ETV Bharat / state

ਗਾਹਕਾਂ ਦੀ ਉਡੀਕ 'ਚ ਬੈਗਾਂ ਦਾ ਕੰਮਕਾਜ ਠੱਪ

ਕੋਰੋਨਾ ਮਹਾਂਮਾਰੀ ਕਰਕੇ ਹਰੇਕ ਤਬਕੇ ਦਾ ਵਿਅਕਤੀ ਮੰਦੀ ਦੀ ਮਾਰ ਝੱਲ ਰਿਹਾ ਹੈ ਤੇ ਉੱਥੇ ਹੀ ਦੁਕਾਨਦਾਰ ਵੀ ਗਾਹਕਾਂ ਦੀ ਉਡੀਕ ਕਰ ਰਹੇ ਹਨ। ਉੱਥੇ ਹੀ ਜਲੰਧਰ ਵਿੱਚ ਪਰਸ, ਟਰੈਵਲਿੰਗ ਬੈਗ ਤੇ ਸਕੂਲ ਬੈਗਾਂ ਦੀਆਂ ਦੁਕਾਨਾਂ ਦੇ ਦੁਕਾਨਦਾਰ ਗਾਹਕਾਂ ਦੀ ਉਡੀਕ ਕਰ ਰਹੇ ਹਨ। ਦੁਕਾਨਦਾਰ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਕੰਮ ਕਾਫ਼ੀ ਪ੍ਰਭਾਵਿਤ ਹੋਇਆ ਹੈ।

ਫ਼ੋਟੋ
ਫ਼ੋਟੋ
author img

By

Published : Sep 3, 2020, 10:15 AM IST

ਜਲੰਧਰ: ਕੋਰੋਨਾ ਵਾਇਰਸ ਕਰਕੇ ਲਾਏ ਲੌਕਡਾਊਨ ਤੋਂ ਬਾਅਦ ਹੁਣ ਸਰਕਾਰ ਵੱਲੋਂ ਅਨਲੌਕ ਦੀ ਪ੍ਰਕਿਰਿਆ ਜਾਰੀ ਹੈ ਪਰ ਅਜੇ ਵੀ ਕੁਝ ਤਬਕੇ ਅਜਿਹੇ ਹਨ ਜਿਨ੍ਹਾਂ ਦਾ ਕੰਮਕਾਜ ਸ਼ੁਰੂ ਨਹੀਂ ਹੋਇਆ ਹੈ, ਉਨ੍ਹਾਂ ਵਿੱਚੋਂ ਇੱਕ ਕੰਮ ਬੈਗ ਵੇਚਣ ਵਾਲਿਆਂ ਦਾ ਵੀ ਹੈ।

ਸਕੂਲ, ਪਰਸ ਤੇ ਟਰੈਵਲਿੰਗ ਬੈਗ ਵੇਚਣ ਵਾਲੇ ਦੁਕਾਨਦਾਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨੇ ਤੋਂ ਉਸ ਦਾ ਕੰਮਕਾਜ ਬੰਦ ਹੈ। ਉਸ ਨੇ ਕਿਹਾ ਕਿ ਵਿਆਹ ਸ਼ਾਦੀਆਂ ਨਹੀਂ ਹੋ ਰਹੀਆਂ, ਟੂਰਿਜ਼ਮ ਬੰਦ ਪਿਆ ਹੈ ਜਿਸ ਕਰਕੇ ਲੋਕ ਕਿਤੇ ਦੂਰ ਆਉਣਾ-ਜਾਣਾ ਨਹੀਂ ਕਰ ਰਹੇ ਹਨ। ਇਸ ਦੇ ਚਲਦਿਆਂ ਬੈਗਾਂ ਦੀ ਖਰੀਦਦਾਰੀ ਨਹੀਂ ਹੋ ਰਹੀ। ਸਕੂਲ ਬੰਦ ਹਨ ਤਾਂ ਸਕੂਲ ਬੈਗਾਂ ਦੀ ਖਰੀਦਦਾਰੀ ਵਿੱਚ ਵੀ ਘਾਟਾ ਹੋਇਆ ਹੈ। ਮਨੋਜ ਨੇ ਅੱਗੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਪਹਿਲਾਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਕਾਫ਼ੀ ਰੌਣਕ ਲੱਗੀ ਹੁੰਦੀ ਸੀ ਪਰ ਹੁਣ ਸਿਰਫ਼ ਦੁਕਾਨ ਦੇ ਖਰਚੇ ਤੋਂ ਇਲਾਵਾ ਇੱਕ ਪੈਸਾ ਦਾ ਵੀ ਮੁਨਾਫ਼ਾ ਨਹੀਂ ਹੋ ਰਿਹਾ ਹੈ।

ਵੀਡੀਓ
ਉਧਰ ਹੀ ਘਰੇਲੂ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਪੂਰੀ ਤਰ੍ਹਾਂ ਬੰਦ ਪਏ ਹਨ ਤਾਂ ਕਰਕੇ ਸਕੂਲ ਯੂਨੀਫਾਰਮ ਤੇ ਸਕੂਲ ਬੈਗਾਂ ਦੀ ਲੋੜ ਨਹੀਂ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਬੈਗ ਖਰੀਦਣ ਦਾ ਵੀ ਕੀ ਫ਼ਾਇਦਾ ਜਦੋਂ ਬੱਚਿਆਂ ਨੇ ਸਕੂਲ ਹੀ ਨਹੀਂ ਜਾਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਕੂਲ ਖੁੱਲ੍ਹਣਗੇ, ਉਦੋਂ ਇਨ੍ਹਾਂ ਚੀਜ਼ਾਂ ਦੀ ਪਹਿਲ ਦੇ ਆਧਾਰ 'ਤੇ ਬੱਚਿਆਂ ਨੂੰ ਲੋੜ ਪਵੇਗੀ ਤੇ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਬੈਗ ਅਤੇ ਉਨ੍ਹਾਂ ਦੇ ਲੋੜ ਹਰੇਕ ਚੀਜ਼ ਲੈ ਕੇ ਦੇਵਾਂਗੇ।

ਸੋ ਕੋਰੋਨਾ ਮਹਾਂਮਾਰੀ ਕਰਕੇ ਹਰੇਕ ਤਰ੍ਹਾਂ ਦਾ ਵਪਾਰ ਠੰਡਾ ਪਿਆ ਹੈ ਜਿਸ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.