ETV Bharat / state

ਗਲ 'ਚ ਰੱਸੀਆਂ ਪਾ ਡਾਕਟਰਾਂ ਦੀ ਲੁੱਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ - coronavirus update punjab

ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਬੱਗਾ ਦਾ ਕਹਿਣਾ ਹੈ ਕਿ ਇਸ ਸਮੇਂ ਹਰ ਸਮਾਜਿਕ ਅਤੇ ਧਾਰਮਿਕ ਸੰਸਥਾ ਲੋਕਾਂ ਦੀ ਮਦਦ ਕਰਨ ਲਈ ਅੱਗੇ ਵਧ ਰਹੀ ਹੈ। ਜਦ ਕਿ ਧਰਤੀ ਦਾ ਰੱਬ ਮੰਨਿਆ ਜਾਣ ਵਾਲਾ ਡਾਕਟਰ ਮਰੀਜ਼ਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਿਹਾ ਹੈ।

ਗਲ 'ਚ ਰੱਸੀਆਂ ਪਾ ਡਾਕਟਰਾਂ ਦੀ ਲੁੱਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

author img

By

Published : May 11, 2021, 9:15 PM IST

ਜਲੰਧਰ: ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਜਲੰਧਰ ਦੇ ਜ਼ਿਲ੍ਹਾ ਮੁਖੀ ਦੇ ਦਫ਼ਤਰ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਗਲ 'ਚ ਰੱਸੀਆਂ ਦਾ ਫਾਹਾ ਬਣਾ ਡਾਕਟਰਾਂ ਵੱਲੋਂ ਇਸ ਮਹਾਂਮਾਰੀ 'ਚ ਕੀਤੀ ਜਾ ਰਹੀ ਲੁੱਟ ਖੋਹ ਦਾ ਵਿਰੋਧ ਜਤਾਇਆ।ਇਸ ਮਹਾਂਮਾਰੀ ਦੌਰਾਨ ਡਾਕਟਰਾਂ ਵੱਲੋਂ ਮਰੀਜ਼ਾਂ ਦੇ ਨਾਲ ਕੀਤੀ ਜਾ ਰਹੀ ਲੁੱਟ ਖਸੁੱਟ ਦੇ ਵਿਰੋਧ ਵਿੱਚ ਕਲੱਬ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਗਲ 'ਚ ਰੱਸੀਆਂ ਪਾ ਡਾਕਟਰਾਂ ਦੀ ਲੁੱਟ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਇਸ ਮੌਕੇ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ ਬੱਗਾ ਦਾ ਕਹਿਣਾ ਹੈ ਕਿ ਇਸ ਸਮੇਂ ਹਰ ਸਮਾਜਿਕ ਅਤੇ ਧਾਰਮਿਕ ਸੰਸਥਾ ਲੋਕਾਂ ਦੀ ਮਦਦ ਕਰਨ ਲਈ ਅੱਗੇ ਵਧ ਰਹੀ ਹੈ। ਜਦ ਕਿ ਧਰਤੀ ਦਾ ਰੱਬ ਮੰਨਿਆ ਜਾਣ ਵਾਲਾ ਡਾਕਟਰ ਮਰੀਜ਼ਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਿਹਾ ਹੈ। ਉਹ ਇਨਸਾਨੀਅਤ ਨੂੰ ਭੁੱਲ ਕੇ ਮਨਮਾਨੀ ਨਾਲ ਮਰੀਜ਼ਾਂ ਤੋਂ ਪੈਸੇ ਵਸੂਲ ਰਹੇ ਹਨ।ਉਨ੍ਹਾਂ ਕਿਹਾ ਕਿ ਭਾਵੇਂ ਡਾਕਟਰਾਂ ਦੀ ਫ਼ੀਸ ਦੇ ਪੈਸੇ ਹੋਣ ਜਾਂ ਦਵਾਈਆਂ ਦੇ ਪੈਸੇ ਹੋਣ ਜਾਂ ਫਿਰ ਆਕਸੀਜਨ ਸਿਲੰਡਰ ਦੇ ਪੈਸੇ ਹੋਣ, ਕਿਸੇ ਵੀ ਤਰ੍ਹਾਂ ਮਰੀਜ਼ਾਂ ਦੇ ਨਾਲ ਇਨਸਾਨੀਅਤ ਨਹੀਂ ਦਿਖਾਈ ਜਾ ਰਹੀ।

ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਅਤੇ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਜਿਸ ਤੋਂ ਬਾਅਦ ਇਹ ਲੁੱਟ ਖਸੁੱਟ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਜਸਬੀਰ ਬੱਗਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਨ ਦਾ ਮਕਸਦ, ਡਾਕਟਰਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਯਾਦ ਕਰਵਾਉਣਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਇਵੇਂ ਦੀ ਕੋਈ ਲਾਪ੍ਰਵਾਹੀ ਡਾਕਟਰ ਵੱਲੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਦਮ ਉਠਾਏ ਜਾਣ।

ਇਹ ਵੀ ਪੜ੍ਹੋ:ਪ੍ਰਾਈਵੇਟ ਹਸਪਤਾਲ 'ਚ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਮੁਫ਼ਤ ਇਲਾਜ

ETV Bharat Logo

Copyright © 2025 Ushodaya Enterprises Pvt. Ltd., All Rights Reserved.