ਜਲੰਧਰ: ਦੀਵਾਲੀ ਦਾ ਤਿਉਹਾਰ (Diwali festival) ਕੱਲ੍ਹ ਪੂਰੇ ਦੇਸ਼ ਵਿਚ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਦੇ ਮੌਕੇ ਜਿਥੇ ਸੁਪਰੀਮ ਕੋਰਟ ਵੱਲੋਂ ਇਹ ਪਟਾਕੇ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਸਿਰਫ਼ ਅੱਠ ਵਜੇ ਤੋਂ ਲੈ ਕੇ ਦੱਸ ਵਜੇ ਤੱਕ ਹੀ ਚਲਾਏ ਜਾਣ ਅਤੇ ਜਿੰਨੀ ਕੋਸ਼ਿਸ਼ ਹੋਵੇ ਪਟਾਕਿਆਂ ਦਾ ਇਸਤੇਮਾਲ ਘੱਟ ਕੀਤਾ ਜਾਵੇ।
ਇਸਦੇ ਬਾਵਜੂਦ ਵੀ ਜਲੰਧਰ (Jalandhar) ਵਿੱਚ ਕੱਲ੍ਹ ਲੋਕਾਂ ਵੱਲੋਂ ਖੂਬ ਪਟਾਕੇ ਚਲਾਏ ਗਏ। ਜਿਸ ਕਾਰਨ ਹਾਲਾਤ ਇਹ ਰਹੇ ਕਿ ਸੁਪਰੀਮ ਕੋਰਟ (Supreme Court) ਦੀਆਂ ਹਦਾਇਤਾਂ ਮੁਤਾਬਿਕ ਅੱਠ ਤੋਂ ਦੱਸ ਵਜੇ ਤੱਕ ਪਟਾਕੇ ਚਲਾਉਣ ਦੇ ਸਮੇਂ ਨੂੰ ਨਜ਼ਰਅੰਦਾਜ ਕਰਦੇ ਹੋਏ ਲੋਕਾਂ ਨੇ ਸ਼ਾਮ ਤੋਂ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਰਾਤ ਦੇ ਕਰੀਬ ਬਾਰਾਂ ਇੱਕ ਵਜੇ ਤੱਕ ਪਟਾਕੇ ਚਲਾਉਂਦੇ ਰਹੇ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਇੱਕ ਹੋਰ ਸੰਭਾਵਿਤ ਅੱਤਵਾਦੀ ਹਮਲਾ ਨਾਕਾਮ, ਟਿਫਿਨ ਬੰਬ ਬਰਾਮਦ
ਇਸ ਦਾ ਨਤੀਜਾ ਇਹ ਨਿਕਲਿਆ ਕਿ ਜਲੰਧਰ (Jalandhar) ਸ਼ਹਿਰ ਜੋ ਪਹਿਲਾਂ ਹੀ ਪੰਜਾਬ ਵਿੱਚ ਪ੍ਰਦੂਸ਼ਣ ਦੇ ਮਾਮਲੇ ਵਿੱਚ ਨੰਬਰ ਇੱਕ 'ਤੇ ਹੈ, ਇੱਕ ਵਾਰ ਫੇਰ ਖ਼ਤਰਨਾਕ ਸਤਰ 'ਤੇ ਪਹੁੰਚ ਗਿਆ ਹੈ। ਜਲੰਧਰ ਦੀ ਏਅਰ ਕੁਆਲਿਟੀ ਦੀ ਗੱਲ ਕਰੀਏ ਤਾਂ ਅੱਜ ਦਾ ਏਅਰ ਕੁਆਲਿਟੀ ਲੈਵਲ (Air quality level) 350 ਤੋਂ ਉੱਪਰ ਚਲਾ ਗਿਆ। ਜਿਸ ਨੂੰ ਕਿ ਇੱਕ ਖ਼ਤਰਨਾਕ ਸਤਰ ਮੰਨਿਆ ਜਾਂਦਾ ਹੈ।
ਏਅਰ ਕੁਆਲਿਟੀ ਲੈਵਲ (Air quality level) ਨੂੰ ਜੇਕਰ ਦੇਖਿਆ ਜਾਵੇ ਤਾਂ ਇਹ ਲੈਵਲ ਇੱਕ ਖ਼ਤਰਨਾਕ ਲੇਬਲ ਨੂੰ ਛੂਹਣ ਵਾਲਾ ਮੰਨਿਆਂ ਜਾਂਦਾ ਹੈ। ਵੈਸੇ ਵੀ ਜਲੰਧਰ ਵਿੱਚ ਸਵੇਰ ਤੋਂ ਹੀ ਧੂੰਏਂ ਦਾ ਗੁਬਾਰ ਅਤੇ ਆਸਮਾਨ ਵਿੱਚ ਗਹਿਰਾਪਨ ਦਿਖ ਰਿਹਾ ਸੀ। ਇਹੀ ਨਹੀਂ ਹਵਾ ਵਿੱਚ ਵੀ ਪਟਾਕਿਆਂ ਦੀ ਗੰਧ ਸਵੇਰ ਤੱਕ ਮੌਜੂਦ ਸੀ।
ਜ਼ਾਹਿਰ ਹੈ ਲੋਕਾਂ ਵੱਲੋਂ ਦੀਵਾਲੀ ਤਾਂ ਬੜੀ ਧੂਮਧਾਮ ਨਾਲ ਮਨਾਈ ਗਈ ਪਰ ਇਸ ਦੌਰਾਨ ਆਪਣੀ ਸਿਹਤ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ। ਜਿਸ ਦਾ ਨਤੀਜਾ ਇਹ ਹੈ ਕਿ ਅੱਜ ਜਲੰਧਰ ਦਾ ਪ੍ਰਦੂਸ਼ਣ ਖ਼ਤਰਨਾਕ ਲੇਵਲ ਤੱਕ ਪਹੁੰਚਿਆ ਹੋਇਆ ਹੈ।
ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਐਮਰਜੈਂਸੀ ਪੱਧਰ 'ਤੇ ਪਹੁੰਚਿਆ ਦਿੱਲੀ 'ਚ ਪ੍ਰਦੂਸ਼ਣ, 'ਪ੍ਰਦੂਸ਼ਣ ਖਿਲਾਫ ਜੰਗ' ਅਸਫ਼ਲ!