ETV Bharat / state

ਕਿਸਾਨ ਧਰਨੇ ‘ਤੇ ਮੀਂਹ ਦੀ ਮਾਰ, ਹੌਸਲੇ ਬੁਲੰਦ

ਤੀਸਰੇ ਦਿਨ ਤੜਕੇ ਅਚਾਨਕ ਬਹੁਤ ਤੇਜ਼ ਬਾਰਿਸ਼ ਹੋਣ ਨਾਲ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟਰੈਕ ਉਪਰ ਲਾਏ ਹੋਏ ਕਿਸਾਨਾਂ ਦੇ ਟੈਂਟ ਪੂਰੀ ਤਰ੍ਹਾਂ ਪਾਣੀ ਨਾਲ ਭਿੱਜ ਗਏ ਅਤੇ ਜ਼ਮੀਨ ਤੇ ਵਿਛਾਈਆਂ ਹੋਈਆਂ ਦਰੀਆਂ ਵੀ ਪਾਣੀ-ਪਾਣੀ ਹੋ ਗਈਆਂ, ਪਰ ਕਿਸਾਨਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਇਹੋ ਜਿਹਾ ਮਾਹੌਲ ਕਿਸਾਨ ਦਿੱਲੀ ਵਿੱਚ ਕਈ ਵਾਰ ਝੱਲ ਚੁੱਕੇ ਹਨ।

ਕਿਸਾਨ ਧਰਨੇ ‘ਤੇ ਮੀਂਹ ਦੀ ਮਾਰ
ਕਿਸਾਨ ਧਰਨੇ ‘ਤੇ ਮੀਂਹ ਦੀ ਮਾਰ
author img

By

Published : Aug 22, 2021, 11:08 AM IST

ਜਲੰਧਰ: ਜ਼ਿਲ੍ਹੇ ਵਿਖੇ ਲੱਗਿਆ ਕਿਸਾਨਾਂ ਦਾ ਧਰਨਾ ਅੱਜ ਤੀਸਰੇ ਦਿਨ ਵੀ ਬਰਕਰਾਰ ਹੈ। ਹਾਲਾਂਕਿ ਤੜਕੇ ਹੋਈ ਤੇਜ਼ ਬਾਰਿਸ਼ ਨੇ ਧਰਨੇ ਦੀ ਜਗ੍ਹਾ ਨੂੰ ਪਾਣੀ-ਪਾਣੀ ਕਰ ਦਿੱਤਾ ਹੈ, ਪਰ ਬਾਵਜੂਦ ਇਸਦੇ ਕਿਸਾਨਾਂ ਦਾ ਧਰਨਾ ਪੂਰੇ ਜ਼ੋਰਾਂ ‘ਤੇ ਹੈ ਅਤੇ ਜ਼ਮੀਨ ਭਾਵੇਂ ਪਾਣੀ-ਪਾਣੀ ਹੋ ਗਈ ਹੈ, ਪਰ ਕਿਸਾਨਾਂ ਦੇ ਹੌਸਲੇ ਪੂਰੇ ਬੁਲੰਦ ਹਨ।

ਇਹ ਵੀ ਪੜੋ: ਗੰਨਾ ਕਿਸਾਨਾਂ ਦੇ ਧਰਨੇ ਦਾ ਤੀਜਾ ਦਿਨ: ਚੰਡੀਗੜ੍ਹ 'ਚ ਸਰਕਾਰ ਨਾਲ ਮੀਟਿੰਗ

ਅੱਜ ਧਰਨੇ ਦੇ ਤੀਸਰੇ ਦਿਨ ਤੜਕੇ ਅਚਾਨਕ ਬਹੁਤ ਤੇਜ਼ ਬਾਰਿਸ਼ ਹੋਣ ਨਾਲ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟਰੈਕ ਉਪਰ ਲਾਏ ਹੋਏ ਕਿਸਾਨਾਂ ਦੇ ਟੈਂਟ ਪੂਰੀ ਤਰ੍ਹਾਂ ਪਾਣੀ ਨਾਲ ਭਿੱਜ ਗਏ ਅਤੇ ਜ਼ਮੀਨ ਤੇ ਵਿਛਾਈਆਂ ਹੋਈਆਂ ਦਰੀਆਂ ਵੀ ਪਾਣੀ-ਪਾਣੀ ਹੋ ਗਈਆਂ, ਪਰ ਕਿਸਾਨਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਇਹੋ ਜਿਹਾ ਮਾਹੌਲ ਕਿਸਾਨ ਦਿੱਲੀ ਵਿੱਚ ਕਈ ਵਾਰ ਝੱਲ ਚੁੱਕੇ ਹਨ।

ਉਧਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਲਈ ਬੁਲਾਇਆ ਹੈ। ਇਸ ਮੀਟਿੰਗ ਤੋਂ ਬਾਅਦ ਹੀ ਇਹ ਸਾਫ਼ ਹੋ ਪਾਏਗਾ ਕਿ ਜੇ ਸਰਕਾਰ ਕਿਸਾਨਾਂ ਦੀ ਮੰਗ ਮੰਨ ਲੈਂਦੀ ਹੈ ਤਾਂ ਇਸ ਧਰਨੇ ਨੂੰ ਚੁੱਕ ਦਿੱਤਾ ਜਾਏਗਾ ਨਹੀਂ ਤਾਂ ਮੰਗਲਵਾਰ ਤੋਂ ਪੂਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਏਗਾ। ਫਿਲਹਾਲ ਅੱਜ ਤੀਸਰੇ ਦਿਨ ਵੀ ਧਰਨਾ ਪੂਰੀ ਤਰ੍ਹਾਂ ਜਾਰੀ ਹੈ ਅਤੇ ਸਵੇਰ ਤੋਂ ਹੀ ਇੱਥੇ ਲੰਗਰ ਲੱਗਣੇ ਸ਼ੁਰੂ ਹੋ ਗਏ ਨੇ ਅਤੇ ਦੂਰੋਂ ਦੂਰੋਂ ਕਿਸਾਨਾਂ ਦਾ ਆਉਣਾ ਵੀ ਜਾਰੀ ਹੈ।

ਕਿਸਾਨ ਧਰਨੇ ‘ਤੇ ਮੀਂਹ ਦੀ ਮਾਰ

ਇਹ ਵੀ ਪੜੋ: ਸਕੂਲ ਲਈ ਸੜਕਾਂ ’ਤੇ ਉੱਤਰੇ ਵਿਦਿਆਰਥੀ, ਜਾਣੋ ਕਿਉਂ

ਲੰਗਰ ਦਾ ਪ੍ਰਬੰਧ

ਇਸ ਧਰਨੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹਨ। ਧਰਨੇ ਦੌਰਾਨ ਕਿਸਾਨਾਂ ਵੱਲੋਂ ਲੰਗਰ ਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਧਰਨੇ ਵਿੱਚ ਸਾਰਾ ਦਿਨ ਚਾਹ ਤੇ ਰੋਟੀ ਦੇ ਲੰਗਰ ਦਾ ਖ਼ਾਸ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ।

ਧਰਨੇ 'ਚ ਮੈਡੀਕਲ ਕੈਂਪ

ਇੱਕ ਪਾਸੇ ਜਿੱਥੇ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ ਹਨ ਇਸ ਦੇ ਨਾਲ ਹੀ ਸਿਹਤ ਸੁਵਿਧਾਵਾਂ ਨੂੰ ਦੇਖਦੇ ਹੋਏ ਧਰਨੇ ਵਾਲੀ ਥਾਂ ‘ਤੇ ਮੈਡੀਕਲ ਕੈਂਪ (Medical camp) ਵੀ ਲਗਾਏ ਗਏ ਹਨ ਤਾਂ ਕਿ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ। ਇਸ ਮੈਡੀਕਲ ਕੈਂਪ ਦੇ ਵਿੱਚ ਸਿਹਤ ਮੁਲਾਜ਼ਮਾਂ ਦੇ ਵੱਲੋਂ ਕਿਸਾਨਾਂ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਲੋੜ ਮੁਤਾਬਕ ਮੁਫਤ ਦੇ ਵਿੱਚ ਦਵਾਈ ਵੀ ਦਿੱਤੀ ਜਾ ਰਹੀ ਹੈ।

ਸਿੰਘੂ ਬਾਰਡਰ ਦੀ ਤਰਜ 'ਤੇ ਪ੍ਰਬੰਧ

ਕਿਸਾਨਾਂ ਦਾ ਇਹ ਧਰਨਾ ਸਿੰਘੂ ਬਾਰਡਰ ਦੇ ਧਰਨੇ ਦੀ ਤਰ੍ਹਾਂ ਹੀ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਚੱਲਦੇ ਹੀ ਜਿੱਥੇ ਕਿਸਾਨਾਂ ਨੇ ਧਰਨੇ ਵਾਲੇ ਸਥਾਨਾਂ ਉੱਪਰ ਪੱਕੇ ਟੈਂਟ ਲਗਾ ਲਏ ਹਨ ਉੱਥੇ ਹੀ ਆਰਜ਼ੀ ਟਾਇਲਟ ਆਦਿ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ:-ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਧਰਨਾ ਲਗਾਤਾਰ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.