ਜਲੰਧਰ: ਪੂਰੇ ਉੱਤਰ ਭਾਰਤ ਵਿੱਚ ਪੈ ਰਹੇ ਕੋਹਰੇ ਦਾ ਅਸਰ ਜਿੱਥੇ ਜਨ-ਜੀਵਨ 'ਤੇ ਪੈ ਰਿਹਾ ਹੈ ਉਧਰ ਦੂਜੇ ਪਾਸੇ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਹਰੇ ਦੀ ਮਾਰ ਕਰਕੇ ਰੇਲਵੇ ਪ੍ਰਸ਼ਾਸਨ ਵੱਲੋਂ ਵੀ ਪੰਜਾਬ ਵਿੱਚ 22 ਐਕਸਪ੍ਰੈੱਸ ਟਰੇਨਾਂ ਰੱਦ ਕਰ ਦਿੱਤੀਆਂ ਗਈਆ ਹਨ। ਫਿਰੋਜ਼ਪੁਰ ਡਿਵੀਜ਼ਨ ਨੇ ਵੀ 5 ਪਸੰਜਰ ਟਰੇਨਾਂ ਨੂੰ 1 ਜਨਵਰੀ ਤੋਂ 28 ਜਨਵਰੀ ਤੱਕ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਦੱਸ ਦਈਏ ਕਿ ਇਹ ਟਰੇਨਾਂ ਜਲੰਧਰ ਸਟੇਸ਼ਨ ਤੋਂ ਨਕੋਦਰ,ਫਿਰੋਜ਼ਪੁਰ,ਮਾਨਾਂਵਾਲਾ ਅਤੇ ਹੁਸ਼ਿਆਰਪੁਰ ਵੱਲ ਜਾਣ ਵਾਲੀਆਂ ਟਰੇਨਾਂ ਸਨ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਲ ਯਾਤਰੀ ਸਫ਼ਰ ਕਰਦੇ ਸਨ। ਰੇਲਵੇ ਵੱਲੋਂ ਕਰੀਬ ਇੱਕ ਮਹੀਨੇ ਲਈ ਸੈਨਾ ਟਰੇਨਾਂ ਨੂੰ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਇਨ੍ਹਾਂ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਇਹ ਵੀ ਪੜ੍ਹੋ: ਕਾਂਗਰਸ ਸਥਾਪਨਾ ਦਿਵਸ: ਸੋਨੀਆ ਗਾਂਧੀ ਨੇ AICC ਮੁੱਖ ਦਫ਼ਤਰ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
ਕੋਹਰੇ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਫਿਲਹਾਲ ਇਹ ਹੀ ਕਿਹਾ ਗਿਆ ਹੈ ਕਿ ਅਗਲੇ ਕੁੱਝ ਦਿਨ ਹੋਰ ਲੋਕਾਂ ਨੂੰ ਇਸੇ ਤਰੀਕੇ ਨਾਲ ਕੋਹਰੇ ਦੀ ਮਾਰ ਝੱਲਣੀ ਪੈ ਸਕਦੀ ਹੈ।