ETV Bharat / state

ਅਣਮਨੁੱਖੀ ਵਰਤਾਰੇ ਲਈ ਦੁਕਾਨਦਾਰਾਂ ਵੱਲੋਂ ਵਿਧਾਇਕ ਤੇ ਐਸਐਚਓ ਵਿਰੁੱਧ ਕਾਰਵਾਈ ਦੀ ਮੰਗ - ਬੱਸ ਸਟੈਂਡ ਸ਼ੌਪਕੀਪਰ ਯੂਨੀਅਨ

ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਬੱਸ ਸਟੈਂਡ ਸ਼ੌਪਕੀਪਰ ਯੂਨੀਅਨ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਥਾਣਾ ਨੰਬਰ 6 ਦੇ ਐਸਐਚਓ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਤੇ ਪ੍ਰਦਰਸ਼ਨਕਾਰੀਆਂ ਨੇ ਐਸਐਚਓ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ।

ਅਣਮਨੁੱਖੀ ਵਤਾਰਾ 'ਤੇ ਦੁਕਾਨਦਾਰਾਂ ਨੇ ਐਸਐਚਓ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

author img

By

Published : Jul 3, 2020, 4:20 PM IST

ਜਲੰਧਰ: ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਬੱਸ ਸਟੈਂਡ ਸ਼ੌਪਕੀਪਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਥਾਣਾ ਨੰ.6 ਦੇ ਐਸਐਚਓ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।

ਅਣਮਨੁੱਖੀ ਵਤਾਰਾ 'ਤੇ ਦੁਕਾਨਦਾਰਾਂ ਨੇ ਐਸਐਚਓ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ

ਬੱਸ ਸਟੈਂਡ ਸ਼ੌਪਕੀਪਰ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਜਦੋਂ ਦਾ ਕਾਰਪੋਰੇਸ਼ਨ ਵੱਲੋਂ ਬੱਸ ਸਟੈਂਡ ਦੇ ਬਾਹਰ ਲੱਗੀਆਂ ਦੁਕਾਨਾਂ ਨੂੰ ਹਟਾਏ ਜਾਣ ਲਈ ਕਿਹਾ ਜਾ ਰਿਹਾ ਹੈ ਉਦੋਂ ਤੋਂ ਹੀ ਬੱਸ ਸਟੈਂਡ ਸ਼ੌਪਕੀਪਰ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਕੱਲ੍ਹ ਪ੍ਰਦਰਸ਼ਨ ਕਰ ਰਹੇ ਸੀ ਤਾਂ ਅਚਾਨਕ ਪੁਲਿਸ ਨੇ ਸਮਾਜਿਕ ਦੂਰੀ ਤੇ ਮਾਸਕ ਨਾਂਹ ਪਾਉਣ ਵਾਲਿਆਂ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਕੁੱਟਮਾਰ ਕਰਨ ਲੱਗ ਗਈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੁੱਟਮਾਰ ਹੋਣ ਤੋਂ ਜਦੋਂ ਉਹ ਐਮਐਲਆਰ ਕਰਵਾਉਣ ਲਈ ਡਾਕਟਰ ਕੋਲ ਗਏ ਤਾਂ ਡਾਕਟਰਾਂ ਵੱਲੋਂ ਐਮਐਲਆਰ ਕਰਵਾਉਣ 'ਚ ਕਾਫੀ ਮੁਸ਼ਕਲ ਹੋਈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਵੀ ਪੁਲਿਸ ਨਾਲ ਮਿਲੇ ਹੋਏ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਥਾਣਾ ਨੰਬਰ 6 ਦੇ ਐਸਐਚਓ ਨੂੰ ਬਰਖ਼ਾਸਤ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਬੱਸ ਸਟੈਂਡ ਸ਼ੌਪਕੀਪਰ ਯੂਨੀਅਨ ਨੇ ਕਾਰਪੋਰੇਸ਼ਨ ਵੱਲੋਂ ਬੱਸ ਸਟੈਂਡ ਦੇ ਬਾਹਰ ਲੱਗੀਆਂ ਦੁਕਾਨਾਂ ਨੂੰ ਹਟਵਾਏ ਜਾਣ 'ਤੇ ਵਿਧਾਇਕ ਪਰਗਟ ਸਿੰਘ ਨਾਲ ਗੱਲਬਾਤ ਕੀਤੀ ਸੀ ਪਰ ਪਰਗਟ ਸਿੰਘ ਨੇ ਬੱਸ ਸਟੈਂਡ ਸ਼ੌਪਕੀਪਰ ਯੂਨੀਅਨ ਦੇ ਮੈਂਬਰਾਂ ਨਾਲ ਬਦਸਲੂਕੀ ਕੀਤੀ ਤੇ ਅਪਸ਼ਬਦਵਾਲੀ ਦੀ ਵਰਤੋਂ ਕੀਤੀ ਸੀ ਜਿਸ ਦੇ ਵਿਰੋਧ 'ਚ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਵਿਧਾਇਕ ਪਰਗਟ ਸਿੰਘ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ।

ਇਹ ਵੀ ਪੜ੍ਹੋ:ਕੁੜੀ ਵੱਲੋਂ ਨੰਬਰ ਬਲੌਕ ਕਰਨ 'ਤੇ ਮੁੰਡੇ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.