ETV Bharat / state

ਪਨਬੱਸ ਮੁਲਾਜ਼ਮ ਯੂਨੀਅਨ ਨੇ ਕੱਢੀ ਚੇਤਾਵਨੀ ਰੈਲੀ - ਆਜ਼ਾਦੀ ਦਿਹਾੜਾ

ਸਰਕਾਰ ਨਾਲ ਹੁਣ ਤੱਕ ਹੋਈ ਸਾਰੀਆਂ ਬੈਠਕਾਂ ਫੇਲ੍ਹ ਹੋਣ ਕਾਰਨ ਯੂਨੀਅਨ ਨੇ ਚਿਤਾਵਨੀ ਰੈਲੀ ਕੱਢੀ। ਯੂਨੀਅਨ ਨੇ 15 ਅਗਸਤ ਨੂੰ ਕਾਲੇ ਕੱਪੜੇ ਪਾ ਕੇ ਮੁੱਖ ਮੰਤਰੀ ਦਾ ਘਿਰਾਓ ਕਰਨ ਦੀ ਗੱਲ ਕਹੀ ਹੈ।

ਧਰਨਾ
author img

By

Published : Aug 12, 2019, 5:55 PM IST

ਜਲੰਧਰ: ਆਪਣੀ ਮੰਗਾਂ ਨੂੰ ਪਨਬੱਸ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਦੇ ਵਿਰੁੱਧ ਜਲੰਧਰ ਦੇ ਡਿੱਪੂ ਦੇ ਬਾਹਰ ਗੇਟ ਰੈਲੀ ਕੱਢੀ। ਇਸ ਮੌਕੇ ਯੂਨੀਅਨ ਦੇ ਆਗੂ ਨੇ ਇਸ ਸਰਕਾਰ ਲਈ ਮਹਿਜ਼ ਇੱਕ ਚਿਤਾਵਨੀ ਰੈਲੀ ਦੱਸਿਆਂ ਤੇ ਕਿਹਾ ਕਿ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਹਾੜੇ ਵਜੋਂ ਮਨਾਵਾਂਗੇ।

ਵੋਖੋ ਵੀਡੀਓ

ਮੁਲਾਜ਼ਮ ਕਰਣਗੇ ਕੈਪਟਨ ਦਾ ਘਿਰਾਓ

ਇਸ ਪ੍ਰਦਰਸ਼ਨ 'ਤੇ ਯੂਨੀਅਨ ਆਗੂ ਨੇ ਕਿਹਾ ਕਿ ਸਰਕਾਰ ਦੇ ਨਾਲ ਹੋਇਆ ਸਾਰੀਆਂ ਬੈਠਕਾਂ ਫੇਲ੍ਹ ਸਾਬਿਤ ਹੋਇਆ ਹਨ ਅਤੇ ਹੁਣ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਸੂਬੇ ਭਰ ਦੇ ਯੂਨੀਅਨ ਮੈਂਬਰ 14 ਅਗਸਤ ਨੂੰ ਦੁਪਹਿਰ ਤੋਂ ਬਾਅਦ ਇਕੱਠੇ ਹੋ ਕੇ ਪੂਰੀ ਰਾਤ ਜਾਗ ਕੇ ਡਿਪੂ ਵਿੱਚ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕਰਨਗੇ ਤੇ 15 ਅਗਸਤ ਦੀ ਸਵੇਰੇ ਕਾਲੇ ਕੱਪੜੇ ਪਾ ਕੇ ਡਾਕ ਘਰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮੁੱਖ ਮੰਤਰੀ ਦਾ ਘਿਰਾਓ ਲਈ ਨਿਕਲਣਗੇ।

ਕੈਪਟਨ ਦਾ ਘਿਰਾਓ ਕਿਉਂ?

ਜ਼ਿਕਰਯੋਗ ਹੈ ਕਿ ਸੂਬਾ ਪੱਧਰੀ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਪੰਜਾਬ ਸਰਕਾਰ ਨੇ ਬਿਤੇ ਦਿਨੀਂ ਸ਼ਡਿਊਲ ਜਾਰੀ ਕੀਤਾ ਸੀ। ਸ਼ਡਿਊਲ ਮੁਤਾਬਕ 15 ਅਗਸਤ ਨੂੰ ਸੂਬਾ ਪੱਧਰੀ ਸੁਤੰਤਰਤਾ ਦਿਵਸ ਮੌਕੇ ਦੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮਨਾਇਆ ਜਾਵੇਗਾ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਮੰਗਾਂ ਪੂਰਿਆਂ ਨਾ ਹੋਣ ਕਾਰਨ ਮੁਲਾਜ਼ਮਾਂ ਨੇ ਕੈਪਟਨ ਦਾ ਘਿਰਾਓ ਕਰਨ ਦਾ ਗੱਲ ਕਹੀ ਹੈ।

