ਜਲੰਧਰ: ਕੇਂਦਰ ਸਰਕਾਰ ਨੇ ਲੋਕਾਂ ਨੂੰ ਆਮ ਸੁਵਿਧਾਵਾਂ ਦੇਣ ਲਈ ਡਾਕਘਰ 'ਚ ਕਾਮਨ ਸਰਵਿਸ ਸੈਂਟਰ ਨਾਮ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ 'ਚ ਹੁਣ ਲੋਕਾਂ ਨੂੰ ਡਾਕਘਰ 'ਚ 110 ਸੁਵਿਧਾਵਾਂ ਮਿਲਣਗੀਆਂ। ਇਸ ਸੰਦਰਭ 'ਚ ਅੱਜ ਜਲੰਧਰ ਦੇ ਡਾਕਘਰ 'ਚ ਕਾਮਨ ਸਰਵਿਸ ਸੈਂਟਰ ਦਾ ਉਦਘਾਟਨ ਕੀਤਾ ਗਿਆ।
ਡਾਕਘਰ ਦੇ ਸੀਨੀਅਰ ਅਫਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਦੇਸ਼ ਵਾਸੀਆਂ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਸੰਸਥਾਵਾਂ ਬਣਾਈਆਂ ਗਈਆਂ ਹਨ ਹੁਣ ਇਕੋਂ ਥਾਂ 'ਤੇ ਸਾਰੇ ਕੰਮ ਕੀਤੇ ਜਾ ਸਕਦੇ ਹਨ, ਜੋ ਕਿ ਲੋਕਾਂ ਲਈ ਫਾਇਦੇ ਮੰਦ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੂਰੇ ਦੇਸ਼ ਦੇ 100 ਦੇ ਕਰੀਬ ਡਾਕਘਰਾਂ 'ਚ ਸ਼ੁਰੂ ਕੀਤਾ ਹੈ ਤੇ ਪੰਜਾਬ ਦੇ 7 ਜ਼ਿਲ੍ਹਿਆ 'ਚ ਸ਼ੁਰੂ ਹੋਇਆ ਹੈ।
ਇਹ ਵੀ ਪੜ੍ਹੋ:ਨੈੱਟਵਰਕ ਦੀ ਦਿਕੱਤ ਕਾਰਨ ਵਿਦਿਆਰਥੀ ਨਹੀਂ ਕਰ ਪਾ ਰਹੇ ਆਨਲਾਈਨ ਪੜ੍ਹਾਈ
ਉਨ੍ਹਾਂ ਕਿਹਾ ਕਿ ਕਾਮਨ ਪਾਇਲਟ ਪ੍ਰੋਜੈਕਟ 'ਚ ਆਧਾਰ ਕਾਰਡ ਵਿੱਚ ਸੁਧਾਰ, ਨਵਾਂ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਜਨਮ ਅਤੇ ਮੌਤ ਪ੍ਰਮਾਣ ਪੱਤਰ, ਰੇਲਵੇ ਟਿਕਟ ਬੁਕਿੰਗ, ਚੋਣ ਦੇ ਮਤਦਾਤਾ, ਪੰਜੀਕਰਨ, ਮਤਦਾਤਾ ਕਾਰਡ, ਰਾਸ਼ਟਰੀ ਪੈਨਸ਼ਨ ਪ੍ਰਣਾਲੀ, ਬੱਸ-ਰੇਲਵੇ ਟਿਕਟ, ਮੋਬਾਈਲ ਰਿਚਾਰਜ, ਡਿਸ਼ ਰਿਚਾਰਜ, ਫਾਸਟੈਗ, ਬੈਂਕ ਖਾਤਾ ਖੋਲ੍ਹਣ ਅਤੇ ਪੈਸੇ ਕਢਵਾਉਣ ਦੀ ਸੁਵਿਧਾਵਾਂ, ਮੋਬਾਈਲ ਡੀਟੀਐੱਚ, ਬਿਜਲੀ ਅਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਦੀ ਸੁਵਿਧਾਵਾਂ, ਬਿਜਲੀ ਮੀਟਰ ਦੇ ਲਈ ਆਵੇਦਨ ਵਰਗੀਆਂ ਲਗਭਗ 110 ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਕਿਸੇ ਨੂੰ ਆਪਣਾ ਕੰਮ ਕਰਵਾਉਣ ਲਈ ਧਕੇ ਨਹੀਂ ਖਾਣੇ ਪੈਣਗੇ। ਸਾਰੇ ਕੰਮ ਇਕੋਂ ਥਾਂ ਤੋਂ ਸਰਲ ਤੇ ਸੋਖੇ ਤਰੀਕੇ ਨਾਲ ਹੋ ਜਾਣਗੇ।