ETV Bharat / state

IPL ’ਚ ਧਮਾਲਾ ਪਾ ਰਹੇ ਪੰਜਾਬ ਦੇ ਖਿਡਾਰੀਆਂ ਦੀ ਫਰਸ਼ ਤੋਂ ਅਰਸ਼ਾਂ ਤੱਕ ਦੀ ਕਹਾਣੀ - IPL 2022

ਆਈਪੀਐਲ 2022 ਵਿੱਚ ਪੰਜਾਬ ਦੇ 5 ਖਿਡਾਰੀ ਧੁੱਮਾਂ ਪਾ ਰਹੇ ਹਨ (5 Punjab players playing in IPL 2022) ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇੰਨ੍ਹਾਂ ਵਿੱਚੋਂ ਤਿੰਨ ਅਨਮੋਲਪ੍ਰੀਤ, ਮਯੰਕ ਅਤੇ ਸੰਦੀਪ ਸ਼ਰਮਾ ਪਟਿਆਲਾ ਦੇ ਰਹਿਣ ਵਾਲੇ ਹਨ ਜਦਕਿ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਅਤੇ ਮਨਦੀਪ ਸਿੰਘ ਜਲੰਧਰ ਤੋਂ ਹਨ। ਆਖ਼ਿਰ ਕਿੰਨੀ ਕੁ ਮਿਹਨਤ ਨਾਲ ਇਹ ਖਿਡਾਰੀ ਇਸ ਮੁਕਾਮ ਤੱਕ ਪਹੁੰਚੇ ਹਨ ਵੇਖੋ ਇਸ ਖਾਸ ਰਿਪੋਰਟ ’ਚ .....

IPL ’ਚ ਪੰਜਾਬੀ ਤੜਕਾ
IPL ’ਚ ਪੰਜਾਬੀ ਤੜਕਾ
author img

By

Published : May 23, 2022, 6:03 PM IST

Updated : May 23, 2022, 7:22 PM IST

ਜਲੰਧਰ: ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਪੰਜਾਬੀ ਨਾ ਰਹਿੰਦੇ ਹੋਣ ਅਤੇ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਕੰਮ ਜਿਸਨੂੰ ਕਰਨ ਤੋਂ ਪੰਜਾਬੀ ਕਦੇ ਪਿੱਛੇ ਹਟਦੇ ਹੋਣ। ਭਾਵੇਂ ਉਹ ਦੁਨੀਆ ਦੇ ਵੱਡੇ-ਵੱਡੇ ਵਪਾਰ, ਨੌਕਰੀਆਂ ਜਾਂ ਫਿਰ ਖੇਡ ਹੀ ਕਿਉਂ ਨਾ ਹੋਵੇ। ਜਦੋਂ ਤੱਕ ਇਨ੍ਹਾਂ ਵਿੱਚ ਪੰਜਾਬੀ ਤੜਕਾ ਨਾ ਲੱਗੇ ਉਦੋਂ ਤੱਕ ਗੱਲਬਾਤ ਦਾ ਮਜ਼ਾ ਨਹੀਂ ਆਉਂਦਾ। ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਅੱਜ ਕੱਲ੍ਹ ਦੇਸ਼ ਵਿੱਚ ਕ੍ਰਿਕਟ ਦੀ ਸਭ ਤੋਂ ਵੱਡੀ ਲੀਗ ਆਈ ਪੀ ਐਲ ਵਿੱਚ। ਆਈ ਪੀ ਐਲ ਵਿੱਚ ਪੰਜਾਬ ਦੇ ਕਈ ਖਿਡਾਰੀ ਖੇਡ ਰਹੇ ਹਨ।