ਇਸ ਤੋਂ ਪਹਿਲਾਂ ਵੀ ਮੁਲਾਜਮਾਂ ਨੇ ਕੀਤਾ ਸੀ ਪ੍ਰਦਰਸ਼ਨ

ਪਨਬੱਸ ਮੁਲਾਜ਼ਮ ਯੂਨੀਅਨ ਤੇ ਠੇਕਾ ਮੁਲਾਜ਼ਮ ਵਰਕਰਜ਼ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਾਲੇ ਕੱਪੜੇ ਪਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਯੂਨੀਅਨ ਦੇ ਆਗੂ ਨੇ ਦੱਸਿਆ ਸੀ ਕਿ ਸੂਬੇ ਵਿੱਚ 4500 ਵਰਕਰ ਕੰਡਕਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ। ਇਨ੍ਹਾਂ ਵਰਕਰਾਂ ਨੂੰ ਨਾ ਹੀ ਪੱਕਾ ਕੀਤਾ ਜਾ ਰਿਹਾ ਹੈ ਤੇ ਨਾ ਹੀ ਹੋਰ ਬਾਕੀ ਸਹੂਲਤਾਂ ਦਿੱਤੀ ਜਾ ਰਹੀਆਂ ਹਨ। ਇਸ ਕਾਰਨ ਵਰਕਰਾਂ ਵੱਲੋਂ ਮੰਗਾਂ ਨੂੰ ਲੈ ਕੇ ਕਨਵੈਨਸ਼ਨ ਕੀਤੀ ਜਾ ਰਹੀ ਹੈ। ਜਦਕਿ 14, 15 ਅਤੇ 16 ਅਗਸਤ ਨੂੰ ਪਨਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

ਹੁਣ ਦੇਖਣਾ ਇਹ ਹੋਵੇਗਾ ਕਿ ਜਿੱਥੇ ਪੂਰਾ ਭਾਰਤ ਦਾ ਸੁਤੰਰਤਾ ਦਿਵਸ ਮਨਾਵੇਗਾ ਉੱਥੇ ਕਿ ਯੂਨੀਅਨ ਦੇ ਲੋਕ ਕਾਲੇ ਕੱਪੜੇ ਪਾ ਕੇ ਇਸ ਦਿਨ ਨੂੰ ਗੁਲਾਮੀ ਦਿਵਸ ਦੇ ਰੂਪ ਵਿੱਚ ਮਨਾਉਣਗੇ ਜਾਂ ਸਰਕਾਰ ਇਸ ਦਾ ਕੋਈ ਹੱਲ ਕੱਢੇਗੀ।

Intro:ਅੱਜ ਪਨਬੱਸ ਮੁਲਾਜ਼ਮ ਯੂਨੀਅਨ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਜਲੰਧਰ ਦੇ ਡਿਪੂ ਨੰਬਰ ਤੌਰ ਦੇ ਬਾਹਰ ਗੇਟ ਰੈਲੀ ਕੀਤੀ ਗਈ।Body:ਇਸ ਮੌਕੇ ਯੂਨੀਅਨ ਦੇ ਨੇਤਾ ਨੇ ਕਿਹਾ ਅੱਜ ਦੀ ਗੇਟ ਰੈਲੀ ਕੇਵਲ ਸਰਕਾਰ ਨੂੰ ਇਕ ਚਿਤਾਵਨੀ ਹੈ। ਕਿਉਂਕਿ ਸਰਕਾਰ ਦੇ ਨਾਲ ਉਨ੍ਹਾਂ ਦੀ ਸਾਰੀਆਂ ਬੈਠਕਾਂ ਮੀਟਿੰਗਾਂ ਫੇਲ੍ਹ ਹੋ ਗਈਆਂ ਹਨ ਅਤੇ ਹੁਣ ਸੂਬੇ ਭਰ ਦੇ ਯੂਨੀਅਨ ਮੈਂਬਰ ਚੌਦਾਂ ਅਗਸਤ ਨੂੰ ਦੁਪਹਿਰ ਤੋਂ ਬਾਅਦ ਇੱਥੇ ਸਾਰਿਆਂ ਨੇ ਇਕੱਠੇ ਹੋ ਕੇ ਪੂਰੀ ਰਾਤ ਜਾਗ ਕੇ ਡਿਪੂ ਵਿੱਚ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਪੰਦਰਾਂ ਅਗਸਤ ਦੀ ਸਵੇਰ ਕਾਲੇ ਕੱਪੜੇ ਪਾ ਕੇ ਡਾਕ ਘਰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵੱਲ ਕਾਲੇ ਕੱਪੜੇ ਪਾ ਕੇ ਮੁੱਖ ਮੰਤਰੀ ਦੇ ਘਿਰਾਓ ਲਈ ਨਿਕਲਣਗੇ । ਅਤੇ ਪੰਦਰਾਂ ਅਗਸਤ ਨੂੰ ਗੁਲਾਮੀ ਦਿਵਸ ਦੇ ਰੂਪ ਵਿੱਚ ਮਨਾਉਣਗੇ।

ਬਾਈਟ: ਜਸਬੀਰ ਸਿੰਘ ( ਯੂਨੀਅਨ ਲੀਡਰ )Conclusion:ਹੁਣ ਦੇਖਣਾ ਇਹ ਹੋਵੇਗਾ ਕਿ ਜਿੱਥੇ ਪੂਰਾ ਦੇਸ਼ ਪੰਦਰਾਂ ਅਗਸਤ ਨੂੰ ਆਜ਼ਾਦੀ ਦਿਵਸ ਮਨਾ ਰਿਹਾ ਹੋਵੇਗਾ ਉੱਥੇ ਯੂਨੀਅਨ ਦੇ ਮੈਂਬਰ ਕਾਲੇ ਕੱਪੜੇ ਪਾ ਕੇ ਇਸ ਦਿਨ ਨੂੰ ਗੁਲਾਮੀ ਦੇ ਰੂਪ ਵਿੱਚ ਮਨਾਉਣਗੇ ਜਾਂ ਸਰਕਾਰ ਇਸ ਦਾ ਕੋਈ ਹੱਲ ਕੱਢੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.