ETV Bharat / state

ਚੋਰ ਜੋੜੇ ਨੇ ਸੁਨਿਆਰੇ ਦੀ ਦੁਕਾਨ ’ਚ ਚਲਾਕੀ ਨਾਲ ਕੀਤੀ ਲੱਖਾਂ ਦੀ ਚੋਰੀ - ਸੀਸੀਟੀਵੀ ਕੈਮਰੇ ’ਚ ਕੈਦ

ਦੁਕਾਨ ’ਚ ਇਕ ਨੌਜਵਾਨ ਅਤੇ ਮਹਿਲਾ ਆਏ ਸੀ ਜਿਨ੍ਹਾਂ ਨੇ ਸੋਨੇ ਦੀ ਚੇਨ ਤੇ ਹਾਰ ਦਿਖਾਉਣ ਲਈ ਆਖਿਆ। ਦੁਕਾਨ ਮਾਲਕ ਨੇ ਜੋੜੇ ਨੂੰ ਚੇਨ ਅਤੇ ਹਾਰ ਦਿਖਾਇਆ। ਇੰਨੇ ’ਚ ਮਹਿਲਾ ਦੁਕਾਨ ਤੋਂ ਬਾਹਰ ਚਲੀ ਗਈ ਤੇ ਜਿਸ ਤੋਂ ਬਾਅਦ ਸਿੱਖ ਨੌਜਵਾਨ ਵੀ ਫੋਨ ਤੇ ਗੱਲ ਕਰਦਾ ਹੋਇਆ ਦੁਕਾਨ ਚੋਂ ਚਲਾ ਗਿਆ ਤੇ ਜਿਵੇਂ ਹੀ ਵਾਪਸ ਆਇਆ ਤਾਂ ਉਹ ਸੋਨੇ ਦਾ ਹਾਰ ਲੈ ਕੇ ਫਰਾਰ ਹੋ ਗਿਆ।

ਤਸਵੀਰ
ਤਸਵੀਰ
author img

By

Published : Feb 4, 2021, 6:49 PM IST

ਜਲੰਧਰ: ਸੂਬੇ ’ਚ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਤਾਜ਼ਾ ਮਾਮਲਾ ਸ਼ਹਿਰ ਦੇ ਪੌਸ਼ ਇਲਾਕੇ ਚੀਮਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਜੋੜਾ ਰਾਜਨ ਜਵੈਲਰੀ ਸ਼ੋਪ ’ਤੇ ਆਇਆ ਤੇ ਉੱਥੋ ਇਕ ਹਾਰ ਤੇ ਇਕ ਚੈਨ ਲੈ ਕੇ ਫਰਾਰ ਹੋ ਗਿਆ। ਦੱਸ ਦਈਏ ਕਿ ਗਹਿਣੇ ਚੋਰੀ ਹੋਣ ਦੀ ਵਾਰਦਾਤ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਵਿਡੀਓ

ਲੱਖਾਂ ਰੁਪਏ ਦਾ ਹਾਰ ਲੈ ਕੇ ਚੋਰ ਹੋਏ ਫਰਾਰ

ਦੁਕਾਨ ਮਾਲਕ ਰਾਜਨ ਨੇ ਦੱਸਿਆ ਕਿ ਉਸਦੀ ਦੁਕਾਨ ’ਚ ਇਕ ਨੌਜਵਾਨ ਅਤੇ ਮਹਿਲਾ ਆਏ ਸੀ ਜਿਨ੍ਹਾਂ ਨੇ ਸੋਨੇ ਦੀ ਚੇਨ ਤੇ ਹਾਰ ਦਿਖਾਉਣ ਲਈ ਆਖਿਆ। ਦੁਕਾਨ ਮਾਲਕ ਨੇ ਜੋੜੇ ਨੂੰ ਚੇਨ ਅਤੇ ਹਾਰ ਦਿਖਾਇਆ। ਇੰਨੇ ’ਚ ਮਹਿਲਾ ਦੁਕਾਨ ਤੋਂ ਬਾਹਰ ਚਲੀ ਗਈ ਤੇ ਜਿਸ ਤੋਂ ਬਾਅਦ ਸਿੱਖ ਨੌਜਵਾਨ ਵੀ ਫੋਨ ਤੇ ਗੱਲ ਕਰਦਾ ਹੋਇਆ ਦੁਕਾਨ ਚੋਂ ਚਲਾ ਗਿਆ ਤੇ ਜਿਵੇਂ ਹੀ ਵਾਪਸ ਆਇਆ ਤਾਂ ਉਹ ਲੱਖਾਂ ਰੁਪਏ ਦਾ ਸੋਨੇ ਦਾ ਹਾਰ ਲੈ ਕੇ ਫਰਾਰ ਹੋ ਗਿਆ।

ਚੋਰਾਂ ਖਿਲਾਫ ਪੁਲਿਸ ਨੇ ਕੀਤਾ ਮਾਮਲਾ ਦਰਜ

ਉੱਥੇ ਮਾਮਲੇ ਦੀ ਜਾਂਚ ਕਰ ਰਹੇ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਜੋੜਾ ਗਹਿਣੇ ਦੇਖਣ ਬਹਾਨੇ ਪੰਜਾਹ ਗ੍ਰਾਮ ਸੋਨੇ ਦਾ ਹਾਰ ਤੇ ਇਕ ਚੈਨ ਲੈ ਕੇ ਫਰਾਰ ਗਏ ਸਨ ਜਿਨ੍ਹਾਂ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਤੇ ਜਲਦ ਹੀ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.