ETV Bharat / state

ਜਲੰਧਰ 'ਚ ਕੁਝ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੇ ਚੁੱਕੀ ਨਾਗਰਿਕਤਾ ਦੀ ਸਹੁੰ - ਜਲੰਧਰ ਦੇ ਡੀ. ਸੀ ਘਣਸ਼ਾਮ ਥੋਰੀ

ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਨ 2008 ਤੋਂ ਪਹਿਲਾਂ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਵਸੇ ਕਰੀਬ 250 ਪਰਿਵਾਰਾਂ ਵਿੱਚੋਂ ਤਿੰਨ ਨੂੰ ਕੱਲ੍ਹ ਜਲੰਧਰ ਦੇ ਡੀ. ਸੀ ਘਣਸ਼ਾਮ ਥੋਰੀ ਨੇ ਭਾਰਤ ਦੀ ਨਾਗਰਿਕਤਾ ਦੀ ਸਹੁੰ ਚੁਕਾਈ।

ਜਲੰਧਰ 'ਚ ਕੁਝ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੇ ਚੁੱਕੀ ਨਾਗਰਿਕਤਾ ਦੀ ਸਹੁੰ

author img

By

Published : Mar 26, 2022, 8:48 PM IST

ਜਲੰਧਰ: ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਨ 2008 ਤੋਂ ਪਹਿਲਾਂ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਵਸੇ ਕਰੀਬ 250 ਪਰਿਵਾਰਾਂ ਵਿੱਚੋਂ ਤਿੰਨ ਨੂੰ ਕੱਲ੍ਹ ਜਲੰਧਰ ਦੇ ਡੀ. ਸੀ ਘਣਸ਼ਾਮ ਥੋਰੀ ਨੇ ਭਾਰਤ ਦੀ ਨਾਗਰਿਕਤਾ ਦੀ ਸਹੁੰ ਚੁਕਾਈ, ਪਰ ਇਸ ਮੌਕੇ ਮੋਗਾ ਤੋਂ ਇਲਾਵਾ ਅਜੇ ਵੀ ਜਲੰਧਰ ਵਿੱਚ ਕਰੀਬ 250 ਅਜਿਹੇ ਪਰਿਵਾਰ ਹਨ, ਜਿਨ੍ਹਾਂ ਵਿੱਚ ਕਰੀਬ 350 ਲੋਕਾਂ ਵੱਲੋਂ ਭਾਰਤ ਦੀ ਨਾਗਰਿਕਤਾ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਪਰਿਵਾਰ ਜਲੰਧਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਹਨ ਜੋ ਅੱਜ ਵੀ ਇਸ ਉਡੀਕ ਵਿੱਚ ਬੈਠੇ ਨੇ ਕਿ ਕਦੋਂ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਜਾਏਗੀ ਤਾਂ ਕੀ ਉਨ੍ਹਾਂ ਦੇ ਪਰਿਵਾਰ ਵੀ ਸਿੱਧੇ ਤੌਰ 'ਤੇ ਭਾਰਤ ਦੇ ਨਾਗਰਿਕ ਬਣ ਸਕਣ।

ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਦੇ ਰਹਿਣ ਵਾਲੇ ਪਾਕਿਸਤਾਨ ਦੇ ਸਿਆਲਕੋਟ ਤੋਂ 2006 ਵਿੱਚ ਆਪਣੇ ਪਰਿਵਾਰ ਸਮੇਤ ਜਲੰਧਰ ਆ ਕੇ ਵਸੇ। ਕਾਲਾ ਰਾਮ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸੰਨ 2006 ਭਾਰਤ ਆਏ ਸੀ। ਜਿਸ ਵਿੱਚ ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੇ ਭਰਾ ਦਾ ਪਰਿਵਾਰ ਉਨ੍ਹਾਂ ਦੇ ਨਾਲ ਸੀ।

