ਜਲੰਧਰ: ਕਸਬਾ ਫਿਲੌਰ ਵਿਖੇ ਲੁੱਟਾਂ-ਖੋਹਾਂ ਦੇ ਮਾਮਲੇ ਕਾਫੀ ਸਾਹਮਣੇ ਆ ਰਹੇ ਸੀ। ਇਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਨੇ ਸ਼ਿਕੰਜਾ ਕੱਸਦੇ ਹੋਏ ਦੋ ਲੁਟੇਰਿਆਂ ਨੂੰ ਫੜ੍ਹ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਚੁੰਗੀ ਤੇਗ਼ ਵਿਖੇ ਨਾਕਾਬੰਦੀ ਕੀਤੀ ਹੋਈ ਸੀ।
ਉਨ੍ਹਾਂ ਕਿਹਾ ਕਿ ਨੂੰ ਕਿਸੇ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਦੋ ਲੁਟੇਰਿਆਂ ਨੇ ਰਾਹੋਂ ਸਾਇਡ 'ਤੇ ਲੁੱਟ-ਖੋਹ ਕਰਕੇ ਪਿੰਡ ਗੜ੍ਹਾਂ ਅਟਵਾਲ ਕਲੋਨੀ ਵਿਖੇ ਖੜ੍ਹੇ ਹਨ। ਜੇਕਰ ਪੁਲਿਸ ਪੁੱਜ ਕੇ ਮੌਕੇ 'ਤੇ ਇਨ੍ਹਾਂ ਨੂੰ ਫੜ ਸਕਦੀ ਹੈ। ਪੁਲਿਸ ਪਾਰਟੀ ਨੇ ਮੌਕੇ 'ਤੇ ਇਨ੍ਹਾਂ ਨੂੰ ਚੋਰੀ ਦੇ ਮੋਟਰਸਾਈਕਲ, ਮੋਬਾਈਲ ਤੇ ਇੱਕ ਦਾਤਰ ਦੇ ਨਾਲ ਫੜ੍ਹ ਲਿਆ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਵਿਜੇ ਕੁਮਾਰ ਅਤੇ ਨਛੱਤਰ ਸਿੰਘ ਵਜੋਂ ਹੋਈ ਹੈ। ਇਸੇ ਤਰ੍ਹਾਂ ਪੁਲਿਸ ਨੇ ਇੱਕ ਨੂੰ ਕਾਬੂ ਕੀਤਾ, ਜਿਸ ਨੇ ਬੀਤੇ ਦਿਨੀਂ ਕਿਸੇ ਤੋਂ ਮੋਬਾਇਲ ਖੋਹ ਕੀਤੀ ਸੀ, ਪੁਲਿਸ ਵੱਲੋਂ ਫੜਿਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਇਹ ਭੋਲੇ-ਭਾਲੇ ਲੋਕਾਂ ਨੂੰ ਦਾਤਰ ਦੀ ਨੋਕ 'ਤੇ ਲੁੱਟ-ਖੋਹ ਕਰਦੇ ਸਨ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਖਿਲਾਫ਼ ਪਹਿਲਾਂ ਤੋਂ ਕਾਫ਼ੀ ਮੁਕੱਦਮੇ ਦਰਜ ਹਨ। ਇਨ੍ਹਾਂ ਤੋਂ ਇੱਕ ਮੋਟਰਸਾਈਕਲ ਚੋਰੀ ਦਾ ਹੈ ਅਤੇ ਇੱਕ ਮੋਟਰਸਾਈਕਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਚੋਰੀ ਦਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਦੋ ਚੋਰੀ ਦੇ ਮੋਬਾਇਲ ਅਤੇ ਇੱਕ ਦਾਤਰ ਬਰਾਮਦ ਕੀਤੀ ਹੈ।