ਜਲੰਧਰ: ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਦੇ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਸਬਾ ਗੁਰਾਇਆ ਦੇ ਪਿੰਡ ਤੱਖੜ ’ਚ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪ੍ਰਦਰਸ਼ਨੀ ਪਲਾਂਟ ਬਿਜਵਾਇਆ ਗਿਆ। ਇਸ ਮੌਕੇ ਫਿਲੌਰ ਦੇ ਐਸਡੀਐਮ ਵਿਨੀਤ ਕੁਮਾਰ ਨੇ ਸਪੈਸ਼ਲ ਤੌਰ ’ਤੇ ਇਸ ਪਲਾਂਟ ਦਾ ਨਿਰੀਖਣ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਪਲਾਂਟ ਰਾਹੀਂ ਝੋਨੇ ਦੀ ਰਵਾਇਤੀ ਢੰਗ ਨਾਲ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਪ੍ਰੇਰਨਾ ਮਿਲੇਗੀ ਅਤੇ ਇਸ ਤਰੀਕੇ ਰਾਹੀਂ ਝੋਨੇ ਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ ਅਤੇ ਪਾਣੀ ਦੇ ਲੇਬਲ ਦੀ ਘਾਟ ਦੀ ਕਮੀ ਨੂੰ ਦੇਖਦੇ ਹੋਏ ਫ਼ਸਲ ਦੀ ਸਿੱਧੀ ਬਿਜਾਈ ਦੀ ਕਾਫੀ ਲੋੜ ਹੈ।
ਇਸ ਦੌਰਾਨ ਐੱਸਡੀਐੱਮ ਨੇ ਕਿਹਾ ਕਿ ਜੇਕਰ ਅਸੀਂ ਸਿੱਧੀ ਬਿਜਾਈ ਕਰਾਂਗੇ ਤਾਂ ਹੀ ਅਸੀਂ ਪਾਣੀ ਦੀ ਸੰਭਾਲ ਕਰ ਸਕਦੇ ਹਾਂ ਅਤੇ ਆਪਣੀ ਕੁਦਰਤੀ ਅਣਮੁੱਲੀ ਦਾਤ ਨੂੰ ਲੰਬੇ ਸਮੇਂ ਲਈ ਵਰਤ ਸਕਦੇ ਹਾਂ। ਜੇਕਰ ਅਸੀਂ ਇਸ ਤਰ੍ਹਾਂ ਦੀ ਬਿਜਾਈ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਕਮੀ ਆ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਮਾਰੂਥਲ ਹੀ ਉਹ ਦਿਖਣਗੇ ਨਾਂ ਕਿ ਫ਼ਸਲਾਂ।
ਇਸ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਦੂਜੇ ਤਰੀਕੇ ਨਾਲ ਝੋਨੇ ਦੀ ਬਿਜਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਲੇਬਰ ਵੀ ਕਾਫੀ ਮਹਿੰਗੀ ਪੈਂਦੀ ਹੈ ਪਰ ਜਦੋਂ ਉਹ ਮਸ਼ੀਨੀ ਰਾਹੀਂ ਕੰਮ ਕਰਨਗੇ ਤਾਂ ਲੇਬਰ ਜਿਹੜੀ ਇੱਕ ਖੇਤ ਨੂੰ ਪੰਜ ਹਜਾਰ ਮੰਗਦੀ ਹੈ ਤਾਂ ਇਸ ਦਾ ਚੌਥਾ ਚ ਤੀਜਾ ਹਿੱਸਾ ਹੀ ਲੱਗੇਗਾ।
ਇਹ ਵੀ ਪੜੋ: paddy: ਕਿਸਾਨਾਂ ਵੱਲੋਂ ਲੇਬਰ ਦੀ ਘਾਟ ਕਾਰਨ ਮਸ਼ੀਨ ਜ਼ਰੀਏ ਝੋਨੇ ਦੀ ਬਿਜਾਈ ਸ਼ੁਰੂ