ਜਲੰਧਰ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ, ਪਰ ਅੱਜ ਵੀਰਵਾਰ ਜਲੰਧਰ ਦੇ ਸਿੱਧ ਬਾਬਾ ਸੋਢਲ ਮੇਲੇ Sidhu Moosewala tattoo artists crowd at Sodal fair ਵਿਚ ਵੀ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ ਵਿੱਚ ਇਸ ਕਦਰ ਜਿੰਦਾ ਹੈ ਕਿ ਮੇਲਿਆਂ ਵਿਚ ਉਸ ਦੇ ਟੈਟੂ ਬਣਾਉਣ ਦੇ ਸਟਾਲ ਲੱਗ ਰਹੇ ਹਨ। ਸਿੱਧੂ ਮੂਸੇਵਾਲਾ ਦੇ ਟੈਟੂ ਬਣਾ ਕੇ ਪੈਸੇ ਕਮਾਉਣ ਵਾਲਿਆਂ ਵਿੱਚ ਹੁਣ ਸਿਰਫ਼ ਪੰਜਾਬੀ ਹੀ ਨਹੀਂ ਬਲਕਿ ਪਰਵਾਸੀ ਲੋਕ ਵੀ ਖ਼ੂਬ ਪੈਸੇ ਕਮਾ ਰਹੇ ਹਨ।
ਕੁਝ ਐਸਾ ਹੀ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਦੇ ਸਿੱਧ ਬਾਬਾ ਸੋਢਲ ਮੇਲੇ ਵਿਚ ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਮੰਦਿਰ ਵਿੱਚ ਮੱਥਾ ਟੇਕਣ ਪਹੁੰਚ ਰਹੇ ਹਨ। ਉਸ ਦੇ ਨਾਲ-ਨਾਲ ਮੰਦਰ ਤੋਂ ਬਾਹਰ ਲੱਗੇ ਵੱਡੇ-ਵੱਡੇ ਖਾਣ ਪੀਣ ਦੇ ਸਟਾਲ ਅਤੇ ਝੂਲੇ ਮੇਲੇ ਦੀ ਵੱਖਰੀ ਪਛਾਣ ਬਣੇ ਹੋਏ ਹਨ। ਇਸ ਵਾਰ ਸੋਢਲ ਮੇਲੇ ਦੀ ਖਾਸ ਗੱਲ ਇਹ ਹੈ ਕਿ ਮੇਲੇ ਅੰਦਰ ਕਈ ਪਰਵਾਸੀ ਲੋਕ ਜੋ ਪਹਿਲੇ ਛਾਪਿਆਂ ਨਾਲ ਮਹਿੰਦੀ ਲਗਾਉਣ ਦਾ ਕੰਮ ਕਰਦੇ ਸੀ, ਇਹ ਹੁਣ ਜ਼ਨਾਨੀਆਂ ਦੇ ਹੱਥਾਂ ਉਪਰ ਮਹਿੰਦੀ ਲਗਾਉਣ ਦੀ ਜਗ੍ਹਾ ਨੌਜਵਾਨਾਂ ਦੀਆਂ ਬਾਹਾਂ ਉੱਪਰ ਛਾਪੇ ਲਗਾ ਕੇ ਸਿੱਧੂ ਮੁਸੇਵਾਲਾ ਦੇ ਟੈਟੂ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਸਿੱਧੂ ਮੂਸੇਵਾਲਾ ਦੇ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਫੈਨ ਵੀ ਇਨ੍ਹਾਂ ਸਟਾਲਾਂ ਤੇ ਆ ਕੇ ਖ਼ੂਬ ਸਿੱਧੂ ਮੂਸੇਵਾਲਾ ਦੇ ਟੈਟੂ ਆਪਣੀਆਂ ਬਹੁਤ ਬਣਵਾ ਰਹੇ ਹਨ।
