ਇਥੋਂ ਦਾ ਸਿਆਸੀ ਹਾਲ...
ਮੁਨੀਸ਼ ਨੇ ਵੀਡੀਓ 'ਚ ਸਰਕਾਰ ਤੋਂ ਮੰਗ ਕੀਤੀ ਕਿ ਹਿੰਦੀ, ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀਆਂ ਨੌ ਹਜ਼ਾਰ ਪੋਸਟਾਂ ਦਾ ਨੋਟੀਫਿਕੇਸ਼ਨ (Nine thousand posts notification) ਜਾਰੀ ਕੀਤਾ ਜਾਵੇ। ਉਕਤ ਬੇਰੁਜ਼ਗਾਰ ਅਧਿਆਪਕ ਦਾ ਕਹਿਣਾ ਕਿ ਉਹ ਕਾਫ਼ੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਸਰਕਾਰ ਵਲੋਂ ਨੌਂ ਹਜ਼ਾਰ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਪਣਾ ਇਲਾਜ਼ ਨਹੀ ਕਰਵਾਉਣਗੇ। ਇਸ ਲਈ ਸਰਕਾਰ ਅਤੇ ਸਿੱਖਿਆ ਮੰਤਰੀ ਉਨ੍ਹਾਂ ਦੀਆਂ ਮੰਗਾਂ 'ਤੇ ਜ਼ਰੂਰ ਧਿਆਨ ਦੇਣ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ‘ਤੇ ਫਿਰ ਦਿਖਿਆ ਡਰੋਨ, ਫਾਇਰਿੰਗ ਤੋਂ ਬਾਅਦ ਗਿਆ ਵਾਪਿਸ