ਜਲੰਧਰ: ਸ਼ੇਰ ਸਿੰਘ ਕਾਲੋਨੀ ਵਿੱਚ ਲੋਕਾਂ ਨੇ ਲੁੱਟ-ਖੋਹ ਦੀ ਵਾਰਦਾਤ ਕਰਕੇ ਭੱਜਦੇ ਇੱਕ ਵਿਅਕਤੀ ਨੂੰ ਫੜਿਆ ਹੈ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਾਰਵਾਈ ਅਰੰਭ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਇੱਕ ਪ੍ਰਵਾਸੀ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਜਾਂਦੇ ਹੋਏ ਰਸਤੇ ਵਿੱਚ ਦੋ-ਤਿੰਨ ਵਿਅਕਤੀ ਮਿਲੇ, ਜਿਨ੍ਹਾਂ ਨੇ ਉਸ ਕੋਲੋਂ ਫੋਨ ਕਰਨ ਲਈ ਮੋਬਾਈਲ ਮੰਗਿਆ। ਉਸ ਵੱਲੋਂ ਮੋਬਾਈਲ ਦੇਣ 'ਤੇ ਕਥਿਤ ਦੋਸ਼ੀ ਮੋਬਾਈਲ ਖੋਹ ਕੇ ਭੱਜ ਲੱਗੇ ਤਾਂ ਉਸ ਨੇ ਰੋਲਾ ਪਾ ਦਿੱਤਾ। ਰੋਲਾ ਸੁਣ ਕੇ ਆਸ ਪਾਸ ਦੇ ਲੋਕਾਂ ਨੇ ਤੁਰੰਤ ਮੌਕੇ 'ਤੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ।
ਇਸਦੇ ਨਾਲ ਹੀ ਇੱਕ ਪਰਵਾਸੀ ਔਰਤ ਨੇ ਦੱਸਿਆ ਕਿ ਉਹ ਜਦੋਂ ਘਰ ਵਿੱਚੋਂ ਨਿਕਲੀ ਸੀ ਤਾਂ ਇਸ ਦੌਰਾਨ ਉਸ ਨੂੰ ਰਸਤੇ ਵਿੱਚ ਕੁੱਝ ਵਿਅਕਤੀ ਮਿਲੇ। ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ।
ਮਾਮਲੇ ਬਾਰੇ ਏਐੱਸਆਈ ਮਨਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਆਈ ਸੀ ਕਿ ਸ਼ੇਰ ਸਿੰਘ ਕਲੋਨੀ ਵਿੱਚ ਇੱਕ ਚੋਰ ਨੂੰ ਫੜਿਆ ਹੈ। ਉਨ੍ਹਾਂ ਕਿਹਾ ਚੋਰ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ।