ਜਲੰਧਰ: ਇੱਥੋਂ ਦੇ ਕਸਬਾ ਫਿਲੌਰ ਦੇ ਪਿੰਡ ਅੱਪਰਾ ਵਿੱਚ ਇੱਕ ਪ੍ਰੀਤ ਚਿਕਨ ਕਾਰਨਰ ਦੇ ਅੰਦਰ ਵੜ ਕੇ ਕੁਝ ਨੌਜਵਾਨਾਂ ਨੇ ਢਾਬੇ ਦੇ ਮਾਲਕ ਅਤੇ ਉਸ ਦੇ ਮੁੰਡਿਆਂ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਪੀੜਤ ਵਿਨੈ ਢਾਬਾ ਮਾਲਕ ਦੇ ਮੁੰਡੇ ਨੇ ਦੱਸਿਆ ਕਿ 8-9 ਦੇ ਕਰੀਬ ਨੌਜਵਾਨ ਸੀ ਜੋ ਉਨ੍ਹਾਂ ਦੀ ਦੁਕਾਨ ਉੱਤੇ ਆ ਕੇ ਉਨ੍ਹਾਂ ਦੇ ਨਾਲ ਗਾਲੀ ਗਲੋਚ ਕਰਨ ਲੱਗ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਪਿਤਾ ਤੇ ਉਸ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੇ ਕੋਲ ਪੈਸਿਆਂ ਦਾ ਲੈਣ ਦੇਣ ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਹੋਰ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਕੇ ਉਨ੍ਹਾਂ ਦੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਕੀਤੀ।
ਪੀੜਤ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਦੋ ਨੌਜਵਾਨ ਲਾਲੀ ਨਾਂਅ ਦੇ ਮੁੰਡੇ ਹਨ ਅਤੇ ਕੁਝ ਨੌਜਵਾਨ ਸਮਰਾਲਾ ਦੇ ਰਹਿਣ ਵਾਲੇ ਸਨ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸ਼ਿਕਾਇਤ ਉਸ ਨੇ ਅੱਪਰਾ