ਸਿੱਧੂ ਮੂਸੇਵਾਲੇ ਟੈਟੂ ਲਗਾਉਣ ਵਾਲਾ ਇਕ ਛੋਟਾ ਜਿਹਾ ਬੱਚਾ ਕਹਿੰਦਾ ਹੈ ਕਿ ਸਿੱਧੂ ਮੂਸੇਵਾਲਾ ਭਾਵੇਂ ਅੱਜ ਇਸ ਦੁਨੀਆ ਵਿਚ ਨਹੀਂ ਪਰ ਉਨ੍ਹਾਂ ਦੇ ਦਿਲਾਂ ਵਿੱਚ ਹਮੇਸ਼ਾ ਵੱਸਦਾ ਰਹੇਗਾ। ਇਸ ਛੋਟੇ ਜਿਹੇ ਬੱਚੇ ਨੇ ਨਾ ਸਿਰਫ ਆਪਣੀ ਬਾਂਹ ਉੱਤੇ ਸਿੱਧੂ ਮੂਸੇਵਾਲਾ ਦਾ ਟੈਂਟੂ ਬਣਵਾਇਆ, ਬਲਕਿ ਸਿੱਧੂ ਮੂਸੇਵਾਲਾ ਦਾ ਗਾਣਾ ਵੀ ਗਾ ਕੇ ਸੁਣਾਇਆ। ਉਧਰ ਇਹ ਟੈਟੂ ਬਣਵਾਉਣ ਵਾਲੇ ਨੌਜਵਾਨਾਂ ਦਾ ਵੀ ਕਹਿਣਾ ਹੈ ਕਿ ਭਾਵੇਂ ਇੱਥੇ ਛਾਪੇ ਲਗਾ ਕੇ ਸਿੱਧੂ ਮੂਸੇਵਾਲਾ ਦੇ ਟੈਟੂ ਬਣਾਉਣ ਵਾਲੇ ਇਹ ਲੋਕ ਉਨ੍ਹਾਂ ਦੀਆਂ ਬਾਹਾਂ ਉੱਪਰ ਟੈਂਪਰੇਰੀ ਟੈਟੂ ਬਣਾ ਰਹੇ ਹਨ, ਜੋ ਥੋੜੇ ਦਿਨਾਂ ਤੱਕ ਮਿਟ ਜਾਵੇਗਾ, ਪਰ ਉਨ੍ਹਾਂ ਦੇ ਦਿਲਾਂ ਵਿੱਚੋਂ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਨੂੰ ਕੋਈ ਨਹੀਂ ਮਿਟਾ ਸਕਦਾ।
ਮੇਲੇ ਵਿੱਚ ਸਟਾਲ ਲਗਾ ਕੇ ਸਿੱਧੂ ਮੂਸੇਵਾਲੇ ਦੇ ਟੈਟੂ ਬਣਾਉਣ ਵਾਲੇ ਵਿਨੋਦ ਦਾ੧ ਕਹਿਣਾ ਹੈ ਕਿ ਲੋਕ ਲਗਾਤਾਰ ਉਸ ਕੋਲ ਛਾਪੇ ਵਾਲਾ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾਉਣ ਲਈ ਆ ਰਹੇ ਹਨ। ਉਸ ਨੂੰ ਉਮੀਦ ਹੈ ਕਿ ਦੋ ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਕਰੀਬ ਅੱਠ ਹਜ਼ਾਰ ਲੋਕ ਉਸ ਕਿਲੋ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾਉਣਗੇ। ਉਸਦੇ ਮੁਤਾਬਕ ਉਹ ਇਕ ਟੈਟੂ ਬਣਾਉਣ ਦੇ 20 ਰੁਪਏ ਲੈਂਦਾ ਹੈ ਅਤੇ ਇੱਕ ਦਿਨ ਵਿੱਚ ਹੀ ਬਹੁਤ ਸਾਰੇ ਲੋਕ ਇਸ ਕਿੱਲੇ ਇਹ ਟੈਟੂ ਬਣਵਾ ਲੈਂਦੇ ਹਨ।
ਇਹ ਵੀ ਪੜੋ:- ਮੋਹਾਲੀ ਝੂਲਾ ਹਾਦਸੇ ਤੋਂ ਬਾਅਦ ਸਰਕਾਰ ਸਖ਼ਤ, ਨਵੀਆਂ ਹਦਾਇਤਾਂ ਕੀਤੀਆਂ ਜਾਰੀ