ETV Bharat / state

ਯੂਕਰੇਨ 'ਚ ਫਸੇ ਵਿਦਿਆਰਥੀਆਂ ਨਾਲ ਮਾਪਿਆਂ ਦਾ ਨਹੀਂ ਹੋ ਰਿਹਾ ਸੰਪਰਕ

author img

By

Published : Mar 3, 2022, 2:50 PM IST

Updated : Mar 3, 2022, 6:38 PM IST

ਜਲੰਧਰ ਦੇ ਦੋ ਅਜਿਹੇ ਪਰਿਵਾਰ ਹਨ ਜਿਨ੍ਹਾਂ ਦੇ ਬੱਚੇ ਸਾਲ 2020 ’ਚ ਯੂਕਰੇਨ ਗਏ ਸੀ, ਇਸ ਸਾਲ ਉਨ੍ਹਾਂ ਦਾ ਫਰਵਰੀ ਵਿਚ ਇਹਨਾਂ ਦਾ ਵੀਜ਼ਾ ਵੀ ਖ਼ਤਮ ਹੋ ਚੁੱਕਿਆ ਸੀ। ਜੰਗ ਤੋਂ ਬਾਅਦ ਉਨ੍ਹਾਂ ਵੱਲੋਂ ਯੂਕਰੇਨ ਦਾ ਬਾਰਡਰ ਪਾਰ ਕਰ ਰੋਮਾਨੀਆ ਵੱਲ ਜਾਣਾ ਚਾਹੁੰਦੇ ਸੀ ਪਰ ਰਸਤੇ ਵਿੱਚ ਹੀ ਯੂਕਰੇਨ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਪਿਆਂ ਦਾ ਉਨ੍ਹਾਂ ਨਾਲ ਸਪੰਰਕ ਵੀ ਨਹੀਂ ਹੋ ਪਾ ਰਿਹਾ ਹੈ।

ਯੂਕਰੇਨ ਵਿੱਚ ਫਸੇ ਵਿਦਿਆਰਥੀ ਦੇ ਮਾਪੇ ਚਿੰਤਤ
ਯੂਕਰੇਨ ਵਿੱਚ ਫਸੇ ਵਿਦਿਆਰਥੀ ਦੇ ਮਾਪੇ ਚਿੰਤਤ

ਜਲੰਧਰ: ਰੂਸ ਅਤੇ ਯੂਕਰੇਨ ਦੀ ਲੜਾਈ ਦੇ ਚੱਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਵੱਲੋਂ ਆਪ੍ਰੇਸ਼ਨ ਗੰਗਾ ਚਲਾ ਵਾਪਸ ਦੇਸ਼ ਆਪਣੇ-ਆਪਣੇ ਘਰ ਪਹੁੰਚਾਇਆ ਜਾ ਰਿਹਾ ਹੈ। ਪਰ ਇਸ ਦੇ ਨਾਲ ਨਾਲ ਉੱਥੇ ਕਈ ਅਜਿਹੇ ਵਿਦਿਆਰਥੀ ਵੀ ਹਨ ਜੋ ਗੈਰਕਾਨੂੰਨੀ ਢੰਗ ਨਾਲ ਯੂਕਰੇਨ ਦਾ ਬਾਰਡਰ ਪਾਰ ਕਰ ਰੋਮਾਨੀਆ ਵੱਲ ਜਾਣਾ ਚਾਹੁੰਦੇ ਸੀ ਪਰ ਰਸਤੇ ਵਿੱਚ ਹੀ ਯੂਕਰੇਨ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਯੂਕਰੇਨ ਵਿੱਚ ਫਸੇ ਵਿਦਿਆਰਥੀ ਦੇ ਮਾਪੇ ਚਿੰਤਤ

