ਜਲੰਧਰ: ਪੰਜਾਬ ਵਿੱਚ ਤੇਜ਼ ਰਫ਼ਤਾਰੀ ਜਾਂ ਛੋਟੀ ਜਿਹੀ ਅਣਗਹਿਲੀ ਨਾਲ ਵੱਡੇ-ਵੱਡੇ ਹਾਦਸੇ ਹੋ ਜਾਂਦੇ ਹਨ। ਅਜਿਹਾ ਹੀ ਹਾਦਸਾ ਜਲੰਧਰ ਦੇ ਚੌਗਿਟੀ ਫਲਾਈਓਵਰ (Chowgiti flyover in Jalandhar) ਉੱਤੇ ਇੱਕ ਟਿੱਪਰ ਚੱਲਦੀ ਕਾਰ ਉੱਤੇ ਪਲਟ ਗਿਆ। ਹਾਲਾਂਕਿ ਇਸ ਘਟਨਾ ਨਾਲ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਵਾਪਰਿਆ, ਪਰ ਕਾਰ ਪਿਛਲੀ ਸਾਈਡ ਤੋਂ ਪੂਰੀ ਤਰ੍ਹਾਂ ਨੁਕਸਾਨੀ (Tipper overturned on a car in Jalandhar) ਗਈ।
ਇਸ ਦੌਰਾਨ ਗੱਲਬਾਤ ਕਰਦਿਆ ਕਾਰ ਚਾਲਕ ਜਾਵਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਆਟੋ ਚਾਲਕ ਚੱਲ ਰਿਹਾ ਸੀ ਕਿ ਸਵਾਰੀ ਚੁੱਕਣ ਨੂੰ ਲੈ ਕੇ ਉਸਨੇ ਬ੍ਰੇਕ ਲਗਾ ਦਿੱਤੀ ਅਤੇ ਉਨ੍ਹਾਂ ਵੱਲੋਂ ਵੀ ਕਾਰ ਦੀ ਬ੍ਰੇਕ ਲਗਾ ਦਿੱਤੀ ਅਤੇ ਪਿੱਛੇ ਤੋਂ ਆ ਰਹੇ ਟਿੱਪਰ ਡਰਾਈਵਰ ਵੱਲੋਂ ਵੀ ਬ੍ਰੇਕ ਲਗਾਈ, ਜਿਸ ਨਾਲ ਟਿੱਪਰ ਉਨ੍ਹਾਂ ਦੀ ਗੱਡੀ ਉੱਤੇ ਪਲਟ ਗਿਆ।
ਦੂਜੇ ਪਾਸੇ ਟਿੱਪਰ ਚਾਲਕ ਰਾਮ ਲੁਬਾਇਆ ਨੇ ਦੱਸਿਆ ਕਿ ਉਹ ਮੀਰਥਲ ਤੋਂ ਰੇਤ ਲੈਕੇ ਫਗਵਾੜਾ ਜਾ ਰਹੇ ਸਨ ਕਿ ਸਵਾਰੀ ਲੈਣ ਦੇ ਚੱਕਰ ਵਿੱਚ ਆਟੋ ਚਾਲਕ ਵੱਲੋਂ ਬ੍ਰੇਕ ਲਾ ਦਿੱਤੀ ਅਤੇ ਕਾਰ ਨੂੰ ਬਚਾਉਣ ਲਈ ਉਨ੍ਹਾਂ ਨੂੰ ਵੀ ਬ੍ਰੇਕ ਲਾਉਣੀ ਪਈ, ਜਿਸ ਨਾਲ ਟਿੱਪਰ ਪਲਟ ਗਿਆ। ਇਸ ਮੌਕੇ ਉੱਤੇ ਪੁੱਜੇ ਟਰੈਫਿਕ ਪੁਲਿਸ ਦੇ ਏ.ਐਸ.ਆਈ ਗੁਰਨਾਮ ਚੰਦ ਨੇ ਦੱਸਿਆ ਕਿ ਟਿੱਪਰ ਓਵਰਲੋਡ ਸੀ, ਜਿਸ ਕਾਰਨ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਹ ਵੀ ਪੜੋ:- ਧਰਨੇ ਦੌਰਾਨ ਕਿਸਾਨ ਨੇ SHO ਦੇ ਪੈਰ ਉੱਤੇ ਚੜ੍ਹਾਈ ਗੱਡੀ