ਚੰਡੀਗੜ੍ਹ: ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਖੇਤੀ ਸਬੰਧੀ ਤਿੰਨ ਕਾਨੂੰਨਾਂ ਬਾਰੇ ਬਿਆਨ ਦਿੱਤਾ ਹੈ। ਮੀਡੀਆ ਵਿੱਚ ਦਿੱਤੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਲਿਆਂਦੇ ਜਾਣੇ ਚਾਹੀਦੇ ਹਨ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਕਿਸਾਨਾਂ ਨੂੰ ਇਸ ਦੀ ਮੰਗ ਕਰਨੀ ਚਾਹੀਦੀ ਹੈ। ETV Bharat ਨੇ ਕੰਗਨਾ ਦੇ ਬਿਆਨ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਖਾਸ ਗੱਲਬਾਤ ਕੀਤੀ।
ਸੈਂਸੇਟਿਵ ਮੁੱਦਿਆਂ 'ਤੇ ਬਿਆਨ ਦੇਣ ਦੀ ਆਦਤ
ਕੰਗਨਾ ਰਣੌਤ ਦੇ ਬਿਆਨ ਬਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ "ਕੰਗਨਾ ਰਣੌਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਉਹ ਕੁਝ ਵੀ ਕਹਿ ਸਕਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਜੋ ਵੀ ਸੰਵੇਦਨਸ਼ੀਲ ਮੁੱਦੇ ਹਨ, ਮੈਨੂੰ ਉਨ੍ਹਾਂ 'ਤੇ ਚਰਚਾ ਕਰਨੀ ਚਾਹੀਦੀ ਹੈ। ਜਦੋਂ ਉਹ ਸੰਵੇਦਨਸ਼ੀਲ ਮੁੱਦਿਆਂ 'ਤੇ ਚਰਚਾ ਕਰਦੀ ਹੈ, ਤਾਂ ਉਹ ਵਿਵਾਦਿਤ ਬਿਆਨ ਦਿੰਦੀ ਜਿਸ ਨੂੰ ਟੀ.ਵੀ.'ਤੇ ਦਿਖਾਇਆ ਜਾਵੇਗਾ। ਲੋਕ ਫਿਰ ਗਾਲ੍ਹਾਂ ਕੱਢਣਗੇ ਅਤੇ ਕੰਗਨਾ ਨੂੰ ਗਾਲ੍ਹਾਂ ਸੁਣ 'ਤੇ ਮਜ਼ਾ ਆਉਂਦਾ ਹੈ।"
ਐਮਰਜੈਂਸੀ ਵੇਲੇ ਉਸ ਦਾ ਜਨਮ ਵੀ ਨਹੀਂ ਹੋਇਆ ਸੀ
ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਕਿ ਮੀਡੀਆ ਵਿੱਚ ਕੰਗਨਾ ਕਹਿੰਦੀ ਹੈ ਕਿ ਉਸ ਨੂੰ ਐਮਰਜੈਂਸੀ ਫ਼ਿਲਮ ਕਰ ਕੇ ਪੰਜਾਬ ਬਾਰੇ ਚੰਗੀ ਸਮਝ ਆਈ ਹੈ, ਤਾਂ ਰਾਜਾ ਵੜਿੰਗ ਨੇ ਕਿਹਾ ਕਿ "ਜੇਕਰ ਉਸ ਨੂੰ ਪੰਜਾਬ ਬਾਰੇ ਪਤਾ ਹੈ, ਤਾਂ ਅੰਮ੍ਰਿਤਸਰ ਆ ਕੇ ਇਹ ਬਿਆਨ ਦੇਵੇ। ਕੰਗਨਾ ਐਮਰਜੈਂਸੀ ਅਤੇ ਭਿੰਡਰਾਂਵਾਲੇ ਦੀ ਗੱਲ ਕਰ ਰਹੇ ਹੋ, ਉਸ ਸਮੇਂ ਤੁਹਾਡਾ ਜਨਮ ਵੀ ਨਹੀਂ ਹੋਇਆ ਸੀ। ਲੋਕ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਬਾਰੇ ਉਹ ਨਹੀਂ ਜਾਣਦੇ। ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਤੱਕ ਨੂੰ ਨਹੀਂ ਜਾਣਦੀ ਹੈ।"
ਜੇਕਰ ਕੰਗਨਾ ਔਰਤ ਹੈ, ਤਾਂ ਔਰਤਾਂ ਦੀ ਇੱਜ਼ਤ ਕਰੇ
