ਜਲੰਧਰ: ਜਲੰਧਰ ਵਿੱਚ ਹਰ ਦਿਨ ਨਵੀਂ ਤੋਂ ਨਵੀਂ ਵਾਰਦਾਤ ਸਾਹਮਣੇ ਆਉਂਦੀ ਰਹਿੰਦੀ ਹੈ। ਜਿਸ ਕਾਰਨ ਸਹਿਰ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਫਗਵਾੜਾ ਨਜ਼ਦੀਕ ਨਾਨਕ ਨਗਰੀ ਚਹੈੜੂ (Nanak Nagri Chaheru) ਵਿਖੇ ਆਪਣੀ ਹੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਤੀ ਦੀ ਵੀ ਸੁਨਸਾਨ ਜਗ੍ਹਾਂ ਤੋਂ ਭੇਦ ਭਰੇ ਹਲਾਤਾਂ ਵਿੱਚ ਲਾਸ਼ ਮਿਲੀ ਹੈ।
ਦੱਸ ਦਈਏ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਕਿਸ਼ਨ ਪਾਲ ਵਾਸੀ ਨਾਨਕ ਨਗਰੀ ਚਹੈੜੂ (Nanak Nagri Chaheru) ਵੱਜੋਂ ਹੋਈ ਹੈ। ਜਿਕਰਯੋਗ ਹੈ ਕਿ ਮ੍ਰਿਤਕ ਕਿਸ਼ਨ ਪਾਲ ਨੇ ਬੀਤੇ ਦਿਨੀ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਅਚਾਨਕ ਉਸ ਦੀ ਲਾਸ਼ ਦੀ ਸੂਚਨਾਂ ਮਿਲਦੇ ਸਾਰ ਹੀ ਸਰਪੰਚ ਪ੍ਰਸ਼ੋਤਮ ਲਾਲ (Sarpanch Prashotam Lal) ਨੇ ਦੱਸਿਆ ਕਿ ਕਿਸ਼ਨ ਪਾਲ (Deceased Kishan Pal) ਦੀ ਮੌਤ ਕਿਸ ਤਰ੍ਹਾਂ ਤੇ ਕਿਵੇਂ ਹੋਈ, ਇਸ ਬਾਰੇ ਕੁੱਝ ਨਹੀ ਪਤਾ। ਫਿਲਹਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆ ਥਾਣਾ ਸਤਨਾਮਪੁਰਾ (Satnampura police station) ਦੀ ਐੱਸ.ਐੱਚ.ਓ ਅਮਨਪ੍ਰੀਤ ਕੌਰ (SHO Amanpreet Kaur) ਨੇ ਦੱਸਿਆ ਕਿ ਮ੍ਰਿਤਕ ਕਿਸ਼ਨ ਪਾਲ ਦੀ ਜਿਸ ਜਗ੍ਹਾਂ ਤੋਂ ਲਾਸ਼ ਮਿਲੀ ਹੈ। ਉਸ ਨਜ਼ਦੀਕ ਕੁੱਝ ਲੋਕ ਝੁੱਗੀਆਂ ਵਿੱਚ ਰਹਿੰਦੇ ਹਨ। ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਕਿਸੇ ਵਿਅਕਤੀ ਦੀ ਲਾਸ਼ ਸੁਨਸਾਨ ਜਗ੍ਹਾਂ ‘ਚ ਪਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਮੌਕੇ 'ਤੇ ਜਾਂ ਕੇ ਸਥਿਤੀ ਦਾ ਜਾਇਜ਼ਾ ਲਿਆ 'ਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਸਿਵਲ ਹਸਪਤਾਲ (Civil Hospital) ਵਿਖੇ ਭੇਜ ਦਿੱਤਾ।
ਐੱਸ.ਐੱਚ.ਓ ਮੁਤਾਬਿਕ ਮ੍ਰਿਤਕ ਕਿਸ਼ਨ ਪਾਲ (Deceased Kishan Pal) ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ 'ਤੇ ਮੌਕੇ ਤੋਂ ਫਰਾਰ ਸੀ। ਜਿਸ ਦੀ ਪੁਲਿਸ ਇਸ ਦੀ ਭਾਲ ਕਰ ਰਹੀ ਸੀ। ਉਨਾਂ ਕਿਹਾ ਕਿ ਮ੍ਰਿਤਕ ਕਿਸ਼ਨ ਪਾਲ (Deceased Kishan Pal) ਦੀ ਮੌਤ ਕਿਸ ਤਰ੍ਹਾਂ ਹੋਈ ਇਹ ਤਾਂ ਪੋਸਟਮਾਰਟਮ (Postmortem) ਲਈ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾਂ ਰਹੀ ਹੈ।
ਇਹ ਵੀ ਪੜ੍ਹੋ:- ਲਖੀਮਪੁਰ ਖੇੜੀ ਮਾਮਲੇ 'ਚ ਸਿੱਧੂ ਦਾ ਟਵੀਟ, ਕਰਾਂਗੇ ਮਾਰਚ