ਜਲੰਧਰ 'ਚ ਕੁਝ ਪਾਕਿਸਤਾਨੀ ਹਿੰਦੂ ਪਰਿਵਾਰਾਂ ਨੇ ਚੁੱਕੀ ਨਾਗਰਿਕਤਾ ਦੀ ਸਹੁੰ

ਜਲੰਧਰ ਆ ਕੇ ਵਸਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਉਸ ਵੇਲੇ ਤੋਂ ਹੀ ਭਾਰਤ ਦੀ ਨਾਗਰਿਕਤਾ ਦੀ ਉਡੀਕ ਕਰ ਰਿਹਾ ਹੈ। ਉਹੀ ਨਹੀਂ ਉਨ੍ਹਾਂ ਤੋਂ ਇਲਾਵਾ ਕਰੀਬ 250 ਪਰਿਵਾਰਾਂ ਦੇ 350 ਲੋਕ ਅਜਿਹੇ ਹਨ, ਜਿਨ੍ਹਾਂ ਨੇ ਭਾਰਤੀ ਸਰਕਾਰ ਅੱਗੇ ਆਪਣੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਕੱਲ੍ਹ ਜਿਨ੍ਹਾਂ ਤਿੰਨਾਂ ਲੋਕਾਂ ਨੂੰ ਨਾਗਰਿਕਤਾ ਲਈ ਸਹੁੰ ਚੁੱਕਾਈ ਗਈ ਹੈ, ਉਨ੍ਹਾਂ ਲੋਕਾਂ ਦੇ ਵਿੱਚੋਂ ਹੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਲੋਕਾਂ ਨੂੰ ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਵੱਲੋਂ ਭਾਰਤੀ ਨਾਗਰਿਕਤਾ ਦੀ ਸਹੁੰ ਚੁਕਾਉਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਵੀ ਇਹ ਉਮੀਦ ਜਾਗੀ ਹੈ ਕਿ ਜਲਦ ਹੀ ਭਾਰਤੀ ਨਾਗਰਿਕਤਾ ਲਈ ਉਨ੍ਹਾਂ ਦੇ ਰਸਤੇ ਵੀ ਖੁੱਲ੍ਹ ਜਾਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੇ ਕਾਗਜ਼ਾਂ ਦੇ ਕੁਝ ਓਬਜੈਕਸ਼ਨ ਲੱਗੇ ਹਨ। ਜਿਨ੍ਹਾਂ ਨੂੰ ਉਹ ਦੂਰ ਕਰ ਰਹੇ ਹਨ ਅਤੇ ਬਾਕੀ ਭਾਰਤ ਸਰਕਾਰ ਤੋਂ ਇਹੀ ਗੁਹਾਰ ਲਗਾ ਰਹੇ ਹਨ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਨਾਗਰਿਕਤਾ ਦੇ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਾਲੇ ਭਾਰਤ ਸਰਕਾਰ ਵੱਲੋਂ ਇਹ ਨਾਗਰਿਕਤਾ ਨਹੀਂ ਦਿੱਤੀ ਗਈ ਹੈ ਉਹ ਜਾਂ ਤਾਂ ਇੱਥੇ ਛੋਟੇ ਮੋਟੇ ਕੰਮ ਕਰ ਰਹੇ ਹਨ ਜਾਂ ਫਿਰ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਹਾਲਾਂਕਿ ਸਰਕਾਰ ਵੱਲੋਂ ਇਨ੍ਹਾਂ ਦੇ ਆਧਾਰ ਕਾਰਡ ਬਣਵਾ ਕੇ ਇਨ੍ਹਾਂ ਨੂੰ ਬੈਂਕ ਖਾਤੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ। ਫਿਲਹਾਲ ਹੁਣ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਪਰਿਵਾਰਾਂ ਦੀ ਸੁਣਵਾਈ ਕਰੇ ਤਾਂ ਕੀ ਇਹ ਲੋਕ ਵੀ ਬਾਕੀ ਭਾਰਤ ਦੇ ਨਾਗਰਿਕਾਂ ਵਾਂਗ ਇਸ ਦੇਸ਼ ਵਿੱਚ ਪੂਰੀ ਆਜ਼ਾਦੀ ਨਾਲ ਰਹਿ ਸਕਣ।

ਇਹ ਵੀ ਪੜ੍ਹੋ: ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ, ਮੰਡੀਕਰਨ ਤੇ ਐਮਐਸਪੀ ਦੀ ਮੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.