ਇਸ ਆਈਪੀਐਲ ਵਿੱਚ ਪੰਜਾਬ ਦੇ ਕੁੱਲ ਪੰਜ ਖਿਡਾਰੀ ਹਿੱਸਾ ਲੈ ਰਹੇ (5 Punjab players playing in IPL 2022) ਹਨ ਜਿੰਨ੍ਹਾਂ ਵਿੱਚੋਂ ਤਿੰਨ ਅਨਮੋਲਪ੍ਰੀਤ, ਮਯੰਕ ਅਤੇ ਸੰਦੀਪ ਸ਼ਰਮਾ ਪਟਿਆਲਾ ਦੇ ਰਹਿਣ ਵਾਲੇ ਹਨ ਜਦਕਿ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਅਤੇ ਮਨਦੀਪ ਸਿੰਘ ਜਲੰਧਰ ਤੋਂ ਹਨ।

ਮਨਦੀਪ ਸਿੰਘ ਦੇ ਪਰਿਵਾਰ ਨਾਲ ਖਾਸ ਗੱਲਾਬਤ: ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਲੰਧਰ ਦੇ ਰਹਿਣ ਵਾਲੇ ਮਨਦੀਪ ਸਿੰਘ ਦੀ। ਮਨਦੀਪ ਸਿੰਘ ਇਸ ਆਈ ਪੀ ਐਲ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਵੱਲੋਂ ਖੇਡ ਰਿਹਾ ਹੈ। ਜਲੰਧਰ ਦਾ ਰਹਿਣ ਵਾਲਾ ਮਨਦੀਪ ਸਿੰਘ ਇੱਕ ਸਪੋਰਟਸ ਪਰਿਵਾਰ ਤੋਂ ਹੀ ਹੈ। ਉਨ੍ਹਾਂ ਦੇ ਪਿਤਾ ਜਲੰਧਰ ਦੇ ਜ਼ਿਲ੍ਹਾ ਸਪੋਰਟਸ ਅਫਸਰ ਰਹਿ ਚੁੱਕੇ ਹਨ। ਉਸ ਦੇ ਪਿਤਾ ਹਰਦੇਵ ਸਿੰਘ ਅਥਲੈਟਿਕਸ ਦੇ ਕੋਚ ਰਹਿ ਚੁੱਕੇ ਹਨ।

IPL ’ਚ ਪੰਜਾਬੀ ਤੜਕਾ

ਪਰਿਵਾਰ ਨੂੰ ਮਨਦੀਪ ’ਤੇ ਮਾਣ: ਮਨਦੀਪ ਸਿੰਘ ਦੇ ਮਾਤਾ ਸੁਰਿੰਦਰ ਕੌਰ ਦੱਸਦੇ ਹਨ ਕਿ ਮਨਦੀਪ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਸੀ। ਉਸ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਵੀ ਉਸਦੀ ਪੁਰਾਣੀ ਅਲਮਾਰੀ ਜੋ ਸਟੋਰ ਵਿੱਚ ਪਈ ਹੈ ਉਸ ਉੱਪਰ ਕ੍ਰਿਕਟ ਖਿਡਾਰੀਆਂ ਦੀਆਂ ਤਸਵੀਰਾਂ ਅਖ਼ਬਾਰਾਂ ਦੀਆਂ ਕਟਿੰਗਜ਼ ਲੱਗੀਆਂ ਹੋਈਆਂ ਹਨ। ਮਨਦੀਪ ਦੇ ਮਾਤਾ ਦੱਸਦੇ ਹਨ ਕਿ ਉਸ ਨੂੰ ਸਾਰਾ-ਸਾਰਾ ਦਿਨ ਸਿਰਫ ਕ੍ਰਿਕਟ ਖੇਡਣਾ ਹੀ ਪਸੰਦ ਸੀ। ਬਚਪਨ ਵਿੱਚ ਮਨਦੀਪ ਦੇ ਪਿਤਾ ਸਰਦਾਰ ਹਰਦੇਵ ਸਿੰਘ ਉਸ ਨੂੰ ਕ੍ਰਿਕਟ ਖੇਡਣ ਤੋਂ ਰੋਕਦੇ ਸਨ ਸੀ ਪਰ ਉਹ ਕਿਸੇ ਦੀ ਨਹੀਂ ਸੁਣਦਾ ਸੀ। ਪਰਿਵਾਰ ਮੁਤਾਬਕ ਮਨਦੀਪ ਨੂੰ ਕ੍ਰਿਕਟ ਖੇਡਣ ਵਾਸਤੇ ਉਨ੍ਹਾਂ ਦੇ ਵੱਡੇ ਭਰਾ ਹਰਵਿੰਦਰ ਸਿੰਘ ਦੀ ਪੂਰੀ ਸਪੋਰਟ ਮਿਲਦੀ ਸੀ। ਮਨਦੀਪ ਦੇ ਮਾਤਾ ਜੀ ਮੁਤਾਬਕ ਮਨਦੀਪ ਕ੍ਰਿਕਟ ਵਿੱਚ ਉਸਦੀ ਦੀਵਾਨਗੀ ਨੇ ਹੀ ਉਸ ਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਹ ਅੱਜ ਦੁਨੀਆ ਦੇ ਦਿੱਗਜ ਖਿਡਾਰੀਆਂ ਨਾਲ ਗਰਾਊਂਡ ਵਿੱਚ ਕ੍ਰਿਕਟ ਖੇਡਦਾ ਹੋਇਆ ਨਜ਼ਰ ਆਉਂਦਾ ਹੈ।

