ਜਲੰਧਰ: ਜਲੰਧਰ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨੀਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੀਟਿੰਗ ਕੀਤੀ ਗਈ ਕਿ ਤਿਉਹਾਰਾਂ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਸਕਿਉਰਿਟੀ ਅਤੇ ਚੋਰੀ ਦੀਆਂ ਵਾਰਦਾਤਾਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਭ-ਉੱਚ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਸ਼ਹਿਰ ਵਿੱਚ ਸਖ਼ਤੀ ਵਧਾਈ ਜਾਵੇ ਅਤੇ ਜੋ ਸ਼ਰਾਰਤੀ ਅਨਸਰ ਹਨ ਉਨ੍ਹਾਂ ਤੇ ਸ਼ਿਕੰਜਾ ਕਸਿਆ ਜਾ ਸਕੇ।
ਇਸ ਦੇ ਬਾਵਜੂਦ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਜਲੰਧਰ ਪੁਲਿਸ 'ਤੇ ਇਕ ਸਵਾਲੀਆ ਚਿੰਨ੍ਹ ਖੜ੍ਹਾ ਕਰਦੀ ਹੈ। ਬੀਤੀ ਰਾਤ ਜਲੰਧਰ ਦੇ ਭਾਰਗੋ ਕੈਂਪ ਵਿੱਚ ਚੋਰਾਂ ਨੇ 1 ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੇ 2 ਚੋਰਾ ਦੁਕਾਨ ਦੇ ਬਾਹਰ ਖੜੀ ਇੱਕ ਐਕਟਿਵਾਂ ਨੂੰ ਲੈ ਕੇ ਫ਼ਰਾਰ ਹੋ ਗਏ।
ਜਿਸ ਦੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਫਿਲਹਾਲ ਥਾਣਾ ਭਾਰਗੋ ਕੈਂਪ ਦੇ SI ( ਸਬ ਇੰਸਪੈਕਟਰ ) ਗੁਰਦੇਵ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਰਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਤਿਉਹਾਰਾਂ ਦੇ ਦਿਨਾਂ 'ਚ ਸ਼ਹਿਰ ਵਿੱਚ ਅਜਿਹੀ ਚੋਰੀ ਦੀ ਵਾਰਦਾਤਾਂ ਹੋਣਾ ਪੁਲਿਸ ਪ੍ਰਸ਼ਾਸਨ 'ਤੇ 1 ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ।
ਇਹ ਵੀ ਪੜ੍ਹੋ: ਬੈਂਕ ‘ਚੋਂ ਚੋਰੀ ਕਰਨ ਵਾਲੇ ਆਏ ਪੁਲਿਸ ਅੜਿੱਕੇ