ETV Bharat / state

ਇਸ ਧੀ ਨੇ ਪੂਰੇ ਦੇਸ਼ ‘ਚ ਚਮਕਾਇਆ ਨਾਮ - daughter

ਪੰਜਾਬ ਦੀ ਧੀ ਕਿਰਨਜੋਤ ਕੌਰ (Kiranjot Kaur) ਨੇ ਰੂਸ (Russia) ਵਿਚ ਕਰਵਾਈ ਗਈ ਮਾਰਸ਼ਲ ਆਰਟ ਵਿਸ਼ਵ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਿਰਨਜੋਤ ਨੇ ਦੇਸ਼ ਲਈ ਸਿਲਵਰ ਮੈਡਲ ਜਿੱਤਿਆ ਹੈ।

ਇਸ ਧੀ ਨੇ ਪੂਰੇ ਦੇਸ਼ ‘ਚ ਚਮਕਾਇਆ ਪੰਜਾਬ ਦਾ ਨਾਮ

author img

By

Published : Oct 31, 2021, 4:36 PM IST

ਜਲੰਧਰ: ਹੈਪਕਿੱਡੋ (Hepkido) ਰਾਸ਼ੀਆ ਡੂ ਫੈਡਰੇਸ਼ਨ ਦੇ ਵੱਲੋਂ ਰੂਸ ਵਿੱਚ ਮਾਰਸ਼ਲ ਆਟ ਵਿਸ਼ਵ ਕੱਪ (Martial Arts World Cup) ਕਰਵਾਇਆ ਗਿਆ ਜਿਸ ਵਿੱਚ ਜਲੰਧਰ ਦੀ ਖਿਡਾਰਨ ਕਿਰਨਜੋਤ ਕੌਰ ਨੇ ਸਿਲਵਰ ਮੈਡਲ ਜਿੱਤ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਦੀਆਂ ਧੀਆਂ ਪੜ੍ਹਾਈ ਦੇ ਨਾਲ - ਨਾਲ ਖੇਡਾਂ ਵਿੱਚ ਵੀ ਮੱਲ੍ਹਾਂ ਮਾਰ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਹੁਣ ਜਲੰਧਰ ਦੀ ਕਿਰਨਜੋਤ ਕੌਰ ਨੇ ਰੂਸ ਵਿਚ ਕਰਵਾਈ ਗਈ ਮਾਰਸ਼ਲ ਆਰਟ ਵਿਸ਼ਵ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।

ਹੈਪਕਿੱਡੋ ਰਸ਼ੀਅਨ ਡੂ ਫੈਡਰੇਸ਼ਨ ਵੱਲੋਂ 22 ਤੋਂ ਲੈਕੇ 24 ਅਕਤੂਬਰ ਤੱਕ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿੱਚ ਕਿਰਨਜੋਤ ਕੌਰ ਨੇ ਚਾਂਦੀ ਤਗਮਾ ਹਾਸਿਲ ਕੀਤਾ। ਹੈਪਕਿੱਡੋ ਖਿਡਾਰਨ ਕਿਰਨਜੋਤ ਕੌਰ ਰੂਸ ਤੋਂ ਹੁਣ ਜਲੰਧਰ ਆਪਣੇ ਪਿੰਡ ਸੋਫੀ ਪਿੰਡ ਪਹੁੰਚੇ ਹਨ। ਪਿੰਡ ਪਹੁੰਚਣ ‘ਤੇ ਕਿਰਨਜੋਤ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਵੱਲੋਂ ਉਸਦਾ ਸ਼ਾਨਦਾਰ ਸੁਆਗਤ ਕੀਤਾ ਗਿਆ।