IPL ਮੈਚ ਖੇਡਣ ਦੌਰਾਨ ਮਨਦੀਪ ਦੇ ਪਿਤਾ ਦਾ ਹੋ ਗਿਆ ਸੀ ਦਿਹਾਂਤ: ਮਨਦੀਪ ਸਿੰਘ ਇਸ ਤੋਂ ਪਹਿਲੇ ਦੁਬਈ ਵਿੱਚ ਹੋਏ ਆਈ ਪੀ ਐਲ ਵਿੱਚ ਵੀ ਖੇਡ ਚੁੱਕਿਆ ਹੈ। ਇਸ ਆਈ ਪੀ ਐਲ ਦੌਰਾਨ ਮੈਚ ਵਿੱਚ ਹੀ ਉਸ ਨੂੰ ਪਤਾ ਲੱਗਾ ਸੀ ਕਿ ਲੰਬੀ ਬਿਮਾਰੀ ਤੋਂ ਬਾਅਦ ਮਨਦੀਪ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਪਰ ਫਿਰ ਵੀ ਕ੍ਰਿਕਟ ਪ੍ਰਤੀ ਉਸ ਦਾ ਜਜ਼ਬਾ ਦੇਖਣ ਨੂੰ ਮਿਲਿਆ। ਇਸ ਜਾਣਕਾਰੀ ਤੋਂ ਬਾਅਦ ਵੀ ਮਨਦੀਪ ਨੇ ਆਪਣੀ ਟੀਮ ਲਈ ਜ਼ਬਰਦਸਤ ਬੈਟਿੰਗ ਕੀਤੀ । ਉਸ ਦੇ ਮਾਤਾ ਜੀ ਕਹਿੰਦੇ ਹਨ ਅੱਜ ਉਨ੍ਹਾਂ ਦਾ ਬੇਟਾ ਜਿਸ ਮੁਕਾਮ ’ਤੇ ਕ੍ਰਿਕਟ ਖੇਡ ਰਿਹਾ ਹੈ ਇਸ ਦੇ ਉਨ੍ਹਾਂ ਨੂੰ ਪੂਰਾ ਮਾਣ ਹੈ।

