ETV Bharat / state

ਸਿਹਤ ਵਿਭਾਗ ਵੱਲੋਂ ਸ਼ਮਸ਼ਾਨਘਾਟ ਚ ਨਹੀਂ ਵਰਤੀਆਂ ਜਾਂਦੀਆਂ ਸਾਵਧਾਨੀਆਂ

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਹਿਲੇ ਵਾਂਗ ਸਿਹਤ ਵਿਭਾਗ ਦੀ ਟੀਮ ਤੇ ਆਉਂਦੀ ਹੈ ਪਰ ਉਨ੍ਹਾਂ ਵੱਲੋਂ ਪਹਿਲੇ ਵਰਗੇ ਪੁਖਤਾ ਪ੍ਰਬੰਧ ਨਹੀਂ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਹਿਲੇ ਵਾਂਗ ਸ਼ਮਸ਼ਾਨਘਾਟ ਨੂੰ ਸੇਂਨੇਟਾਈਜ਼ ਨਹੀ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਅਧਿਕਾਰੀ ਦਾ ਇਸ ਸੰਬੰਧ ਵਿਚ ਕੋਈ ਫੋਨ ਕੋਲ ਆਉਂਦੀ ਹੈ।

ਸ਼ਮਸ਼ਾਨਘਾਟ ਚ ਨਹੀਂ ਵਰਤੀਆਂ ਜਾਂਦੀਆਂ ਸਾਵਧਾਨੀਆਂ : ਸ਼ਮਸ਼ਾਨਘਾਟ ਦੇ ਕਮੇਟੀ ਮੈਂਬਰ

author img

By

Published : Apr 9, 2021, 4:25 PM IST

ਜਲੰਧਰ : ਪੰਜਾਬ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ ਜਲੰਧਰ ਵਿਚ ਵੀ ਆਏ ਦਿਨ ਕੋਰੋਨਾ ਦੇ ਚਾਰ ਸੌ ਤੋਂ ਪੰਜ ਸੌ ਦੇ ਲਗਪਗ ਮਰੀਜ਼ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੀ ਜੇਕਰ ਗੱਲ ਕਰੀਏ ਹਰ ਰੋਜ਼ ਛੇ ਤੋਂ ਅੱਠ ਦੇ ਕਰੀਬ ਕੋਰੂਨਾ ਦੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ ਇਨ੍ਹਾਂ ਮਰੀਜ਼ਾਂ ਦਾ ਸਸਕਾਰ ਉਨ੍ਹਾਂ ਹੀ ਸ਼ਮਸ਼ਾਨ ਘਾਟਾਂ ਵਿੱਚ ਕੀਤਾ ਜਾ ਰਿਹਾ ਹੈ ਜਿੱਥੇ ਆਮ ਲੋਕਾਂ ਦਾ ਸਸਕਾਰ ਕੀਤਾ ਜਾਂਦਾ ਹੈ।

