ਜਲੰਧਰ: ਪੰਜਾਬ ਦੇ ਹਰ ਸ਼ਹਿਰ ਦੇ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸ਼ਹਿਰਾਂ ਦੇ ਆਲੇ ਦੁਆਲੇ ਫਲਾਈਓਵਰ ਦਾ ਨਿਰਮਾਣ ਕੀਤਾ ਜਾਂਦਾ ਹੈ। ਕੁੱਝ ਅਜਿਹਾ ਹੀ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਜਿੱਥੇ ਕੁੱਲ 24 ਫਲਾਈਓਵਰ ਬਣੇ ਹੋਏ ਹਨ। ਜੋ ਕਿ ਕਰੋੜਾਂ ਦੀ ਲਾਗਤ ਨਾਲ ਤਿਆਰ ਇਹ ਫਲਾਈਓਵਰ ਸ਼ਹਿਰ ਦੀ ਟ੍ਰੈਫਿਕ ਅਤੇ ਸ਼ਹਿਰ ਦੇ ਬਾਹਰ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਘੱਟ ਕਰਨ ਵਿੱਚ ਬੇਹੱਦ ਕਾਰਗਰ ਸਾਬਤ ਹੋ ਰਹੇ ਹਨ।
ਇਨ੍ਹਾਂ ਵਿੱਚੋਂ ਕਈ ਫਲਾਈਓਵਰਜ਼ ਨੂੰ ਚੂਹੇ ਖੋਖਲਾ ਕਰ ਰਹੇ ਹਨ। ਜਿਸ ਕਰਕੇ ਕਈ ਥਾਵਾਂ ਤੋਂ ਫਲਾਈਓਵਰ ਦੇ ਹਿੱਸੇ ਖੋਖਲੇ ਹੋ ਕੇ ਬੈਠ ਗਏ ਹਨ। ਜਿਸ ਕਰਕੇ ਫਲਾਈਓਵਰ ਦੇ ਉੱਪਰੋਂ ਲੰਘਣ ਵਾਲੀਆਂ ਵੱਡੀਆਂ ਗੱਡੀਆਂ ਦੇ ਧੱਸ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਨਾਲ ਵੱਡੀਆਂ ਦੁਰਘਟਨਾਵਾਂ ਵੀ ਹੋ ਸਕਦੀਆਂ ਹਨ। ਇਨ੍ਹਾਂ ਫਲਾਈਓਵਰ ਦੇ ਲਾਗੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਚੂਹੇ ਇਨ੍ਹਾਂ ਫਲਾਈਓਵਰਜ਼ ਨੂੰ ਖੋਖਲਾ ਕਰ ਰਹੇ ਹਨ। ਉਨ੍ਹਾਂ ਮੁਤਾਬਕ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੱਡੀ ਦੁਰਘਟਨਾ ਤੋਂ ਬਚਿਆ ਜਾ ਸਕੇ।
ਉਧਰ ਇਸ ਬਾਰੇ ਜਾਣਕਾਰੀ ਲੈਣ ਲਈ ਜਦੋਂ ਅਸੀਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਹਾਈਵੇ ਉੱਪਰ ਲਗਾਤਾਰ ਪੈਟਰੋਲਿੰਗ ਚੱਲਦੀ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਜਦੋਂ ਕੋਈ ਸ਼ਿਕਾਇਤ ਮਿਲਦੀ ਹੈ। ਉਸ 'ਤੇ ਤਰੁੰਤ ਕਾਰਵਾਈ ਕੀਤੀ ਜਾਂਦੀ ਹੈ। ਜਿੱਥੇ ਤੱਕ ਫਲਾਈਓਵਰਜ਼ ਨੂੰ ਚੂਹਿਆਂ ਵੱਲੋਂ ਖੋਖਲਾ ਕਰਨ ਦੀ ਗੱਲ ਹੈ। ਪਰ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਇਸ 'ਤੇ ਕੰਮ ਕਰਦੀਆਂ ਹਨ। ਇਸ ਦਾ ਸਿਰਫ਼ ਇੱਕੋ ਹੀ ਇਲਾਜ ਹੈ ਕਿ ਜਿਹੜੀ ਜਗ੍ਹਾ 'ਤੇ ਚੂਹਿਆਂ ਨੇ ਛੇਦ ਕੀਤੇ ਹਨ। ਉੱਥੇ ਚੂਹੇ ਮਾਰਨ ਵਾਲੀ ਦਵਾਈ ਪਾ ਕੇ ਹੀ ਇਸ ਸਮੱਸਿਆ ਤੋਂ ਨਿਜਾਤ ਪਾਈ ਜਾਂਦੀ ਹੈ।
ਇਹ ਵੀ ਪੜ੍ਹੋ:- ਵੀਡੀਓ, ਬਠਿੰਡਾ ਦੀ ਪਛਾਣ ਹੋਈ ਢਹਿ-ਢੇਰੀ !