ਅਜਿਹੇ ਹੀ ਦੋ ਪਰਿਵਾਰ ਜਲੰਧਰ ਦੇ ਆਦਮਪੁਰ ਇਲਾਕੇ ਦੇ ਪਿੰਡ ਗਾਜ਼ੀਪੁਰ ਦੇ ਰਹਿਣ ਵਾਲੇ ਹਨ ਜਿੰਨ੍ਹਾਂ ਦੇ ਬੱਚੇ 2020 ਵਿੱਚ ਯੂਕਰੇਨ ਲੈਂਗਵੇਜ ਸਟੱਡੀ ਦੀ ਪੜ੍ਹਾਈ ਲਈ ਗਏ ਸੀ ਇਸ ਸਾਲ ਫਰਵਰੀ ਵਿੱਚ ਉਨ੍ਹਾਂ ਦਾ ਵੀਜ਼ਾ ਵੀ ਖ਼ਤਮ ਹੋ ਚੁੱਕਿਆ ਸੀ। ਜੰਗ ਤੋਂ ਬਾਅਦ ਉਹ ਯੂਕਰੇਨ ਦਾ ਬਾਰਡਰ ਪਾਰ ਕਰ ਰੋਮਾਨੀਆ ਵੱਲ ਜਾਣਾ ਚਾਹੁੰਦੇ ਸੀ ਪਰ ਰਸਤੇ ਵਿੱਚ ਹੀ ਯੂਕਰੇਨ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

'2 ਸਾਲ ਪਹਿਲਾਂ ਗਿਆ ਸੀ ਯੂਕਰੇਨ'

ਆਦਮਪੁਰ ਦੇ ਰਹਿਣ ਵਾਲੇ ਰਜਤ ਸਹੋਤਾ ਦੇ ਪਿਤਾ ਸੁਖਪਾਲ ਸਹੋਤਾ ਨੇ ਦੱਸਿਆ ਕਿ ਰਜਤ ਨੂੰ ਦੋ ਸਾਲ ਪਹਿਲੇ ਯੂਕਰੇਨ ਵਿਖੇ ਲੈਂਗਵੇਜ ਸਟੱਡੀ ਲਈ ਲੱਖਾਂ ਰੁਪਏ ਲਗਾ ਕੇ ਭੇਜਿਆ ਸੀ ਅਤੇ ਹੁਣ ਇਸ ਸਮੇਂ ਆਪਣੇ ਸਾਥੀਆਂ ਨਾਲ 5 ਫਰਵਰੀ ਨੂੰ ਯੂਕਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ ਵੱਲ ਜਾਣਾ ਚਾਹੁੰਦੇ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਯੂਕਰੇਨ ਦਾ ਬਾਰਡਰ ਪਾਰ ਕਰ ਰੋਮਾਨੀਆ ਪਹੁੰਚਦੇ ਯੂਕਰੇਨ ਪੁਲਿਸ ਵੱਲੋਂ ਉਨ੍ਹਾਂ ਨੂੰ ਫੜ ਲਿਆ ਗਿਆ।

'ਪੁਲਿਸ ਨੇ ਉਨ੍ਹਾਂ ਨੂੰ ਯੂਕਰੇਨ ਅਤੇ ਰੋਮਾਨੀਆ ਦੇ ਬਾਰਡਰ ’ਤੇ ਰੱਖਿਆ ਹੋਇਆ'

ਉਨ੍ਹਾਂ ਮੁਤਾਬਕ ਯੂਕਰੇਨ ਪੁਲਿਸ ਨੇ ਉਨ੍ਹਾਂ ਨੂੰ ਇਸ ਸਮੇਂ ਯੂਕਰੇਨ ਅਤੇ ਰੋਮਾਨੀਆ ਦੇ ਬਾਰਡਰ ’ਤੇ ਰੱਖਿਆ ਹੋਇਆ ਹੈ। ਰਜਤ ਦੇ ਪਿਤਾ ਮੁਤਾਬਕ ਉਨ੍ਹਾਂ ਦਾ ਆਪਣੇ ਬੇਟੇ ਨਾਲ ਸੋਮਵਾਰ ਨੂੰ ਆਖ਼ਰੀ ਸੰਪਰਕ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਯੂਕਰੇਨ ਪੁਲਿਸ ਨੇ ਫੜ ਕੇ ਯੂਕਰੇਨ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ ਹੈ।

ਯੂਕਰੇਨ ਦੇ ਜੰਗਲ ਵਿੱਚ ਦੀ ਹੁੰਦੇ ਹੋਏ ਪੋਲੈਂਡ ਦੇ ਬਾਰਡਰ ਕੋਲ ਪਹੁੰਚੇ

ਇਸ ਮੌਕੇ ਗੱਲਬਾਤ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਰਜਤ ਅਤੇ ਉਸਦੇ ਦੋਸਤ ਕਈ ਦਿਨ੍ਹਾਂ ਤੋਂ ਪੈਦਲ ਚੱਲ ਕੇ ਭੁੱਖੇ ਪਿਆਸੇ ਯੂਕਰੇਨ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਪੋਲੈਂਡ ਦੇ ਨਜ਼ਦੀਕ ਬਾਰਡਰ ਕੈਂਪ ਦੇ ਕੋਲ ਪਹੁੰਚੇ ਹੋਏ ਹਨ। ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੇ ਮੋਬਾਇਲ ਫੋਨ ਖੋਹ ਲਏ ਗਏ ਹਨ।

