ETV Bharat / state

ਧਾਰਾ 370 ਤੇ 35A ਹਟਾ ਕੇ ਸਰਕਾਰ ਨੇ ਸਾਨੂੰ ਰਾਹਤ ਦਿੱਤੀ: ਐੱਸ.ਸੀ ਕਮਿਸ਼ਨ

ਧਾਰਾ ਹਟਣ ਨਾਲ ਹਰ ਵਰਗ ਨੂੰ ਇਕੋ ਜਿਹੇ ਫਾਇਦੇ ਮਿਲਣਗੇ। ਐੱਸ.ਸੀ ਕਮਿਸ਼ਨ ਨੇ ਸਰਕਾਰ ਦੇ ਫ਼ੈਸਲੇ ਦੀ ਤਾਰੀਫ਼ ਕਰਦਿਆਂ ਧੰਨਵਾਦ ਕੀਤਾ।

ਫ਼ੋਟੋ
author img

By

Published : Aug 5, 2019, 4:43 PM IST

ਜਲੰਧਰ: ਜੰਮੂ-ਕਸ਼ਮੀਰ ਦੇ ਵਿੱਚ ਭਾਰਤ ਸਰਕਾਰ ਵੱਲੋਂ ਧਾਰਾ 370 ਤੇ 35A ਹਟਾਉਣ ਤੋਂ ਬਾਅਦ ਬਹੁ ਗਿਣਤੀ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਅੱਡ-ਅੱਡ ਪਾਰਟੀਆਂ ਤੇ ਕਮਿਸ਼ਨ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਭਾਜਪਾ ਨੇਤਾ ਅਤੇ ਐੱਸ.ਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਵੀ ਸਰਕਾਰ ਨੂੰ ਵਧਾਈ ਦਿੱਤੀ ਹੈ।

ਵੀਡੀਓ

ਬਾਘਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਕਾਨੂੰਨੀ ਧਾਰਾ ਦੇ ਹੋਣ ਕਰ ਕੇ ਕਸ਼ਮੀਰ ਵਿੱਚ ਰਹਿ ਰਹੇ ਹੋਰ ਭਾਰਤੀ ਨਾਗਰੀਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਕਿਸੇ ਵੀ ਅਨੁਸੂਚਿਤ ਜਾਤੀ ਨੂੰ ਉੱਚੇ ਪੱਧਰ ਤੇ ਨੌਕਰੀ ਨਹੀਂ ਮਿਲਦੀ ਸੀ। ਉਨ੍ਹਾਂ ਨੂੰ ਜਾਤੀ ਦੇ ਆਧਾਰ 'ਤੇ ਹੀ ਕੰਮ ਦਿੱਤਾ ਜਾਂਦਾ ਹੈ ਪਰ ਸਰਕਾਰ ਨੇ ਇਹ ਫੈ਼ਸਲਾ ਲੈ ਕੇ ਉੱਥੇ ਰਹਿ ਰਹੇ ਲੋਕਾਂ ਨੂੰ ਰਾਹਤ ਦਿੱਤੀ ਹੈ। ਕਮਿਸ਼ਨ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਧੰਨਵਾਦ ਕੀਤਾ।

ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨਾਲ ਸੂਬੇ ਦੇ ਹਾਲਾਤ ਕਿਹੋ ਜਿਹੇ ਰਹਿੰਦੇ ਹਨ ਤੇ ਉੱਥੇ ਰਹਿ ਰਹੇ ਲੋਕ ਨੂੰ ਇਸ ਨਾਲ ਕੀ ਫਾਇਦੇ ਮਿਲਦੇ ਹਨ।

Intro:ਜੰਮੂ ਕਸ਼ਮੀਰ ਦੇ ਵਿੱਚ ਭਾਰਤ ਸਰਕਾਰ ਵੱਲੋਂ ਤਿੰਨ ਸੌ ਸੱਤਰ ਅਤੇ ਪੈਂਤੀ ਇਹ ਤਾਰਾਂ ਹਟਾਉਣ ਤੋਂ ਬਾਅਦ ਅਲੱਗ ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਜਿੱਥੇ ਜਲੰਧਰ ਦੇ ਵਿੱਚ ਭਾਜਪਾ ਨੇਤਾ ਅਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਰਾਜੇਸ਼ ਬਾਘਾ ਜੀ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Body:ਇਸ ਤੇ ਜਾਣਕਾਰੀ ਦਿੰਦੇ ਹੋਏ ਐਸਸੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਰਾਜੇਸ਼ ਬਾਘਾ ਨੇ ਕਿਹਾ ਕਿ ਇਨ੍ਹਾਂ ਕਾਨੂੰਨੀ ਧਾਰਾ ਦੇ ਹੋਣ ਕਰਕੇ ਕਸ਼ਮੀਰ ਵਿੱਚ ਰਹਿ ਰਹੇ ਸਾਡੇ ਲੋਕ ਜਿਨ੍ਹਾਂ ਨੂੰ ਇਨ੍ਹਾਂ ਕਾਰਨ ਕਾਫੀ ਪ੍ਰੇਸ਼ਾਨੀ ਆਉਂਦੀ ਸੀ। ਤੇ ਉੱਥੇ ਕੋਈ ਵੀ ਅਨੁਸੂਚਿਤ ਜਾਤੀ ਦੇ ਲੋਕ ਕਿੰਨਾ ਵੀ ਪੜ੍ਹ ਲਵੇ ਉਸ ਨੂੰ ਉੱਚੇ ਪੱਧਰ ਤੇ ਨੌਕਰੀ ਨਹੀਂ ਮਿਲਦੀ ਸੀ ਉਸ ਨੂੰ ਉਸ ਦੇ ਜਾਤ ਦੇ ਆਧਾਰ ਤੇ ਹੀ ਕੰਮ ਦਿੱਤਾ ਜਾਂਦਾ ਹੈ ਪਰ ਇਸ ਤਾਰਾਂ ਨੂੰ ਭਾਰਤ ਸਰਕਾਰ ਦੇ ਉਪਰਾਲੇ ਨਾਲ ਹਟਾਉਣ ਕਰਕੇ ਉੱਥੇ ਰਹਿ ਰਹੇ ਸਾਡੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਇਸ ਦੇ ਨਾਲ ਉਨ੍ਹਾਂ ਕਿਹਾ ਕਿ ਅਸੀਂ ਮੋਦੀ ਸਰਕਾਰ ਅਤੇ ਬੀਜੇਪੀ ਦਾ ਸ਼ੁੱਕਰ ਗੁਜ਼ਾਰ ਕਰਦੇ ਹਾਂ ਕਿ ਉਨ੍ਹਾਂ ਨੇ ਅਜਿਹਾ ਉਪਰਾਲਾ ਕੀਤਾ ਹੈ।

ਬਾਈਟ: ਰਾਜੇਸ਼ ਬੱਗਾ ( ਐਸਸੀ ਕਮਿਸ਼ਨ ਪੰਜਾਬ ਸੀਨੀਅਰ ਭਾਜਪਾ ਨੇਤਾ )

Conclusion:ਹੁਣ ਦੇਖਣਾ ਇਹ ਹੋਵੇਗਾ ਕਿ ਉੱਥੇ ਰਹਿ ਰਹੇ ਲੋਕ ਤਿੰਨਾਂ ਕਾਨੂੰਨੀ ਧਾਰਾ ਦੇ ਹੱਟ ਜਾਣ ਤੋਂ ਬਾਅਦ ਵੀ ਖੁਸ਼ਹਾਲ ਨੇ ਜਾਂ ਉਨ੍ਹਾਂ ਨੂੰ ਉਦਾਂ ਹੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.