ਸੰਦੀਪ ਸ਼ਰਮਾ ਹੋਰਨਾ ਲਈ ਬਣਿਆ ਪ੍ਰੇਰਨਾਦਾਇਕ: ਸੰਦੀਪ ਸ਼ਰਮਾ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਤੋਂ ਇਲਾਵਾ ਹੋਰ ਕਿਸੇ ਨੇ ਕਦੇ ਕ੍ਰਿਕਟ ਨਹੀਂ ਖੇਡੀ। ਸੰਦੀਪ ਇੱਕ ਅਜਿਹੇ ਪਰਿਵਾਰ ਤੋਂ ਹਨ ਜਿੰਨ੍ਹਾਂ ਵਿੱਚੋਂ ਕਿਸੇ ਨੇ ਵੀ ਕਦੇ ਕ੍ਰਿਕਟ ਨਹੀਂ ਖੇਡੀ। ਸੰਦੀਪ ਸ਼ਰਮਾ ਦਾ ਇੱਕ ਕ੍ਰਿਕਟ ਸਟਾਰ ਬਣਨਾ ਬਾਕੀਆਂ ਲਈ ਪ੍ਰੇਰਨਾਦਾਇਕ ਹੈ। ਇੱਕ ਆਮ ਪਰਿਵਾਰ ਤੋਂ ਆ ਕੇ ਦੁਨੀਆ ਦੇ ਦਿੱਗਜ ਖਿਡਾਰੀਆਂ ਨਾਲ ਕ੍ਰਿਕਟ ਖੇਡਣਾ ਸੰਦੀਪ ਸਿੰਘ ਦਾ ਸੁਪਨਾ ਸੀ ਅਤੇ ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਇਸ ਨੂੰ ਪੂਰਾ ਵੀ ਕੀਤਾ। ਇਸ ਆਈ ਪੀ ਐਲ ਵਿੱਚ ਉਹ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡ ਰਹੇ ਹਨ। ਸੰਦੀਪ ਸ਼ਰਮਾ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ ਅਤੇ ਬਾਕੀ ਬੱਚਿਆਂ ਵਾਂਗ ਉਨ੍ਹਾਂ ਨੇ ਆਪਣੇ ਇਸ ਸ਼ੌਕ ਨੂੰ ਗਲੀ ਮੁਹੱਲੇ ਦੇ ਬੱਚਿਆਂ ਵਾਂਗ ਕ੍ਰਿਕਟ ਖੇਡ ਕੇ ਹੀ ਪੂਰਾ ਕੀਤਾ।

ਕੀ ਹੈ ਸੰਦੀਪ ਦਾ ਅਗਲਾ ਟੀਚਾ:? ਇਸ ਤੋਂ ਬਾਅਦ ਸੰਦੀਪ ਦੇ ਕ੍ਰਿਕਟ ਦੀ ਕੋਚਿੰਗ ਲੈਣੀ ਸ਼ੁਰੂ ਕੀਤੀ ਅਤੇ ਅੱਜ ਉਨ੍ਹਾਂ ਦੇ ਇਸ ਮੁਕਾਮ ਉੱਪਰ ਪਹੁੰਚਣ ਵਿੱਚ ਉਨ੍ਹਾਂ ਦੇ ਕੋਚ ਮਨੀਸ਼ ਬਾਲੀ ਦਾ ਬਹੁਤ ਵੱਡਾ ਹੱਥ ਹੈ। ਸੰਦੀਪ ਸ਼ਰਮਾ ਨੂੰ ਕ੍ਰਿਕਟ ਖੇਡਣ ਲਈ ਉਨ੍ਹਾਂ ਦੇ ਪਿਤਾ ਕੁਲਵਿੰਦਰ ਸ਼ਰਮਾ ਅਤੇ ਮਾਤਾ ਮੀਨਾ ਦਾ ਵੀ ਪੂਰਾ ਸਹਿਯੋਗ ਮਿਲਿਆ। ਅੱਜ ਸੰਦੀਪ ਸ਼ਰਮਾ ਆਈ ਪੀ ਐਲ ਖੇਡ ਰਹੇ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਅਗਲਾ ਟਾਰਗੇਟ ਫਿਰ ਦੁਬਾਰਾ ਭਾਰਤੀ ਟੀਮ ਵਿੱਚ ਕ੍ਰਿਕਟ ਖੇਡਨਾ ਹੈ। ਇਸ ਆਈ ਪੀ ਐਲ ਤੋਂ ਪਹਿਲਾਂ 2018 ਤੋਂ ਲੈ ਕੇ 2021 ਤੱਕ ਉਹ ਹੈਦਰਾਬਾਦ ਟੀਮ ਵੱਲੋਂ ਖੇਡਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਨੂੰ ਪੰਜਾਬ ਦੀ ਟੀਮ ਵਿੱਚ ਚੁਣ ਲਿਆ ਗਿਆ।

