ਜਲੰਧਰ: ਜਲੰਧਰ ਵਿੱਚ ਆਜ਼ਾਦੀ ਤੋਂ ਬਾਅਦ ਪਿਛਲੇ ਕਰੀਬ 20 ਤੋਂ 25 ਸਾਲ ਵਿੱਚ ਕਰੀਬ 300 ਹਿੰਦੂ ਪਰਿਵਾਰ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਆ ਕੇ ਇੱਥੇ ਵੱਸ ਗਏ ਸੀ। ਜਲੰਧਰ ਦੇ ਅਲੱਗ-ਅਲੱਗ ਹਿੱਸਿਆਂ ਵਿਚ Pakistani Hindu families settled in Jalandhar ਵਸੇ ਇਹ ਪਰਿਵਾਰ ਅੱਜ ਹੋਰ ਵੱਡੇ ਹੋ ਚੁੱਕੇ ਹਨ, ਅੱਜ ਤੋਂ ਪੱਚੀ ਤੀਹ ਸਾਲ ਪਹਿਲੇ ਜੋ ਲੋਕ ਆਪਣਾ ਪਰਿਵਾਰ ਲੈ ਕੇ ਇੱਥੇ ਆਏ ਸੀ।
ਪਰ ਅੱਜ ਇੱਥੇ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਤੱਕ ਹੋ ਚੁੱਕੇ ਹਨ, ਪਰ ਇਹ ਪਰਿਵਾਰ ਅੱਜ ਵੀ ਭਾਰਤ ਦੀ ਨਾਗਰਿਕਤਾ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਮੁਤਾਬਕ ਕੁਝ ਲੋਕ ਐਸੇ ਨੇ, ਜਿਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਚੁੱਕੀ ਹੈ, ਜਦਕਿ ਜ਼ਿਆਦਾਤਰ ਅੱਜ ਵੀ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਭਾਰਤੀ ਨਾਗਰਿਕਤਾ ਦੀ ਉਡੀਕ ਕਰ ਰਹੇ ਹਨ। pakistani hindu families in india waiting for citizenship
ਆਧਾਰ ਕਾਰਡ ਤੇ ਵੋਟਰ ਕਾਰਡ ਤਾਂ ਬਣੇ ਪਰ ਨਹੀਂ ਬਣ ਪਾ ਰਿਹਾ ਪਾਸਪੋਰਟ:- 2006 ਵਿੱਚ ਪਾਕਿਸਤਾਨ ਦੇ ਸਿਆਲਕੋਟ ਤੋਂ ਆਏ ਹਿੰਦੂ ਪਰਿਵਾਰ ਦੇ ਮੁਖੀਆ ਕਾਲਾ ਰਾਮ ਦਾ ਕਹਿਣਾ ਹੈ ਕਿ ਇੱਥੇ ਆ ਕੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਦਾ ਬਣ ਚੁੱਕਿਆ ਹੈ। ਲੇਕਿਨ ਇਸ ਦੇ ਬਾਵਜੂਦ ਉਨ੍ਹਾਂ ਨੂੰ ਦੋ ਸਹੂਲਤਾਂ ਨਹੀਂ ਮਿਲ ਰਹੀਆਂ, ਜੋ ਸਹੂਲਤਾਂ ਭਾਰਤ ਦੇ ਹਰ ਨਾਗਰਿਕ ਨੂੰ ਮਿਲਦੀਆਂ ਹਨ।
ਉਨ੍ਹਾਂ ਮੁਤਾਬਕ ਅੱਜ ਪਾਸਪੋਰਟ ਬਣਾਉਣ ਲਈ ਲੋੜੀਂਦਾ ਆਧਾਰ ਕਾਰਡ , ਵੋਟਰ ਆਈਡੀ ਕਾਰਡ ਜਿਸ ਤੇ ਬੈਂਕ ਵਿੱਚ ਖਾਤਾ ਤਾਂ ਉਨ੍ਹਾਂ ਕੋਲ ਹੈ, ਪਰ ਜਦ ਗੱਲ ਪੁਲਿਸ ਇਨਕੁਆਰੀ ਦੀ ਆਉਂਦੀ ਹੈ ਤਾਂ ਉਥੇ ਇਹ ਗੱਲ ਲਿਖ ਦਿੱਤੀ ਜਾਂਦੀ ਹੈ ਕਿ ਇਹ ਪਰਿਵਾਰ ਪਾਕਿਸਤਾਨ ਤੋਂ ਆਇਆ ਹੈ। ਇਹੀ ਕਾਰਨ ਹੈ ਕਿ ਇੰਨੇ ਸਾਲ ਬਾਅਦ ਵੀ ਇਨ੍ਹਾਂ ਲੋਕਾਂ ਦੇ ਪਾਸਪੋਰਟ ਨਹੀਂ ਬਣ ਪਾਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦ ਇਹ ਲੋਕ ਪਾਕਿਸਤਾਨ ਦੇ ਸਿਆਲਕੋਟ ਇਲਾਕੇ ਤੋਂ ਇੱਥੇ ਆਏ ਸੀ ਤਾਂ ਇਨ੍ਹਾਂ ਨੇ ਆਪਣੇ ਪਾਕਿਸਤਾਨੀ ਪਾਸਪੋਰਟ ਸਰਕਾਰ ਨੂੰ ਜਮ੍ਹਾ ਕਰਵਾ ਦਿੱਤੇ ਸੀ ਅਤੇ ਉਸ ਸਮੇਂ ਤੋਂ ਹੀ ਇਨ੍ਹਾਂ ਦੀ ਨਾਗਰਿਕਤਾ ਭਾਰਤ ਦਾ ਪ੍ਰੋਸੈੱਸ ਸ਼ੁਰੂ ਹੋ ਗਿਆ ਸੀ ਪਰ ਅੱਜ ਤੱਕ ਇਹ ਪ੍ਰੋਸੈਸ ਏਦਾਂ ਹੀ ਚੱਲ ਰਿਹਾ ਹੈ .
ਇਸ ਦੌਰਾਨ ਪਾਕਿਸਤਾਨੀ ਪਰਿਵਾਰ ਦੇ ਮੈਂਬਰ ਕਾਲਾ ਰਾਮ ਦਾ ਕਹਿਣਾ ਹੈ ਕਿ ਉਹ ਇੱਥੋਂ ਇਸ ਕਰਕੇ ਛੱਡ ਕੇ ਆਏ ਸੀ, ਕਿਉਂਕਿ ਉਥੇ ਵਹਿਣ ਲਈ ਉਨ੍ਹਾਂ ਨੂੰ ਮੁਸਲਿਮ ਧਰਮ ਅਪਣਾਉਣਾ ਪੈ ਸਕਦਾ ਸੀ, ਪਰ ਹੁਣ ਭਾਰਤ ਆ ਕੇ ਉਹ ਹੋਰ ਪਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਦੇ ਮੁਤਾਬਕ ਪਾਸਪੋਰਟ ਨਾ ਹੋਣ ਕਰਕੇ ਉਹ ਦੁਬਾਰਾ ਪਾਕਿਸਤਾਨ ਨਹੀਂ ਜਾ ਸਕਦੇ, ਜਦਕਿ ਉਨ੍ਹਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਉੱਥੇ ਰਹਿੰਦੇ ਹਨ। ਕਾਲਾ ਰਾਮ ਮੁਤਾਬਕ ਸਰਕਾਰ ਨੂੰ ਚਾਹੀਦਾ ਹੈ, ਉਨ੍ਹਾਂ ਦੀ ਇਹ ਕਾਰਵਾਈ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇ।
ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਉਮੀਦ ਜਾਗੀ ਸੀ, ਪਰ ਉਹ ਵੀ ਰਹਿ ਗਈ ਅਧੂਰੀ:- ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਉਮੀਦ ਸੀ ਕਿ ਜੇਕਰ ਉਹ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਵੀ ਜਾ ਪਾ ਰਹੇ, ਘੱਟ ਤੋਂ ਘੱਟ ਕਰਤਾਰਪੁਰ ਸਾਹਿਬ ਜਾ ਕੇ ਉਨ੍ਹਾਂ ਨੂੰ ਮਿਲ ਕੇ ਆ ਸਕਣਗੇ। ਪਰ ਇਸ ਵਿੱਚ ਵੀ ਪਾਸਪੋਰਟ ਦੀ ਲੋੜ ਹੋਣ ਕਰਕੇ ਉਹ ਕਾਫੀ ਨਿਰਾਸ਼ ਹਨ। ਇੱਥੇ ਤੱਕ ਕਿ ਅੱਜ ਪਾਸਪੋਰਟ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਬੱਚੇ ਤੱਕ ਪੜ੍ਹਾਈ ਲਿਖਾਈ ਕਰਕੇ ਵਿਦੇਸ਼ ਨਹੀਂ ਜਾ ਸਕਦੇ। ਇਹੀ ਕਾਰਨ ਹੈ ਕਿ ਅੱਜ ਇਹ ਬੱਚੇ ਜਲੰਧਰ ਵਿਖੇ ਛੋਟਾ ਮੋਟਾ ