ਜਲੰਧਰ: ਭਾਰਤੀ ਫੌਜ ਦੇ ਜ਼ੋਨਲ ਰਿਕਰੂਟਮੈਂਟ ਅਫ਼ਸਰ ਮੇਜਰ ਜਨਰਲ ਵਿਕਰਮ ਸਿੰਘ ਵੱਲੋਂ ਪੰਜਾਬ ਦੇ ਚੀਫ ਸੈਕਟਰੀ ਅਤੇ ਪ੍ਰਿੰਸੀਪਲ ਸੈਕਟਰੀ ਨੂੰ ਇੱਕ ਚਿੱਠੀ ਲਿਖੀ ਚਿੱਠੀ ਦੇ ਜਵਾਬ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਫੌਜ ਨੂੰ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਤਿਆਰ ਹੈ। Jalandhar Police Commissioner Gursharan Singh.
ਉਨ੍ਹਾਂ ਕੋਲ ਪੂਰੀ ਮੈਨ ਪਾਵਰ ਅਤੇ ਹੋਰ ਸਾਜ਼ੋ ਸਾਮਾਨ ਹਨ। ਜਿਸ ਨਾਲ ਲਾਅ ਇਨ ਆਡਰ ਇਸ ਦੇ ਅਗਨੀ ਵੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਰੈਲੀਆਂ ਦੌਰਾਨ ਜੋ ਵੀ ਸਹਾਇਤਾ ਭਾਰਤੀ ਫ਼ੌਜ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗੀ ਜਾਵੇਗਾ ਪੁਲਿਸ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਉਸ ਵੇਲੇ ਲਾਅ ਐਂਡ ਆਰਡਰ ਅਤੇ ਅਗਨੀ ਵੀਰਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਉਠਾਏਗੀ।
![ਪੰਜਾਬ ਪੁਲਿਸ ਭਾਰਤੀ ਸੈਨਾ ਦੀ ਮਦਦ ਲਈ ਹਮੇਸ਼ਾਂ ਤਿਆਰ:](https://etvbharatimages.akamaized.net/etvbharat/prod-images/pb-jld-01-policecommissionaireonmajorgeneralletter-vis-vis-7205764_14092022152624_1409f_1663149384_191.jpg)
ਦੱਸ ਦੇਈਏ ਕਿ ਅਗਨੀਵੀਰਾਂ ਦੀ ਭਰਤੀ ਨੂੰ ਲੈ ਕੇ ਜਲੰਧਰ ਵਿਖੇ ਭਾਰਤੀ ਫੌਜ ਦੇ ਜ਼ੋਨਲ ਰਿਕਰੂਟਮੈਂਟ ਅਫ਼ਸਰ ਮੇਜਰ ਜਨਰਲ ਵਿਕਰਮ ਸਿੰਘ ਵੱਲੋਂ ਪੰਜਾਬ ਦੇ ਚੀਫ ਸੈਕਟਰੀ ਅਤੇ ਪ੍ਰਿੰਸੀਪਲ ਸੈਕਟਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਭਰਤੀ ਨੂੰ ਲੈ ਕੇ ਜਾਂ ਤਾਂ ਸਿਵਲ ਅਤੇ ਪੁਲfਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਣ ਜਾਂ ਫਿਰ ਇਸ ਭਰਤੀ ਨੂੰ ਕਿਸੇ ਹੋਰ ਸੂਬੇ ਵਿੱਚ ਕਰਵਾਇਆ ਜਾਵੇ।
![ਪੰਜਾਬ ਪੁਲਿਸ ਭਾਰਤੀ ਸੈਨਾ ਦੀ ਮਦਦ ਲਈ ਹਮੇਸ਼ਾਂ ਤਿਆਰ:](https://etvbharatimages.akamaized.net/etvbharat/prod-images/pb-jld-01-policecommissionaireonmajorgeneralletter-vis-vis-7205764_14092022152624_1409f_1663149384_547.jpg)
ਉਨ੍ਹਾਂ ਇਸ ਚਿੱਠੀ ਜ਼ਰੀਏ ਇਹ ਵੀ ਮੰਗ ਕੀਤੀ ਹੈ ਕਿ ਜੇ ਹਜ਼ਾਰਾਂ ਦੀ ਗਿਣਤੀ ਵਿੱਚ ਭਰਤੀ ਹੋਣ ਵਾਲੇ ਅਗਨੀ ਵੀਰ ਜਲੰਧਰ ਆਉਂਦੇ ਹਨ ਅਤੇ ਉਥੇ ਦਾ ਲਾਈਨ ਆਰਡਰ, ਅਗਨੀ ਵੀਰਾਂ ਦੀ ਸੁਰੱਖਿਆ, ਉਨ੍ਹਾਂ ਦੇ ਖਾਣ ਪੀਣ ਅਤੇ ਮੈਡੀਕਲ ਸੁਵਿਧਾ ਦਾ ਧਿਆਨ ਜਲੰਧਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ।
ਇਹ ਵੀ ਪੜ੍ਹੋ: BMW ਪੰਜਾਬ ਵਿੱਚ ਸਥਾਪਿਤ ਕਰੇਗੀ ਆਟੋ ਪਾਰਟਸ ਬਣਾਉਣ ਦਾ ਯੂਨਿਟ, ਦੇਸ਼ ਵਿੱਚ ਹੋਵੇਗੀ ਦੂਜੀ ਯੂਨਿਟ