ਜਲੰਧਰ : ਪੰਜਾਬ ਦੇ ਕਪੂਰਥਲਾ ਵਿਖੇ ਰੇਲ ਕੋਚ ਫ਼ੈਕਟਰੀ ਸੰਘਰਸ਼ ਕਮੇਟੀ ਵੱਲੋਂ ਦੇਸ਼ ਵਿਚ ਚੱਲ ਰਹੀਆਂ ਰੇਲ ਕੋਚ ਫ਼ੈਕਟਰੀਆਂ ਦਾ ਨਿੱਜੀਕਰਨ ਕਰਨ ਲਈ ਸਰਕਾਰ ਨੂੰ ਕੜੀ ਚੇਤਾਵਨੀ ਦਿੱਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਇਸ ਨਿੱਜੀਕਰਨ ਦਾ ਫ਼ੈਸਲਾ ਵਾਪਿਸ ਨਾ ਲਿਆ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ।
ਇਹ ਵੀ ਦੇਖੋ : ਪਟਿਆਲਾ: ਲਟਕੇ ਕੇਸਾਂ ਦਾ ਝਟਕੇ 'ਚ ਨਿਪਟਾਰਾ, ਲੱਗੇਗੀ ਲੋਕ ਅਦਾਲਤ
ਉਨ੍ਹਾਂ ਕਿਹਾ ਕਿ ਆਰ.ਸੀ.ਐਫ਼. ਕਪੂਰਥਲਾ ਇੱਕ ਫਾਇਦਾ ਦੇਣ ਵਾਲੀ ਯੂਨਿਟ ਹੈ, ਜਿਸ ਨੂੰ ਨਿੱਜੀ ਹੱਥਾਂ ਵਿਚ ਦੇਣਾ ਬਿਲਕੁਲ ਗ਼ਲਤ ਹੈ ਜੇ ਸਰਕਾਰ ਨੇ ਇਹ ਫ਼ੈਸਲਾ ਵਾਪਸ ਨਾ ਲਿਆ ਤਾਂ ਉਨ੍ਹਾਂ ਨੂੰ ਸੰਘਰਸ਼ ਦੇ ਰਸਤਾ ਆਉਣਾ ਪਵੇਗਾ, ਜਿਸ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ। ਇਹਨਾਂ ਦੇ ਕਹਿਣ ਅਨੁਸਾਰ ਜੇ ਸਰਕਾਰ ਨੇ ਆਪਣਾ ਫ਼ੈਸਲਾ ਵਾਪਿਸ ਨਾ ਲਿਆ ਤਾਂ ਉਹ ਰੇਲ ਰੋਕੋ ਅੰਦੋਲਨ ਤੱਕ ਵੀ ਜਾ ਸਕਦੇ ਹਨ ।