ਜਲੰਧਰ: ਜਲੰਧਰ ਦੇ ਦਕੋਹਾ ਫਾਟਕ ਦੇ ਨਜ਼ਦੀਕ ਰਾਮਾਮੰਡੀ ਹਾਈਵੇ ਦੇ ਕੋਲ ਸੜਕ ਪਾਰ ਕਰ ਰਹੇ ਪੰਜਾਬ ਪੁਲਿਸ ਵਿੱਚ ਤੈਨਾਤ ASI ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਨਿਵਾਸੀ ਨਿਊ ਬੇਅੰਤ ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ASI ਗੁਰਵਿੰਦਰ ਸਿੰਘ ਲੁਧਿਆਣੇ ਵਿੱਚ ਤੈਨਾਤ ਸੀ।
ਉਹ ਲੁਧਿਆਣੇ ਤੋਂ ਜਲੰਧਰ ਬੱਸ ਵਿੱਚ ਪੁੱਜਿਆ ਤੇ ਦਕੋਹਾ ਫਾਟਕ ਦੇ ਕੋਲ ਸੜਕ ਪਾਰ ਕਰ ਰਿਹਾ ਸੀ ਜਿਸਨੂੰ ਪਿੱਛੋਂ ਆ ਰਹੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੂਚਨਾ ਮਿਲਦੇ ਹੀ ਥਾਣਾ ਕੈਂਟ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ।
ਪੁਲਿਸ ਵੱਲੋਂ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ASI ਮੰਗਤ ਰਾਮ ਨੇ ਦੱਸਿਆ ਕਿ ਅੰਡਰ ਸੈਕਸ਼ਨ ਦੇ304A, 279 IPC ਦੇ ਤਹਿਤ ਹਿੱਟ ਐਂਡ ਰਨ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਕਿਸਾਨੀ ਲਈ ਹਿੱਕ ਡਾਹ ਕੇ ਖੜਿਆ ਗੋਲਡਨ ਹੱਟ ਦਾ ਮਾਲਕ, ਕੀਤਾ ਵੱਡਾ ਐਲਾਨ