ਜਲੰਧਰ: ਜਲੰਧਰ ਦੇ ਕਸਬਾ ਗੁਰਾਇਆ ਵਿਖੇ ਪਿੰਡ ਰੁੜਕਾ ਕਲਾਂ ਦੇ ਕੋਲ ਸਵਾਰੀਆਂ ਦੇ ਨਾਲ ਭਰੀਆਂ ਦੋ ਬੱਸਾਂ ਦੀ ਸਿੱਧੀ ਟੱਕਰ ਹੋ ਗਈ। ਜਿਸ ਨਾਲ ਕੁਝ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਜਿਸ ਦੀ ਮੌਕੇ 'ਤੇ ਗੁਰਾਇਆ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ।
ਜਲੰਧਰ ਵਿਖੇ ਕਿਸਾਨੀ ਧਰਨਾ ਲੱਗੇ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਰੂਟ ਡਾਇਵਰਟ ਕੀਤੇ ਗਏ ਹਨ। ਜਿਸਦੇ ਚਲਦਿਆਂ ਲੁਧਿਆਣਾ ਤੋਂ ਜਲੰਧਰ ਨੂੰ ਜਾਣ ਵਾਲੀ ਬੱਸ ਗੁਰਾਇਆ ਤੋਂ ਜੰਡਿਆਲਾ ਰਾਹੀਂ ਜਲੰਧਰ ਵੱਲ ਨੂੰ ਜਾ ਰਹੀਆਂ ਹਨ।
ਇਸੇ ਰੂਟ ਵੱਲ ਨੂੰ ਲੁਧਿਆਣੇ ਤੋਂ ਜਲੰਧਰ ਵੱਲ ਨੂੰ ਜਾ ਰਹੀ ਬੱਸ ਗੁਰਾਇਆ ਦੇ ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ਪੁੱਜੀ ਤਾਂ ਉਸਦੀ ਇੱਕ ਮਿੰਨੀ ਬੱਸ ਨਾਲ ਸਿੱਧੀ ਟੱਕਰ ਹੋ ਗਈ।
ਇਸ ਸੰਬੰਧੀ ਬੱਸ ਡਰਾਈਵਰ ਨੇ ਕਿਹਾ ਕਿ ਉਹ ਆਪਣੇ ਰੂਟ ਵੱਲ ਆਰਾਮ ਨਾਲ ਆ ਰਿਹਾ ਸੀ ਅਤੇ ਹੌਰਨ ਵੀ ਦੇ ਰਿਹਾ ਸੀ ਤੇ ਸਾਹਮਣਿਓਂ ਮਿਨੀ ਬੱਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਸਾਡੀ ਬੱਸ ਨਾਲ ਉਨ੍ਹਾਂ ਦੀ ਬੱਸ ਦੀ ਸਿੱਧੀ ਟੱਕਰ ਹੋ ਗਈ। ਉਸ ਨੇ ਕਿਹਾ ਕਿ ਬੱਸਾਂ ਦਾ ਨੁਕਸਾਨ ਹੋਇਆ ਹੈ ਪਰ ਸਵਾਰੀਆਂ ਦਾ ਵੀ ਬਚਾਅ ਰਿਹਾ ਹੈ ਪਰ ਮਿਨੀ ਬੱਸ ਦੇ ਡਰਾਈਵਰ ਦੇ ਸੱਟਾਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ।
ਮੌਕੇ 'ਤੇ ਹੀ ਇਸ ਦੁਰਘਟਨਾ ਦੀ ਸੂਚਨਾ ਫਿਲੌਰ ਪੁਲਿਸ ਨੂੰ ਦਿੱਤੀ ਜਿਸ ਤੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ SHO ਹਰਦੇਵ ਸਿੰਘ ਨੇ ਕਿਹਾ ਕਿ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗੀ ਉਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਦੋਂ ਵਿਹੜੇ ’ਚ ਘੁੰਮਦਾ ਨਜ਼ਰ ਆਇਆ ਤੇਂਦੂਆ, ਦੇਖੋ ਵੀਡੀਓ