ਅਭਿਸ਼ੇਕ ਨੇ ਇਸ ਤਰ੍ਹਾਂ ਕੀਤੀ ਸੀ ਕ੍ਰਿਕਟ ਦੀ ਸ਼ੁਰੂਆਤ:ਆਈਪੀਐਲ ਦੇ ਅਜਿਹੇ ਖਿਡਾਰੀ ਹਨ ਜਿੰਨ੍ਹਾਂ ਨੇ ਆਪਣੀ ਖੇਡ ਦੀ ਸ਼ੁਰੂਆਤ ਜ਼ਿਲ੍ਹਾ ਲੈਵਲ ਤੋਂ ਕੀਤੀ ਅਤੇ ਉਹ ਅੰਡਰ 14, ਅੰਡਰ 16 ਖੇਡੇ ਅਤੇ ਅੰਡਰ 19 ਖੇਡੇ। ਅਭਿਸ਼ੇਕ ਨੇ ਆਪਣੇ ਕ੍ਰਿਕਟ ਦੀ ਕੋਚਿੰਗ ਬੰਗਲੌਰ ਵਿਖੇ ਰਾਹੁਲ ਦਰਾਵਿੜ ਦੀ ਅਕੈਡਮੀ ਤੋਂ ਲਈ। ਆਧੁਨਿਕ ਕ੍ਰਿਕਟ ਕੈਰੀਅਰ ਵਿੱਚ ਟੀਮਾਂ ਦੀ ਕਪਤਾਨੀ ਕਰ ਆਪਣੀਆਂ ਟੀਮਾਂ ਨੂੰ ਜਿੱਤ ਹਾਸਿਲ ਕਰਵਾਉਂਦੇ ਰਹੇ ਹਨ। ਕਈ ਵਾਰ ਮੈਨ ਆਫ ਦਿ ਸੀਰੀਜ਼ ਅਤੇ ਮੈਚਾਂ ਵਿਚ ਮੈਨ ਆਫ ਦੀ ਮੈਚ ਵੀ ਬਣੇ। ਇਸ ਆਈ ਪੀ ਐਲ ਵਿਚ ਅਭਿਸ਼ੇਕ ਸ਼ਰਮਾ ਹੈਦਰਾਬਾਦ ਦੀ ਟੀਮ ਵਿੱਚ ਖੇਡ ਰਹੇ ਹਨ। ਉਨ੍ਹਾਂ ਨੇ ਕ੍ਰਿਕਟ ਦੀ ਮਹਾਰਤ ਪਿਤਾ ਰਾਜ ਕੁਮਾਰ ਤੋਂ ਲਈ ਜੋ ਬੈਂਕ ਵਿੱਚ ਨੌਕਰੀ ਕਰਦੇ ਹਨ। ਅਭਿਸ਼ੇਕ ਸ਼ਰਮਾ ਦੀ ਕ੍ਰਿਕੇਟ ਦੀ ਕਹਾਣੀ ਬਾਕੀ ਖਿਡਾਰੀਆਂ ਨਾਲੋਂ ਕੁਝ ਵੱਖ ਹੈ ਕਿਉਂਕਿ ਅਭਿਸ਼ੇਕ ਨੂੰ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਕਿਸੇ ਨੇ ਕ੍ਰਿਕਟ ਖੇਡਣ ਤੋਂ ਮਨ੍ਹਾਂ ਨਹੀਂ ਕੀਤਾ।

