ETV Bharat / state

ਕੰਗਨਾ ਮੁੜ ਹੋਈ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ, ਕਹਿੰਦੇ- ਕੰਗਨਾ ਨੂੰ ਜੇਲ੍ਹ ਭੇਜੋ ਤਾਂ ਹੀ ਆਵੇਗਾ ਦਿਮਾਗ ਟਿਕਾਣੇ - Kangana Ranaut vs Farmers - KANGANA RANAUT VS FARMERS

KANGANA RANAUT VS FARMERS: ਅਦਾਕਾਰਾ ਕੰਗਨਾ ਅਤੇ ਕਿਸਾਨਾਂ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇੱਕ ਵਾਰ ਮੁੜ ਕੰਗਨਾ ਨੇ ਅਜਿਹਾ ਕੁੱਝ ਬੋਲ੍ਹਿਆ ਕਿ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ। ਜਾਣਨ ਲਈ ਪੜ੍ਹੋ ਪੂਰੀ ਖ਼ਬਰ...

KANGANA RANAUT VS FARMERS
ਕੰਗਨਾ ਅਤੇ ਕਿਸਾਨਾਂ ਦਾ ਵਿਵਾਦ (etv bharat)
author img

By ETV Bharat Punjabi Team

Published : Sep 24, 2024, 11:03 PM IST

ਅੰਮ੍ਰਿਤਸਰ: ਫਿਲਮੀ ਅਦਾਕਾਰ ਅਤੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਆਪਣੇ ਬਿਆਨਾਂ ਕਾਰਨ ਹੀ ਮਸ਼ਕਿਲਾਂ 'ਚ ਘਿਰਦੀ ਜਾਂਦੀ ਹੈ। ਹੁਣ ਇੱਕ ਵਾਰ ਮੁੜ ਤੋਂ ਕੰਗਨਾ ਨੇ ਕਿਸਾਨਾਂ ਦੇ ਖਿਲਾਫ਼ ਬਿਆਨ ਦਿੱਤਾ ਹੈ। ਜਿਸ ਤੋਂ ਬਾਅਦ ਕਿਸਾਨਾਂ ਅਤੇ ਸਿਆਸੀ ਲੀਡਰਾਂ 'ਚ ਬਹੁਤ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।ਕੰਗਨਾ ਨੇ ਆਖਿਆ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣਾ ਚਾਹੀਦਾ ਹੈ। ਕਿਸਾਨਾਂ ਆਗੂਆਂ ਵੱਲੋਂ ਕੰਗਨਾ ਰਣੌਤ ਦੇ ਇਸ ਬਿਆਨ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।

ਕੰਗਨਾ ਅਤੇ ਕਿਸਾਨਾਂ ਦਾ ਵਿਵਾਦ (etv bharat)

ਕੰਗਨਾ 'ਚ ਕੌਣ ਬੋਲ ਰਿਹਾ?

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੰਗਨਾ ਰਣੌਤ ਨੂੰ ਲੰਬੇ ਹੱਥੀਂ ਲੈਂਦਿਆ ਕਿਹਾ ਕਿ "ਭਾਜਪਾ ਜਾਣਬੁੱਝ ਕੇ ਕੰਗਨਾ ਨੂੰ ਗਿਣੇ ਮਿੱਥੇ ਬਿਆਨ ਦੇਣ ਲਈ ਆਖ ਰਹੀ ਹੈ। ਜਿਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਹਟੇ, ਉੱਥੇ ਹੀ ਕੰਗਨਾ ਰਣੌਤ ਵੱਲੋਂ ਦੁਬਾਰਾ ਉਸ ਕਾਨੂੰਨ ਨੂੰ ਲਿਆਉਣ ਲਈ ਮੰਗ ਕਰੇ।ਇਹ ਸਾਰਾ ਕੁੱਝ ਪਲਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਵਿਊਂਤਬੰਦੀ ਤਹਿਤ ਬਿਆਨਬਾਜ਼ੀ ਕਰਵਾ ਰਹੀ ਹੈ। ਇੱਕ ਪਾਸੇ ਤਿੰਨ ਕਾਲੇ ਕਾਨੂੰਨਾਂ ਲਈ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਹੈ ਜਦਕਿ ਹੁਣ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਾਲੇ ਕਾਨੂੰਨਾਂ ਨੂੰ ਲਿਆਉਣ ਲਈ ਮੰਗ ਕੀਤੀ ਜਾ ਰਹੀ ਹੈ।

ਕੰਗਨਾ ਅਤੇ ਕਿਸਾਨਾਂ ਦਾ ਵਿਵਾਦ (etv bharat)

'ਕੰਗਨਾ ਨੂੰ ਜੇਲ੍ਹ ਭੇਜੋ'

ਉਧਰ ਦੂਜੇ ਪਾਸੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕੰਗਣਾ ਰਣੌਤ ਦੇ ਬਿਆਨ ਨੂੰ ਲੈ ਕੇ ਕਿਹਾ ਕਿ "ਕੰਗਨਾ ਜਾਣਬੁੱਝ ਕੇ ਕਿਸਾਨਾਂ ਨੂੰ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਤਰ੍ਹਾਂ ਵਿਵਾਦਿਤ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਲੰਬਾ ਸੰਘਰਸ਼ ਕਰਕੇ ਖੇਤੀ ਕਾਨੂੰਨ ਵਾਪਸ ਕਰਵਾਏ ਗਏ ਸੀ ਸਿਰਸਾ ਨੇ ਕਿਹਾ ਕਿ ਕੰਗਨਾ ਰਣੌਤ ਦੀ ਜ਼ੁਬਾਨ ਉਤੇ ਬੀਜੇਪੀ ਨੂੰ ਲਗਾਮ ਲਗਾਉਣੀ ਚਾਹੀਦੀ ਹੈ। ਕੇਂਦਰ ਸਰਕਾਰ ਵੱਲੋਂ ਕੰਗਨਾ ਰਣੌਤ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਤਾਂ ਜੋ ਉਸ ਦੀ ਜ਼ੁਬਾਨ ਨੂੰ ਲਗਾਮ ਲੱਗ ਸਕੇ"।

ETV Bharat Logo

Copyright © 2024 Ushodaya Enterprises Pvt. Ltd., All Rights Reserved.