ETV Bharat / state

ਮਨੋਰੰਜਨ ਦਾ ਕੇਂਦਰ ਬਣਿਆ ਰੇਲਵੇ ਪੁਲ, ਲੋਕ ਲੈ ਰਹੇ ਸੈਲਫ਼ੀਆਂ - flood in punjab

ਪਿਛਲੇ ਸਾਲ ਦਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਵਿੱਚ ਵਾਪਰੀ ਰੇਲ ਘਟਨਾ 'ਚ ਕਈ ਲੋਕ ਮਾਰੇ ਗਏ ਸਨ। ਹੁਣ ਰੇਲਵੇ ਪ੍ਰਸ਼ਾਸਨ ਇੱਕ ਹੋਰ ਅਜਿਹੀ ਘਟਨਾ ਦੀ ਉਡੀਕ ਕਰ ਰਿਹਾ ਹੈ। ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪਾਣੀ ਰੇਲਵੇ ਪੁਲ ਨਾਲ ਲੱਗਣ ਵਾਲਾ ਹੈ ਤੇ ਲੋਕ ਉੱਥੇ ਖੜ੍ਹੇ ਹੋ ਕੇ ਸੈਲਫ਼ੀਆਂ ਲੈ ਰਹੇ ਹਨ।

ਫ਼ੋਟੋ
author img

By

Published : Aug 19, 2019, 7:28 PM IST

ਜਲੰਧਰ: ਪੰਜਾਬ ਦੇ ਕਈ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਉੱਥੇ ਹੀ ਦੂਜੇ ਪਾਸੇ ਰੇਲਵੇ ਪ੍ਰਸ਼ਾਸਨ ਵੱਡੀ ਘਟਨਾ ਦੀ ਉਡੀਕ ਕਰ ਰਿਹਾ ਹੈ। ਲੋਕ ਸਤਲੁਜ ਦਰਿਆ ਦੇ ਉੱਪਰ ਬਣੇ ਰੇਲਵੇ ਪੁਲ 'ਤੇ ਖੜ੍ਹੇ ਹੋ ਕੇ ਸੈਲਫੀਆਂ ਲੈ ਰਹੇ ਹਨ।

ਵੀਡੀਓ

ਦਿੱਲੀ-ਅੰਮ੍ਰਿਤਸਰ ਰੋਡ ਉੱਤੇ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਬਣਿਆ ਰੇਲਵੇ ਪੁਲ ਜੋ ਕਿ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਹੈ। ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਸ ਪੁਲ ਨੂੰ ਸਤਲੁਜ ਨਦੀ ਦਾ ਪਾਣੀ ਤਕਰੀਬਨ ਨਾਲ ਲੱਗਣ ਵਾਲਾ ਹੈ। ਉੱਖੇ ਦੂਜੇ ਪਾਸੇ ਲੋਕ ਇਸ ਪੁਲ ਦੇ ਉਤੇ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਸੈਲਫੀਆਂ ਲੈ ਰਹੇ ਹਨ। ਪੁਲ ਉੱਤੇ ਆਮ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਪਾਣੀ ਤੇ ਵੱਧ ਰਹੇ ਪੱਧਰ ਨੂੰ ਦੇਖਣ ਲਈ ਇਕੱਠੇ ਹੋਏ ਹਨ। ਰੇਲਵੇ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।

ਦੱਸਣਯੋਗ ਹੈ ਕਿ ਭਾਖੜਾ ਡੈਮ ਤੋਂ ਕਿਸੇ ਵੀ ਸਮੇ 77 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਇਹ ਚਿੰਤਾ ਹੋ ਰਹੀ ਹੈ ਕਿ ਪੰਜਾਬ ਵਿੱਚ ਹਾਲਾਤ ਹੋਰ ਜ਼ਿਆਦਾ ਮਾੜੇ ਹੋ ਸਕਦੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਕਈ ਪਿੰਡਾਂ ਵਿੱਚ ਆਏ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਘਰਾਂ ਵਿੱਚ ਵੜੇ ਪਾਣੀ ਨੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ।

