ETV Bharat / state

ਵਿਜੇ ਸਾਂਪਲਾ ਦੇ ਜੀਵਨ ਅਤੇ ਫਗਵਾੜਾ ਸੀਟ ਦੇ ਪੇਚ 'ਤੇ ਖਾਸ ਰਿਪੋਰਟ - ਪੰਜਾਬ ਵਿਧਾਨ ਸਭਾ

ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦੇ ਆਪਣੇ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਲਿਸਟ ਵਿੱਚ ਸਭ ਤੋਂ ਵੱਡਾ ਨਾਮ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਦਾ ਹੈ। ਆਓ ਮਾਰਦੇ ਹਾਂ ਉਨ੍ਹਾਂ ਦੇ ਜੀਵਨ 'ਤੇ ਇੱਕ ਨਜ਼ਰ...

ਵਿਜੇ ਸਾਂਪਲਾ ਦੇ ਜੀਵਨ ਅਤੇ ਫਗਵਾੜਾ ਸੀਟ ਦੇ ਪੇਚ 'ਤੇ ਖਾਸ ਰਿਪੋਰਟ

author img

By

Published : Jan 27, 2022, 4:31 PM IST

ਜਲੰਧਰ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦੇ ਆਪਣੇ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਲਿਸਟ ਵਿੱਚ ਸਭ ਤੋਂ ਵੱਡਾ ਨਾਮ ਫਗਵਾੜਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੇ ਸਾਂਪਲਾ ਦਾ ਹੈ। ਵਿਜੇ ਸਾਂਪਲਾ 'ਚੋਂ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਦੇ ਨਾਲ-ਨਾਲ ਐਸਸੀ ਕਮਿਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

1998 ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਕੀਤੀ ਸੀ ਪੁਲਿਟੀਕਲ ਕੈਰੀਅਰ ਦੀ ਸ਼ੁਰੂਆਤ

ਵਿਜੇ ਸਾਂਪਲਾ ਨੇ ਆਪਣੇ ਪੁਲਿਟੀਕਲ ਕੈਰੀਅਰ ਦੀ ਸ਼ੁਰੂਆਤ 1998 ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਕੀਤੀ ਸੀ। ਜਿਸ ਦੀ ਸ਼ੁਰੂਆਤ ਉਨ੍ਹਾਂ ਨੇ ਬਤੌਰ ਆਪਣੇ ਜੱਦੀ ਪਿੰਡ ਸੋਫੀ ਪਿੰਡ ਦੇ ਸਰਪੰਚ ਵੱਜੋਂ ਕੀਤੀ। ਇਸ ਤੋਂ ਬਾਅਦ ਰਾਜਨੀਤੀ ਵਿਚ ਲਗਾਤਾਰ ਅਗਾਂਹ ਵਧਦੇ ਹੋਏ 2014 ਵਿੱਚ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣਾਂ ਲੜੀਆਂ ਅਤੇ ਕਾਂਗਰਸੀ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੂੰ ਹਰਾ ਕੇ ਇਹ ਸੀਟ ਜਿੱਤੀ। ਸੀਟ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ 2014 ਤੋ 2019 ਤੱਕ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦਿੰਦੇ ਹੋਏ ਮਨਿਸਟਰ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਬਣਾਇਆ।

ਵਿਜੇ ਸਾਂਪਲਾ ਪੰਜਾਬ ਦੀ ਦੂਸਰੀ ਐਸਸੀ ਰਾਜਨੀਤਿਕ ਹਸਤੀ

ਵਿਜੇ ਸਾਂਪਲਾ ਪੰਜਾਬ ਦੀ ਦੂਸਰੀ ਐਸਸੀ ਰਾਜਨੀਤਿਕ ਹਸਤੀ ਹਨ, ਜਿਨ੍ਹਾਂ ਨੇ ਐਨ. ਡੀ. ਏ ਸਰਕਾਰ ਵਿੱਚ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਬਤੌਰ ਮੰਤਰੀ ਰਹਿ ਚੁੱਕੇ ਹਨ। ਬਤੌਰ ਕੇਂਦਰੀ ਰਾਜ ਮੰਤਰੀ ਰਹਿਣ ਤੋਂ ਬਾਅਦ ਵੀ 2019 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਜੇ ਸਾਂਪਲਾ ਨੂੰ ਟਿਕਟ ਨਹੀਂ ਦਿੱਤੀ ਗਈ, ਜਿਸ ਕਰਕੇ ਉਹ ਪਿਛਲੀਆਂ ਲੋਕ ਸਭਾ ਚੋਣਾਂ ਨਹੀਂ ਲੜ ਪਾਏ, ਪਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਉਨ੍ਹਾਂ ਨੂੰ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਗਿਆ। ਹੁਣ ਭਾਜਪਾ ਨੇ ਵਿਜੇ ਸਾਂਪਲਾ ਨੂੰ ਵਿਧਾਨ ਸਭਾ ਚੋਣਾਂ ਦੇ ਚੱਲਦੇ ਫਗਵਾੜਾ ਤੋਂ ਬਤੌਰ ਉਮੀਦਵਾਰ ਘੋਸ਼ਿਤ ਕੀਤਾ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ: ਕਾਂਗਰਸੀ ਉਮੀਦਵਾਰ

ਜ਼ਿਕਰਯੋਗ ਹੈ ਕਿ ਫਗਵਾੜਾ ਵਿਧਾਨ ਸਭਾ ਸੀਟ ਜਿੱਥੋਂ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਮ ਪ੍ਰਕਾਸ਼ ਚੋਣਾਂ ਜਿੱਤ ਕੇ ਇੱਥੇ ਵਿਧਾਇਕ ਬਣੇ ਸੀ, ਪਰ ਜਦੋਂ ਸੋਮ ਪ੍ਰਕਾਸ਼ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਗਈ ਅਤੇ ਸੋਮ ਪ੍ਰਕਾਸ਼ ਵੱਲੋਂ ਇਹ ਸੀਟ ਜਿੱਤ ਵੀ ਲਈ ਗਈ। ਇਸ ਤੋਂ ਬਾਅਦ ਫਗਵਾੜਾ ਵਿਖੇ ਜ਼ਿਮਨੀ ਚੋਣਾਂ ਹੋਈਆਂ ਆਪਣੀ ਐਪਲੀਕੇਸ਼ਨ ਜਿਸ ਵਿੱਚ ਫਗਵਾੜਾ ਦੀ ਇਹ ਵਿਧਾਨ ਸਭਾ ਸੀਟ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਤ ਲਈ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ’ਤੇ ਸਿਰਸਾ ਨੇ ਘੇਰਿਆ ਰਾਹੁਲ, ਕਿਹਾ- ਕਿਸ ਮੂੰਹ ਨਾਲ ਕੀਤੀ ਅਰਦਾਸ?

ਇਸ ਵਾਰ ਫਗਵਾੜਾ ਦੀ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਉਪਰ ਕਾਂਗਰਸ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ, ਦੂਸਰੇ ਪਾਸੇ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵੱਲੋਂ ਇਹ ਸੀਟ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਦਿੱਤੀ ਗਈ ਹੈ, ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੇ ਕਾਂਗਰਸ ਤੋਂ ਟਿਕਟ ਨਾ ਮਿਲਣ ਕਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜੋਗਿੰਦਰ ਪਾਲ ਸਿੰਘ ਮਾਨ ਨੂੰ ਦਿੱਤੀ ਗਈ ਹੈ।

ਫਿਲਹਾਲ ਫਗਵਾੜਾ ਦੀ ਸੀਟ ਤੇ ਅਜੇ ਕਿਸਾਨਾਂ ਵੱਲੋਂ ਵੀ ਆਪਣਾ ਉਮੀਦਵਾਰ ਖੜ੍ਹਾ ਕੀਤਾ ਜਾਣਾ ਹੈ। ਜ਼ਾਹਿਰ ਜਿਹੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਵੱਡੇ ਚਿਹਰੇ ਨੂੰ ਟਿਕਟ ਤਾਂ ਦੇ ਦਿੱਤੀ ਗਈ ਹੈ ਪਰ ਇਸ ਸੀਟ ਉਪਰ ਜਿੱਤ ਹਾਸਿਲ ਕਰਨਾ ਇੰਨਾ ਆਸਾਨ ਵੀ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਦੂਜੀ ਸੂਚੀ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.