ਸਿਹਤ ਵਿਭਾਗ ਵੱਲੋਂ ਸ਼ਮਸ਼ਾਨਘਾਟ ਚ ਨਹੀਂ ਵਰਤੀਆਂ ਜਾਂਦੀਆਂ ਸਾਵਧਾਨੀਆਂ : ਸ਼ਮਸ਼ਾਨਘਾਟ ਦੇ ਕਮੇਟੀ ਮੈਂਬਰ
ਜਲੰਧਰ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਕਮੇਟੀ ਦੇ ਜਨਰਲ ਸੈਕਟਰੀ ਰਾਜ ਕੁਮਾਰ ਸੂਰੀ ਦਾ ਕਹਿਣਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਸ਼ਮਸ਼ਾਨਘਾਟ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਨ ਅਤੇ ਪਿਛਲੇ ਸਾਲ ਅਪ੍ਰੈਲ ਵਿੱਚ ਜਦੋਂ ਇਸ ਸ਼ਮਸ਼ਾਨਘਾਟ ਵਿਚ ਕੋਰੋਨਾ ਕਾਰਨ ਹੋਏ ਮਰੀਜ਼ ਦੀ ਮੌਤ ਨੂੰ ਸਸਕਾਰ ਲਈ ਲਿਆਇਆ ਜਾਂਦਾ ਸੀ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਸਿਹਤ ਵਿਭਾਗ ਅਤੇ ਇਲਾਕੇ ਦੇ ਐਸ ਐਚ ਓ ਦਾ ਫੋਨ ਆ ਜਾਇਆ ਕਰਦਾ ਸੀ ਅਤੇ ਸ਼ਮਸ਼ਾਨਘਾਟ ਨੂੰ ਖਾਲੀ ਕਰਵਾਉਣ ਲਈ ਖੁਦ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਸਨ ਅਤੇ ਪੂਰੇ ਸ਼ਮਸ਼ਾਨਘਾਟ ਨੂੰ ਸੇਂਨੇਟਾਈਜ਼ ਕਰਿਆ ਕਰਦੇ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਹਿਲੇ ਵਾਂਗ ਸਿਹਤ ਵਿਭਾਗ ਦੀ ਟੀਮ ਤੇ ਆਉਂਦੀ ਹੈ ਪਰ ਉਨ੍ਹਾਂ ਵੱਲੋਂ ਪਹਿਲੇ ਵਰਗੇ ਪੁਖਤਾ ਪ੍ਰਬੰਧ ਨਹੀਂ ਹਨ ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਹਿਲੇ ਵਾਂਗ ਸ਼ਮਸ਼ਾਨਘਾਟ ਨੂੰ ਸੇਂਨੇਟਾਈਜ਼ ਨਹੀ ਕੀਤਾ ਜਾਂਦਾ ਅਤੇ ਨਾ ਹੀ ਕਿਸੇ ਅਧਿਕਾਰੀ ਦਾ ਇਸ ਸੰਬੰਧ ਵਿਚ ਕੋਈ ਫੋਨ ਕੋਲ ਆਉਂਦੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜਿਸ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੁੰਦੀ ਹੈ ਉਸ ਦੇ ਘਰ ਦੇ ਹੀ ਫੋਨ ਕਰਕੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਕਿ ਉਨ੍ਹਾਂ ਦੇ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਅਤੇ ਉਹ ਸਸਕਾਰ ਕਰਨ ਲਈ ਆ ਰਹੇ ਹਨ ਜਿਸ ਤੋਂ ਬਾਅਦ ਸ਼ਮਸ਼ਾਨਘਾਟ ਨੂੰ ਪੂਰੀ ਤਰ੍ਹਾਂ ਖੁਦ ਹੀ ਕਮੇਟੀ ਦੇ ਮੈਂਬਰ ਖਾਲੀ ਕਰਵਾਉਂਦੇ ਹਨ ਅਤੇ ਖ਼ੁਦ ਦੀ ਹੁਣ ਉਨ੍ਹਾਂ ਵੱਲੋਂ ਸੈਨੇਟ ਆਈਸ ਮਸ਼ੀਨ ਮੰਗਵਾ ਕੇ ਲਿਆਂਦੀ ਗਈ ਹੈ ਜਿਸ ਨਾਲ ਉਹ ਸ਼ਮਸ਼ਾਨਘਾਟ ਨੂੰ ਮਰੀਜ਼ ਦੇ ਸੰਸਕਾਰ ਹੋ ਜਾਣ ਤੋਂ ਬਾਅਦ ਖੁਦ ਸੇਨੇਟਾਈਜ਼ ਕਰਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਖ਼ੁਦ ਲੋਕਾਂ ਨੂੰ ਹੀ ਸੁਚੇਤ ਹੋਣਾ ਪਵੇਗਾ ਅਤੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿਹਤ ਵਿਭਾਗ ਦੀਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਕੋਰੋਨਾ ਜਿਹੀ ਮਹਾਂਮਾਰੀ ਤੋਂ ਬਚਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.