ਜਲੰਧਰ: ਵੈਸੇ ਤਾਂ ਜਲੰਧਰ ਸਮਾਰਟ ਸਿਟੀ ਹੈ ਤੇ ਸਮਾਰਟ ਸਿਟੀ ਦੇ ਪ੍ਰੋਜੈਕਟ ਤਹਿਤ ਸੜਕ ਨੂੰ ਸੁੰਦਰ ਬਣਾਉਣ ਦੇ ਕਾਫ਼ੀ ਕੰਮ ਕੀਤੇ ਜਾ ਰਹੇ ਹਨ ਪਰ ਫਿਰ ਵੀ ਜਦੋਂ ਲੋਕਾਂ ਨੂੰ ਟੁੱਟੀਆਂ ਹੋਈਆਂ ਸੜਕਾਂ ਦੇ ਰੁਬਰੂ ਹੋਣਾ ਪੈਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਜੇ ਸਾਮਰਟ ਸਿਟੀ ਅਜਿਹੀ ਹੈ ਤਾਂ ਫਿਰ ਆਮ ਸ਼ਹਿਰ ਕਿਸ ਤਰ੍ਹਾਂ ਦੇ ਹੁੰਦੇ ਹਨ ?
ਦਰਅਸਲ, ਸਮਾਰਟ ਸਿਟੀ ਦੇ ਨਾਂਅ ਨਾਲ ਜਾਣੇ ਜਾਂਦੇ ਸ਼ਹਿਰ ਜਲੰਧਰ 'ਚ ਕਈ ਸੜਕਾਂ ਟੁੱਟੀਆਂ ਹੋਈਆਂ ਹਨ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚੱਲਦਿਆਂ ਕਈ ਸੜਕ ਹਾਦਸੇ ਵੀ ਵਾਪਰ ਰਹੇ ਹਨ ਤੇ ਗੱਡੀਆਂ ਦਾ ਨੁਕਸਾਨਵੀ ਹੋ ਰਿਹਾ ਹੈ।
ਪਿਛਲੇ ਕਈ ਦਹਾਕਿਆਂ ਤੋਂ ਇਨ੍ਹਾਂ ਸੜਕਾਂ ਬਾਰੇ ਨਾਂ ਤਾਂ ਨਗਰ ਨਿਗਮ ਨੇ ਨਾਂ ਹੀ ਸਰਕਾਰ ਨੇ ਧਿਆਨ ਦਿੱਤਾ ਹੈ। ਇੱਕ ਪਾਸੇ ਜਿੱਥੇ ਜਲੰਧਰ ਸ਼ਹਿਰ ਵਿੱਚ ਆਉਣ ਤੋਂ ਪਹਿਲਾਂ " ਜਲੰਧਰ ਪਹੁੰਚਣ ਤੇ ਤੁਹਾਡਾ ਸਵਾਗਤ ਹੈ " ਦਾ ਬੋਰਡ ਲਗਾਇਆ ਹੋਇਆ ਤੇ ਉੱਥੇ ਹੀ ਦੂਜੇ ਪਾਸੇ ਜਲੰਧਰ ਦੀਆਂ ਇਹ ਸੜਕਾਂ ਪੰਜਾਬ ਸਰਕਾਰ ਅਤੇ ਜਲੰਧਰ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਹੀ ਹੈ।