ਇਸ ਧੀ ਨੇ ਪੂਰੇ ਦੇਸ਼ ‘ਚ ਚਮਕਾਇਆ ਨਾਮ

ਗੱਲਬਾਤ ਕਰਦਿਆਂ ਕਿਰਨਜੋਤ ਕੌਰ ਨੇ ਦੱਸਿਆ ਕਿ ਉਹ ਪੰਜਵੀਂ ਕਲਾਸ ਤੋਂ ਹੀ ਹੈਪਕਿੱਡੋ(Hepkido) ਅਤੇ ਮਾਰਸ਼ਲ ਆਰਟਸ ਦੀ ਪ੍ਰੇਕਟਿਸ ਕਰਦੀ ਆ ਰਹੀ ਹੈ। ਦੇਸ਼ ਪੱਧਰ ‘ਤੇ ਹੋਏ ਹੈੱਪਕਿਡੋ ਟੂਰਨਾਮੈਂਟ ਮੁਕਾਬਲਿਆਂ ਵਿੱਚ ਉਹ 20 ਤੋਂ ਵੱਧ ਵਾਰ ਜੇਤੂ ਰਹਿ ਚੁੱਕੇ ਤੇ ਵਿਸ਼ਵ ਪੱਧਰ ‘ਤੇ ਇਹ ਉਨ੍ਹਾਂ ਦਾ ਪਹਿਲਾ ਮੁਕਾਬਲਾ ਸੀ। ਜਿਸ ਵਿੱਚ ਉਨ੍ਹਾਂ ਨੇ ਭਾਰਤ ਦੀ ਝੋਲੀ ਚਾਂਦੀ ਦਾ ਤਗਮਾ ਪਾਇਆ ਹੈ।

ਖਿਡਾਰਨ ਕਿਰਨਜੋਤ ਦੇ ਪਿਤਾ ਫੌਜ ਵਿੱਚ ਹਨ ਤੇ ਫੌਜ 'ਚ ਹੋਣ ਕਾਰਨ ਜ਼ਿਆਦਾ ਦੇਰ ਡਿਊਟੀ 'ਤੇ ਬਾਹਰ ਹੀ ਰਹਿੰਦੇ ਹਨ ਤੇ ਕਿਰਨਜੋਤ ਅਤੇ ਉਸਦੀ ਭੈਣ-ਭਰਾ ਦਾ ਧਿਆਨ ਮਾਂ ਮਨਿੰਦਰ ਕੌਰ ਇਕੱਲੇ ਹੀ ਰੱਖਦੇ ਹਨ। ਮਨਿੰਦਰ ਕੌਰ ਦੱਸਦੇ ਨੇ ਕਿ ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਕਦੇ ਵੀ ਕਿਸੇ ਤੋਂ ਘੱਟ ਨਹੀਂ ਸਮਝਿਆ ਬਲਕਿ ਉਨਾਂ ਹਮੇਸ਼ਾ ਉਨਾਂ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸਦਾ ਸੁਪਨਾ ਹੈ ਕਿ ਉਸ ਦੀ ਦੇਸ਼ ਦੇ ਲਈ ਓਲੰਪਿਕ ਚੋਂ ਮੈਡਲ ਜਿੱਤ ਕੇ ਲਿਆਵੇ ਤੇ ਜਿਸ ਦੇ ਲਈ ਉਨ੍ਹਾਂ ਦੀ ਧੀ ਮਿਹਨਤ ਕਰ ਰਹੀ ਹੈ। ਕਿਸਨਜੋਤ ਨੇ ਵੀ ਦੱਸਿਆ ਕਿ ਉਨ੍ਹਾਂ ਛੋਟੀ ਹੁੰਦੀ ਤੋਂ ਹੀ ਖੇਡ ਰਹੀ ਹੈ ਅੱਗੇ ਜਾ ਕੇ ਉਹ ਦੇਸ਼ ਦਾ ਨਾਮ ਪੂਰੇ ਵਿਸ਼ਵ ਦੇ ਵਿੱਚ ਰੌਸ਼ਨ ਕਰੇਗੀ।

ਇਹ ਵੀ ਪੜ੍ਹੋ:ਗ਼ਰੀਬ ਮੁੱਖ ਮੰਤਰੀ ਦੀ ਸੁਰੱਖਿਆ ਤੋਂ ਆਮ ਲੋਕ ਪ੍ਰੇਸ਼ਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.