ETV Bharat / state

ਯਾਤਰਾ 'ਤੇ ਘਰ ਵਾਲੇ ਪਿੱਛੋ ਚੋਰਾਂ ਨੇ ਕੀਤਾ ਘਰ ਸਾਫ਼ - jalandhar city

ਨਿਊ ਮਾਡਲ ਹਾਊਸ ਵਿਚ ਇੱਕ ਘਰ ਵਿੱਚ ਚੋਰਾਂ ਨੇ ਉਦੋਂ ਚੋਰੀ ਕੀਤੀ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਮਾਤਾ ਦੇ ਮੰਦਰ ਗਏ ਹੋਏ ਸੀ। ਘਰ ਦੇ ਮੁਤਾਬਿਕ ਚੋਰਾਂ ਨੇ ਘਰ ਵਿੱਚੋਂ ਦੱਸ ਲੱਖ ਰੁਪਏ ਦੇ ਕਰੀਬ ਕੈਸ਼ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲੈ ਗਏ।

ਯਾਤਰਾ 'ਤੇ ਘਰ ਵਾਲੇ ਪਿੱਛੋ ਚੋਰਾਂ ਨੇ ਕੀਤਾ ਘਰ ਸਾਫ਼

author img

By

Published : Feb 5, 2021, 5:04 PM IST

ਜਲੰਧਰ : ਨਿਊ ਮਾਡਲ ਹਾਊਸ ਵਿਚ ਇੱਕ ਘਰ ਵਿੱਚ ਚੋਰਾਂ ਨੇ ਉਦੋਂ ਚੋਰੀ ਕੀਤੀ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਮਾਤਾ ਦੇ ਮੰਦਰ ਗਏ ਹੋਏ ਸੀ। ਜੱਦੋਂ ਉਹ ਘਰ ਵਾਪਸ ਪਰਤੇ ਤਾਂ ਉਨ੍ਹਾਂ ਦੇ ਘਰ ਨੂੰ ਚੋਰਾਂ ਨੇ ਸਾਫ਼ ਕਰ ਦੱਸ ਲੱਖ ਦੇ ਕਰੀਬ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਮੌਕੇ ਤੇ ਪੁੱਜ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਘਰ ਦੇ ਮਾਲਿਕ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਸਕਰੈਪ ਦਾ ਕਾਰੋਬਾਰ ਹੈ ਅੱਜ ਲੇਬਰ ਨਾ ਆਉਣ ਦੇ ਕਾਰਨ ਉਹ ਅਤੇ ਉਨ੍ਹਾਂ ਦਾ ਬੇਟਾ ਘਰ ਤੋਂ ਮਾਤਾ ਚਿੰਤਪੁਰਨੀ ਦੇ ਦਰਸ਼ਨ ਦੇ ਲਈ ਗਏ ਸੀ ਤੇ ਪਿੱਛੋਂ ਉਨ੍ਹਾਂ ਦਾ ਬੇਟਾ ਵੀ ਬਾਬਾ ਮੁਰਾਦਸ਼ਾਹ ਗਿਆ ਹੋਇਆ ਸੀ ਤੇ ਪਿੱਛੋਂ ਉਨ੍ਹਾਂ ਦੇ ਘਰ ਵਿੱਚ ਚੋਰੀ ਹੋ ਗਈ। ਅਤੇ ਜਦੋਂ ਉਨ੍ਹਾਂ ਦਾ ਬੇਟਾ ਇੱਕ ਵਜੇ ਘਰ ਵਾਪਸ ਆਏ ਤਾਂ ਦੇਖਿਆ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਪਿਆ ਸਾਰਾ ਸਾਮਾਨ ਬਿਖਰਿਆ ਹੋਇਆ ਸੀ ਜਿਸ ਤੋਂ ਬਾਅਦ ਬੇਟੇ ਨੇ ਘਰ ਵਿਚ ਚੋਰੀ ਹੋਣ ਦੀ ਸੂਚਨਾ ਆਪਣੇ ਪਿਤਾ ਨੂੰ ਦਿੱਤੀ।

ਥਾਣਾ ਪ੍ਰਭਾਵਿਤ ਭਗਵੰਤ ਭੁੱਲਰ ਪੁਲੀਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਉਹ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕਰ ਰਹੀ ਹੈ ਤਾਂ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.