ਅਭਿਸ਼ੇਕ ਦਾ ਪਰਿਵਾਰ ਨੇ ਦਿੱਤਾ ਪੂਰਾ ਸਾਥ: ਬਚਪਨ ਤੋਂ ਹੀ ਜਦੋਂ ਅਭਿਸ਼ੇਕ ਕ੍ਰਿਕਟ ਖੇਡਦੇ ਸੀ ਤਾਂ ਉਨ੍ਹਾਂ ਦੇ ਨਾਲ ਖ਼ੁਦ ਉਨ੍ਹਾਂ ਦੀ ਮਾਤਾ ਅਤੇ ਭੈਣਾਂ ਵੀ ਕ੍ਰਿਕਟ ਖੇਡਦੀਆਂ ਸਨ। ਅਭਿਸ਼ੇਕ ਸ਼ਰਮਾ ਦੇ ਪਿਤਾ ਰਾਜ ਕੁਮਾਰ ਇੱਕ ਬੈਂਕ ਮੁਲਾਜ਼ਮ ਹਨ, ਮਾਤਾ ਹਾਊਸ ਵਾਈਫ ਅਤੇ ਦੋ ਭੈਣਾਂ ਵਿੱਚੋਂ ਇਕ ਸ਼ਾਦੀਸ਼ੁਦਾ ਹੈ ਅਤੇ ਦੂਸਰੀ ਡਾਕਟਰ ਹੈ। ਪਿਤਾ ਰਾਜ ਕੁਮਾਰ ਨੇ ਜੋ ਕਿ ਪੰਜਾਬ ਕ੍ਰਿਕਟ ਟੀਮ ਦੇ ਕੋਚ , ਟੂਰਨਾਮੈਂਟ ਵਿੱਚ ਮੈਚ ਰੈਫਰੀ ਤੱਕ ਰਹਿ ਚੁੱਕੇ ਹਨ ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਬੇਟੇ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਹੈ ਤਾਂ ਉਨ੍ਹਾਂ ਨੇ ਆਪਣੇ ਸਾਰੇ ਪਦਾ ਤੋਂ ਅਸਤੀਫ਼ਾ ਦੇ ਕੇ ਸਿਰਫ਼ ਬੇਟੇ ਦੀ ਖੇਡ ਵਿੱਚ ਹੀ ਦਿਲਚਸਪੀ ਸ਼ੁਰੂ ਕੀਤੀ ਅਤੇ ਅੱਜ ਉਨ੍ਹਾਂ ਦੀ ਇਹ ਮਿਹਨਤ ਦਾ ਨਤੀਜਾ ਹੈ ਕਿ ਅਭਿਸ਼ੇਕ ਸ਼ਰਮਾ ਕ੍ਰਿਕਟ ਦਾ ਇੱਕ ਵੱਡਾ ਸਿਤਾਰਾ ਬਣ ਗਿਆ। ਉਹ ਦੱਸਦੇ ਨੇ ਕਿ ਅਭਿਸ਼ੇਕ ਸ਼ਰਮਾ ਘਰ ਵਿੱਚ ਟੈਨਿਸ ਬਾਲ ਨਾਲ ਕ੍ਰਿਕਟ ਖੇਡਦਾ ਸੀ ਤਾਂ ਪੂਰਾ ਪਰਿਵਾਰ ਉਸ ਦੇ ਨਾਲ ਕ੍ਰਿਕਟ ਖੇਡਦਾ ਹੁੰਦਾ ਸੀ।

ਕ੍ਰਿਕਟ ਦੀ ਦੁਨੀਆ ’ਚ ਸਪਿੰਨਰ ਵਜੋਂ ਜਾਣੇ ਜਾਂਦੇ ਨੇ ਮਯੰਕ: ਮਯੰਕ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਕ੍ਰਿਕਟ ਵਿੱਚ ਇਕ ਸਪਿੰਨਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਇਸ ਆਈ ਪੀ ਐਲ ਵਿੱਚ ਮਯੰਕ ਮੁੰਬਈ ਇੰਡੀਅਨਜ਼ ਵੱਲੋਂ ਖੇਡ ਰਹੇ ਹਨ। ਉਨ੍ਹਾਂ ਨੇ ਆਪਣੇ ਆਈ ਪੀ ਐਲ ਦੀ ਸ਼ੁਰੂਆਤ 2018 ਵਿੱਚ ਮੁੰਬਈ ਇੰਡੀਅਨਜ਼ ਟੀਮ ਤੋਂ ਹੀ ਕੀਤੀ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਵਿਕਰਮ ਸ਼ਰਮਾ ਇੱਕ ਅਥਲੀਟ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਮਾਤਾ ਜੀ ਇੱਕ ਬੁਟੀਕ ਚਲਾਉਂਦੀ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਕ੍ਰਿਕਟ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਇੰਨ੍ਹਾਂ ਮਿਹਨਤੀ ਹੈ ਜਿਸਨੇ ਖੇਡ ਦੇ ਲਈ ਨਾ ਦਿਨ ਵੇਖੀ ਨਾ ਕਦੇ ਰਾਤ।

