ਜਲੰਧਰ: ਰਤਨ ਨਗਰ ਵਿੱਚ ਬੀਤੀ ਰਾਤ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਅਮਰਪ੍ਰੀਤ ਕੌਰ ਨਾਮ ਦੀ ਕੁੜੀ ਇੱਥੇ ਕਿਰਾਏ ‘ਤੇ ਰਹਿੰਦੀ ਸੀ। ਇਸ ਦੌਰਾਨ ਇਨ੍ਹਾਂ ਕਿਰਾਏਦਾਰਾ ਦੀ ਮਾਂ ਦੀ ਬਿਮਾਰੀ ਕਾਰਨ ਮੌਤ (Death) ਹੋ ਗਈ। ਜਿਸ ਤੋਂ ਬਾਅਦ ਘਰ ਲਾਸ਼ ਲੈ ਕੇ ਪਹੁੰਚੇ ਇਸ ਕਿਰਾਏਦਾਰ ਪਰਿਵਾਰ ਨੂੰ ਮਕਾਨ ਮਾਲਕ ਨੇ ਘਰ ਦੇ ਅੰਦਰ ਦਾਖਲ ਹੋਣ ਦੀ ਸਾਫ਼ ਇਨਕਾਰ ਕਰ ਦਿੱਤਾ।
ਮੀਡੀਆ (Media) ਨਾਲ ਗੱਲਬਾਤ ਦੌਰਾਨ ਅਮਰਪ੍ਰੀਤ ਕੌਰ ਨੇ ਕਿਹਾ, ਕਿ ਉਨ੍ਹਾਂ ਦੀ ਮਾਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇਨ੍ਹਾਂ ਵੱਲੋਂ ਲਾਸ਼ ਨੂੰ ਹਸਪਤਾਲ (Hospital) ਵਿੱਚ ਰੱਖਿਆ ਗਿਆ ਸੀ। ਫਿਰ ਜਦੋਂ ਇਨ੍ਹਾਂ ਕਿਰਾਏਦਾਰਾ ਵੱਲੋਂ ਲਾਸ਼ ਨੂੰ ਹਸਪਤਾਲ (Hospital) ਤੋਂ ਘਰ ਲਿਆਉਣਦਾ ਗਿਆ, ਤਾਂ ਮਕਾਨ ਮਾਲਕ (Landlord) ਨੇ ਉਨ੍ਹਾਂ ਨੂੰ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਮਕਾਨ ਮਾਲਕ ਦੀ ਇਸ ਹਰਕਤ ਤੋਂ ਬਾਅਦ ਮ੍ਰਿਤਕ ਮਾਂ ਦੀਆਂ ਧੀਆਂ ਸਾਰੀ ਰਾਤ ਆਪਣੀ ਮਾਂ ਦੀ ਲਾਸ਼ ਨੂੰ ਲੈਕੇ ਸੜਕ ‘ਤੇ ਬੈਠੀਆ ਰਹੀਆਂ। ਪੀੜਤ ਪਰਿਵਾਰ ਮੁਤਾਬਿਕ ਘਰ ਅੰਦਰ ਦਾਖਲ ਨਾ ਹੋਣ ਦੇ ਬਾਅਦ ਉਨ੍ਹਾਂ ਦੀ ਮਾਂ ਦੀ ਲਾਸ਼ ਕਰੀਬ 4 ਘੰਟੇ ਤੱਕ ਐਂਬੂਲੈਂਸ (Ambulance) ਵਿੱਚ ਪਈ ਰਹੀ।
ਪੀੜਤ ਪਰਿਵਾਰ ਨੂੰ ਇਸ ਹਾਲਤ ਵਿੱਚ ਵੇਖ ਕੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇੱਕਠਾ ਹੋਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਨੇੜਲੇ ਥਾਣੇ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੇਰੀ ਨਾਲ ਪਹੁੰਚ ਪੁਲਿਸ ਨੇ ਲਾਸ਼ ਨੂੰ ਘਰ ਦੇ ਅੰਦਰ ਰਖਵਾਇਆ।
ਪੀੜਤ ਪਰਿਵਾਰ ਨੇ ਮਕਾਨ ਮਾਲਕ ‘ਤੇ ਇਲਜ਼ਾਮ ਲਗਾਏ ਹਨ, ਕਿ ਮਕਾਨ ਮਾਲਕ ਨੇ ਉਨ੍ਹਾਂ ਨੂੰ ਕਿਹਾ,ਕਿ ਉਹ ਆਪਣੀ ਮਾਂ ਦਾ ਸਿੱਧੇ ਹੀ ਸਸਕਾਰ ਕਰ ਦੇਵੇ ਜਾਂ ਫਿਰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਲਾਸ਼ ਰੱਖ ਕੇ ਘਰ ਅੰਦਰ ਦਾਖਲ ਹੋਣ।
ਮੀਡੀਆ ਨਾਲ ਗੱਲਬਾਤ ਦੌਰਾਨ ਮੌਕੇ ‘ਤੇ ਪਹੁੰਚੇ ਜਾਂਚ ਅਫ਼ਸਰ ਨੇ ਕਿਹਾ, ਕਿ ਕਿਰਾਏਦਰ ਤੇ ਮਕਾਨ ਮਾਲਕ ਵਿਚਾਲੇ ਸਮਝੌਤਾ ਕਰਵਾ ਦਿੱਤਾ ਹੈ। ਜਿਸ ਤੋਂ ਬਾਅਦ ਮਕਾਨ ਮਾਲਕ ਮ੍ਰਿਤਕ ਦੇ ਪਰਿਵਾਰ ਨੂੰ ਲਾਸ਼ ਸਮੇਤ ਘਰ ਅੰਦਰ ਆਉਣ ‘ਤੇ ਰੋਕ ਨਹੀਂ ਲਗਾਵੇਗਾ।
ਜਾਂਚ ਅਫ਼ਸਰ ਨੇ ਕਿਹਾ, ਕਿ ਜੇਕਰ ਫਿਰ ਤੋਂ ਮਕਾਨ ਮਾਲਕ (Landlord) ਵੱਲੋਂ ਕੋਈ ਅਜਿਹੀ ਗਲਤੀ ਕੀਤੀ ਗਈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਐਸਿਡ ਅਟੈਕ ਪੀੜਤਾ ਨੇ ਅੱਖਾਂ ਦੀ ਰੌਸ਼ਨੀ ਲਈ ਲਾਈ ਮਦਦ ਦੀ ਗੁਹਾਰ