Intro:ਪੰਜਾਬ ਵਿੱਚ ਜਿੱਥੇ ਹੜ੍ਹ ਵਰਗੇ ਮਾਹੌਲ ਤੋਂ ਹਰ ਜ਼ਿਲ੍ਹੇ ਦਾ ਪ੍ਰਸ਼ਾਸਨ ਪੱਬਾਂ ਭਾਰ ਹੈ ਉਧਰ ਦੂਸਰੇ ਪਾਸੇ ਰੇਲਵੇ ਪ੍ਰਸ਼ਾਸਨ ਲੱਗਦਾ ਹੈ ਕਿਸੇ ਹੋਰ ਹੀ ਦੁਰਘਟਨਾ ਦੀ ਉਡੀਕ ਵਿੱਚ ਬੈਠਾ ਹੈ।Body:ਦਿੱਲੀ ਅੰਮ੍ਰਿਤਸਰ ਮਾਰਗ ਉੱਤੇ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਬਣਿਆ ਇਹ ਰੇਲਵੇ ਪੁਲ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਹੈ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਇਸ ਪੁਲ ਨੂੰ ਸਤਲੁਜ ਨਦੀ ਦਾ ਪਾਣੀ ਤਕਰੀਬਨ ਛੂਹਣ ਵਾਲਾ ਹੈ ਜਿੱਥੇ ਇਕ ਪਾਸੇ ਇਨ੍ਹਾਂ ਪਾਣੀ ਆ ਜਾਣ ਕਰਕੇ ਜਲੰਧਰ ਜ਼ਿਲ੍ਹੇ ਦੇ ਕਈ ਪਿੰਡ ਇਸ ਪਾਣੀ ਦੀ ਚਪੇਟ ਵਿੱਚ ਆ ਗਏ ਹਨ ਅਤੇ ਇੱਥੇ ਰਹਿੰਦੇ ਲੋਕਾਂ ਦੀ ਭਾਅ ਦੀ ਬਣੀ ਹੋਈ ਹੈ ਉਧਰ ਦੂਸਰੇ ਪਾਸੇ ਦੂਰ ਦਰਾਜ ਤੋਂ ਆਏ ਲੋਕ ਇਨ੍ਹਾਂ ਪੁਲਾਂ ਦੇ ਉੱਪਰ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜੋਖਿਮ ਵਿਚ ਪਾ ਕੇ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਨੇ
ਇਸ ਵੇਲੇ ਮੈਂ ਖੜ੍ਹਾ ਹਾਂ ਜਲੰਧਰ ਲੁਧਿਆਣਾ ਮਾਰਗ ਉੱਤੇ ਸਤਲੁਜ ਦਰਿਆ ਦੇ ਪੁਲ ਉਪਰ ਇਸ ਸੜਕ ਮਾਰਗ ਦੇ ਪੁਲ ਤੋਂ ਇੱਥੋਂ ਗੁਜ਼ਰ ਰਿਹਾ ਰੇਲਵੇ ਦਾ ਪੁਲ ਸਾਫ ਨਜ਼ਰ ਆਉਂਦਾ ਹੈ ਅਤੇ ਭੁੱਲਦੇ ਉੱਪਰ ਆਮ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਪਾਣੀ ਤੇ ਵਧਦੇ ਸਤਰ ਨੂੰ ਦੇਖਣ ਲਈ ਇਕੱਠੇ ਹੋਏ ਹਨ ਇਨ੍ਹਾਂ ਲੋਕਾਂ ਨੂੰ ਜਾਨ ਜੋਖ਼ਿਮ ਵਿੱਚ ਪਾ ਕੇ ਇਸ ਤਰ੍ਹਾਂ ਸੈਲਫੀ ਲੈਂਦੇ ਦੇਖ ਇੰਝ ਲੱਗਦਾ ਹੈ ਜਿਵੇਂ ਇੱਕ ਸਾਲ ਦੇ ਅੰਦਰ ਹੀ ਇਹ ਅੰਮ੍ਰਿਤਸਰ ਵਿਖੇ ਦਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਨੂੰ ਭੁੱਲ ਚੁੱਕੇ ਹਨ ਦਰਿਆ ਵਿੱਚ ਵਧਦੇ ਪਾਣੀ ਨੂੰ ਰੇਲਵੇ ਦੇ ਪੁਲ ਉੱਪਰੋਂ ਆਪਣੇ ਕੈਮਰਿਆਂ ਚ ਉਤਾਰਦੇ ਅਤੇ ਸੈਲਫੀਆਂ ਲੈਂਦੇ ਇਹ ਲੋਕ ਆਪਣੀ ਜਾਨ ਨੂੰ ਜੋਖਿਮ ਪਾ ਕੇ ਕਿੱਥੇ ਖੜ੍ਹੇ ਹਨ
ਉਧਰ ਦੂਸਰੇ ਪਾਸੇ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਦੇਖਦੇ ਹੋਏ ਰੇਲਵੇ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ।

ਵੋਕਥਰੂ Conclusion:ਜਿੱਥੇ ਇੱਕ ਪਾਸੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਸਖ਼ਤੀ ਨਾਲ ਰੋਕਿਆ ਜਾਏ ਉਧਰ ਪੁਲ ਦੇ ਉੱਪਰ ਆ ਕੇ ਸੈਲਫੀ ਲੈ ਰਹੇ ਇਨ੍ਹਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇੱਕ ਸੈਲਫੀ ਅਤੇ ਛੋਟੀ ਜਿਹੀ ਵੀਡੀਓ ਲਈ ਆਪਣੀ ਜਾਨ ਨੂੰ ਜੋਖਿਮ ਵਿੱਚ ਨਾ ਪਾਉਣ ।
ETV Bharat Logo

Copyright © 2025 Ushodaya Enterprises Pvt. Ltd., All Rights Reserved.