ਜਲੰਧਰ : ਜ਼ਿਲ੍ਹੇ ਦੇ ਪੀਪੀਆਰ ਮਾਲ ਵਿਚ ਦੇਰ ਰਾਤ ਸਵਿਗੀ ਫੂਡ ਡਿਲਿਵਰੀ ਮੁੰਡਿਆਂ ਵੱਲੋਂ ਇੱਕ ਰੈਸਟੋਰੈਂਟ ਵਿੱਚ ਜੰਮ ਕੇ ਗੁੰਡਾਗਰਦੀ ਅਤੇ ਤੋੜ ਭੰਨ ਕੀਤੀ ਗਈ। ਰੈਸਟੋਰੈਂਟ ਦੇ ਮਾਲਕ ਗਗਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਸ ਦੇ ਰੈਸਟੋਰੈਂਟ ਵਿੱਚ ਕੁਝ ਗ੍ਰਾਹਕ ਖਾਣਾ ਖਾਣ ਆਏ ਸੀ, ਤੇ ਅਚਾਨਕ ਇੱਕ ਸਵਿਗੀ ਡਿਲਿਵਰੀ ਵਾਲਾ ਆਇਆ ਅਤੇ ਕਿਸੇ ਗ੍ਰਾਹਕ ਦੇ ਨਾਲ ਬਹਿਸ ਕਰਨ ਲੱਗਾ ਰੈਸਟੋਰੈਂਟ ਦੇ ਮਾਲਿਕ ਗਗਨ ਵੱਲੋਂ ਮਨ੍ਹਾਂ ਕਰਨ, ਤੇ ਡਿਲਿਵਰੀ ਬੁਆਏ ਨੇ ਫੋਨ ਕਰ ਆਪਣੇ ਪੰਦਰਾਂ ਤੋਂ ਵੀਹ ਸਾਥੀਆਂ ਨੂੰ ਬੁਲਾ ਲਿਆ । ਜਿਸ ਤੋਂ ਬਾਅਦ ਜੰਮ ਕੇ ਗੁੰਡਾਗਰਦੀ ਹੋਈ।
ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਦੇਰ ਰਾਤ ਜਲੰਧਰ ਦੇ ਮਾਡਲ ਟਾਉਣ ਇਲਾਕੇ ਵਿੱਚ ਕੁੱਝ ਨੌਜਵਾਨਾਂ ਵੱਲੋਂ ਪਹਿਲਾਂ ਉਲਟਬਾਜ਼ੀ ਕੀਤੀ ਗਈ ਅਤੇ ਬਾਅਦ ਵਿਚ ਕੁੜੀਆਂ ਨੂੰ ਕੁੱਟਿਆ ਗਿਆ ।
ਜ਼ਿਕਰਯੋਗ ਹੈ ਕਿ ਜਲੰਧਰ ਪੁਲਿਸ ਰਾਤ ਨੂੰ ਸੌਂਦੀ ਹੈ ਅਤੇ ਸੜਕਾਂ ਤੇ ਲੁੱਟ ਹੁੱਲੜਬਾਜ਼ੀ ਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਸੜਕਾਂ ਤੇ ਰਾਤ ਨੂੰ ਪੁਲਿਸ ਦੇ ਨਾਕੇ ਤੇ ਨਜ਼ਰ ਆਉਂਦੇ ਹਨ ਪਰ ਉਹ ਅਪਰਾਧੀਆਂ ਨੂੰ ਫੜਨ ਲਈ ਨਹੀਂ ਬਲਕਿ ਦਿਖਾਵੇ ਲਈ ਹੁੰਦੇ ਹਨ।
ਦੇਰ ਰਾਤ ਕਰੀਬ 11 ਵਜੇ ਮਾਡਲ ਟਾਊਨ ਮੇਨ ਮਾਰਕਿਟ ਵਿੱਚ ਨੌਜਵਾਨਾਂ ਦਾ ਆਪਸ ਵਿੱਚ ਵਿਵਾਦ ਹੋ ਗਿਆ, ਵਿਵਾਦ ਇੰਨਾ ਵੱਧ ਗਿਆ ਕਿ ਮੁੰਡਿਆਂ ਨੇ ਕੁੜੀਆਂ ਨਾਲ ਹੱਥੋਪਾਈ ਕੀਤੀ ਸਕੂਟਰੀ ਸਵਾਰ ਤੋਂ ਕੁੜੀਆਂ ਨੂੰ ਵਿੱਚ ਸੜਕ ਕੁੱਟਿਆ ਗਿਆ।
ਪੀਸੀਆਰ ਪੁਲਿਸ ਦੀ ਗੱਡੀ ਉਥੇ ਖੜ੍ਹੀ ਸਭ ਵੇਖਦੀ ਰਹੀ ਅਤੇ ਪੁਲਿਸ ਵਾਲੇ ਗੱਡੀ ਨੂੰ ਲੈ ਕੇ ਉਥੋਂ ਚੁੱਪ ਚਾਪ ਨਿਕਲ ਗਏ। ਮੀਡੀਆ ਕਰਮੀਆਂ ਨੇ ਵੀਡੀਓ ਬਣਾਈ ਤਾਂ ਨੌਜਵਾਨਾਂ ਨੇ ਉਨ੍ਹਾਂ ਦੇ ਮੋਬਾਈਲ ਖੋਹ ਦਿੱਤੇ ਇੰਨ੍ਹਾਂ ਸਭ ਹੋਣ ਤੋਂ ਬਾਅਦ ਵੀ ਪੁਲਿਸ ਖ਼ਾਮੋਸ਼ ਹੈ ।