ਅਨਮੋਲਪ੍ਰੀਤ ਸਿੰਘ ਕਿਵੇਂ ਪਹੁੰਚਿਆ IPL ’ਚ:? ਅਨਮੋਲਪ੍ਰੀਤ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਇੱਕ ਬੱਲੇਬਾਜ਼ ਦੇ ਤੌਰ ’ਤੇ ਕ੍ਰਿਕਟ ਖੇਡਦੇ ਹਨ। ਅਨਮੋਲਪ੍ਰੀਤ ਨੇ ਆਪਣੇ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਰਣਜੀਤ ਟਰਾਫੀ ਤੋਂ ਕੀਤੀ। ਅਨਮੋਲਪ੍ਰੀਤ ਦੇ ਪਿਤਾ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਸੀ ਕਿ ਉਨ੍ਹਾਂ ਦੇ ਬੇਟੇ ਹੈਂਡਬਾਲ ਖੇਡਾਂ ਵਿੱਚ ਆਪਣਾ ਕੈਰੀਅਰ ਬਣਾਉਣ ਪਰ ਉਸਦਾ ਰੁਝਾਨ ਕ੍ਰਿਕਟ ਵੱਲ ਵਧ ਗਿਆ।

ਅਨਮੋਲ ਕ੍ਰਿਕਟ ਵਿੱਚ ਇਸ ਕਦਰ ਮਿਹਨਤ ਕਰਦਾ ਸੀ ਕਿ ਉਸਦੇ ਪਿਤਾ ਨੂੰ ਅਨਮੋਲਪ੍ਰੀਤ ਦੀ ਇਸ ਮਿਹਨਤ ਪਿੱਛੇ ਹਾਰ ਮੰਨਣੀ ਪਈ ਅਤੇ ਬੇਟੇ ਨੂੰ ਕ੍ਰਿਕਟ ਖੇਡਣ ਦੀ ਇਜਾਜ਼ਤ ਦੇਣੀ ਪਈ ਜੋ ਉਨ੍ਹਾਂ ਨੂੰ ਖੁਦ ਕਦੀ ਵੀ ਪਸੰਦ ਨਹੀਂ ਸੀ। ਅਨਮੋਲ ਨੇ ਰਣਜੀਤ ਟਰਾਫੀ ਤੋਂ ਬਾਅਦ 2015 ਵਿੱਚ ਪਹਿਲੀ ਵਾਰ ਭਾਰਤ ਲਈ ਅੰਡਰ 19 ਵਲਡ ਕੱਪ ਵਿੱਚ ਹਿੱਸਾ ਲਿਆ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਉਨ੍ਹਾਂ ਨੇ ਸ੍ਰੀਲੰਕਾ ਦੇ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਹੱਤਰ ਰਨ ਬਣਾਏ ਜੇਤੂ ਟੀਮ ਨੂੰ ਜਿਤਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: IPL 2022 ਦਾ ਆਖਰੀ ਲੀਗ ਮੈਚ: ਪੰਜਾਬ ਦੀ 5 ਵਿਕਟਾਂ ਨਾਲ ਜਿੱਤ, ਹੈਦਰਾਬਾਦ ਹਾਰੀ

Last Updated : May 23, 2022, 7:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.