ਕੰਗਨਾ ਨੇ ਕਿਹਾ ਸੀ ਕਿ ਹਿਮਾਚਲ ਸਰਕਾਰ ਕਰਜ਼ਾ ਲੈ ਕੇ ਸੋਨੀਆ ਗਾਂਧੀ ਨੂੰ ਦਿੰਦੀ ਹੈ। ਇਸ 'ਤੇ ਰਾਜਾ ਵੜਿੰਗ ਨੇ ਕਿਹਾ ਕਿ, "ਜੇਕਰ ਕੰਗਨਾ ਨੂੰ ਕੁਝ ਕਿਹਾ ਗਿਆ, ਤਾਂ ਕਿਸੇ ਨੂੰ ਬਹੁਤ ਮਿਰਚਾਂ ਲੱਗਣਗੀਆਂ, ਬਵਾਲ ਹੋ ਜਾਵੇਗਾ। ਅਸੀਂ ਔਰਤਾਂ ਦੀ ਇੱਜ਼ਤ ਕਰਦੇ ਹਾਂ, ਪਰ ਉਨ੍ਹਾਂ ਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਔਰਤ ਨੂੰ ਔਰਤ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ। ਕੰਗਨਾ ਵਰਗੇ ਕਈ ਲੋਕ ਆਏ ਅਤੇ ਚਲੇ ਗਏ।"
6-7 ਆਜ਼ਾਦ ਉਮੀਦਵਾਰ ਵੀ ਜਿੱਤ ਸਕਦੇ ਹਨ ਚੋਣ
ਅਮਰਿੰਦਰ ਸਿੰਘ ਰਾਜਾ ਵੜਿੰਗ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਹਰਿਆਣਾ ਦੇ ਹਾਲਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ, "ਹਰਿਆਣਾ ਵਿੱਚ ਕਾਂਗਰਸ ਪਾਰਟੀ ਦੀ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣ ਰਹੀ ਹੈ, ਇਹ ਲੋਕ ਕਹਿ ਰਹੇ ਹਨ, ਮੈਂ ਨਹੀਂ ਕਹਿ ਰਿਹਾ। ਫਲੋਟਿੰਗ ਵੋਟਾਂ ਦਾ ਝੁਕਾਅ ਵੀ ਕਾਂਗਰਸ ਵੱਲ ਹੈ। 6-7 ਆਜ਼ਾਦ ਜਿੱਤ ਸਕਦੇ ਹਨ, ਪਰ ਭਾਜਪਾ ਲਗਾਤਾਰ ਪਤਨ ਵੱਲ ਜਾ ਰਹੀ ਹੈ। ਹੋਰ ਜੇਜੇਪੀ ਅਤੇ ਇਨੈਲੋ ਦਾ ਕੁਝ ਨਹੀਂ ਹੋਵੇਗਾ।"
ਕਾਂਗਰਸ ਨੂੰ 60-70 ਸੀਟਾਂ ਮਿਲਣ ਦਾ ਦਾਅਵਾ
ਕਾਂਗਰਸ ਦੀਆਂ ਸੀਟਾਂ ਬਾਰੇ ਉਨ੍ਹਾਂ ਕਿਹਾ ਕਿ, "ਲੱਗਦਾ ਹੈ ਕਿ ਕਾਂਗਰਸ ਨੂੰ 60 ਤੋਂ ਵੱਧ ਸੀਟਾਂ ਮਿਲਣਗੀਆਂ। ਕੁਝ ਲੋਕ ਕਹਿ ਰਹੇ ਹਨ ਕਿ 70 ਸੀਟਾਂ ਵੀ ਜੋੜੀਆਂ ਜਾ ਸਕਦੀਆਂ ਹਨ। ਕੋਈ ਨਹੀਂ ਕਹਿ ਰਿਹਾ ਕਿ ਕਾਂਗਰਸ ਦੀ ਸਰਕਾਰ ਨਹੀਂ ਆ ਰਹੀ। ਹਰਿਆਣਾ ਵਿੱਚ ਕਾਂਗਰਸ ਪਾਰਟੀ ਦਾ ਰਾਜ ਆ ਰਿਹਾ ਹੈ।"
- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੰਗਨਾ ਰਣੌਤ ਦਾ ਬਿਆਨ, ਕਿਹਾ - "ਕਿਸਾਨਾਂ ਦੇ ਹਿੱਤ ਲਈ ਵਾਪਸ ਲਿਆਉਣੇ ਚਾਹੀਦੇ ਖੇਤੀ ਕਾਨੂੰਨ ..." - Kangana On Agriculture Law
- ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ- ਰਾਹੁਲ ਜਾਂ ਤਾਂ ਪੱਪੂ ਹੈ ਜਾਂ ਫਿਰ ਬਹੁਤ ਸ਼ਾਤਿਰ - Bittu On Rahul Gandhi
- ਰਾਹੁਲ ਗਾਂਧੀ 'ਤੇ ਬਿਆਨ ਦੇਣ ਵਾਲੇ ਰਵਨੀਤ ਸਿੰਘ ਬਿੱਟੂ ਖਿਲਾਫ ਕਾਰਵਾਈ ਦੀ ਮੰਗ ਵਾਲੀ ਪਟੀਸ਼ਨ ਵਾਪਸ - Bittu Defamatory Statements