ਪਰਿਵਾਰ ਨੇ ਪ੍ਰਸ਼ਾਸਨ ’ਤੇ ਖੜ੍ਹੇ ਕੀਤੇ ਸਵਾਲ

ਪਰਿਵਾਰ ਦਾ ਕਹਿਣੈ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਬਾਰੇ ਕੋਈ ਜਾਣਕਾਰੀ ਮਿਲ ਸਕੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਚਿੰਤਾ ਸਤਾ ਰਹੀ ਹੈ।

ਬੱਚਿਆਂ ਨਾਲ ਗੱਲਬਾਤ ਕਰਨ ਨੂੰ ਤਰਸ ਰਿਹਾ ਪਰਿਵਾਰ

ਫਿਲਹਾਲ ਇਹ ਬੱਚੇ ਯੂਕਰੇਨ ਵਿਖੇ ਕਿਸੇ ਕੈਂਪ ਵਿੱਚ ਹਨ, ਪਰ ਪਰਿਵਾਰ ਪਿਛਲੇ ਕਰੀਬ ਚਾਰ ਦਿਨਾਂ ਤੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕਰ ਪਾ ਰਿਹਾ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਬੇਟੇ ਰਜਤ ਦੇ ਨਾਲ ਚਾਰ ਪੰਜਾਬੀ ਨੌਜਵਾਨ ਜਿੰਨ੍ਹਾਂ ਵਿੱਚੋਂ ਇੱਕ ਰਮਨਦੀਪ ਉਨ੍ਹਾਂ ਦਾ ਹੀ ਗੁਆਂਢੀ ਹੈ ਜੋ 5 ਫਰਵਰੀ 2021 ਉਹ ਵੀ ਮਗਰੋਂ ਲੈਂਗਵੇਜ ਸਟੱਡੀ ਦੀ ਪੜ੍ਹਾਈ ਲਈ ਯੂਕਰੇਨ ਗਿਆ ਸੀ। ਫਿਲਹਾਲ ਜਿੰਨ੍ਹਾਂ ਨੌਜਵਾਨਾਂ ਨੂੰ ਯੂਕਰੇਨ ਪੁਲਿਸ ਵੱਲੋਂ ਫੜਿਆ ਗਿਆ ਹੈ। ਉਨ੍ਹਾਂ ਵਿੱਚ ਇੰਨ੍ਹਾਂ ਦੋਨਾਂ ਦੇ ਸਮੇਤ ਚਾਰ ਪੰਜਾਬੀ ਨੌਜਵਾਨ ਅਤੇ ਤਿੰਨ ਨੇਪਾਲੀ ਲੜਕੇ ਮੌਜੂਦ ਹਨ।

ਫਿਲਹਾਲ ਵਣਜ ਅਤੇ ਰੁਪਿੰਦਰ ਦਾ ਪਰਿਵਾਰ ਕੇਂਦਰ ਸਰਕਾਰ ਨੂੰ ਇਹ ਗੁਹਾਰ ਲਗਾ ਰਿਹਾ ਹੈ ਕਿ ਉਨ੍ਹਾਂ ਦੇ ਬੇਟੇ ਦਾ ਪਤਾ ਲਗਾ ਕੇ ਜਲਦ ਤੋਂ ਜਲਦ ਇਸ ਚ ਉਨ੍ਹਾਂ ਦੇ ਘਰ ਲਿਆਂਦਾ ਜਾਵੇ ਤਾਂ ਕਿ ਉਨ੍ਹਾਂ ਦਾ ਬੇਟਾ ਸਹੀ ਸਲਾਮਤ ਘਰ ਪਹੁੰਚ ਸਕੇ।

ਇਹ ਵੀ ਪੜੋ: WAR: ਖੇਰਸਨ 'ਤੇ ਰੂਸ ਦਾ ਕਬਜ਼ਾ - ਕੀਵ ’ਚ ਲਗਾਤਾਰ ਧਮਾਕੇ, ਗੱਲਬਾਤ ਦੀ ਉਮੀਦ

Last Updated : Mar 3, 2022, 6:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.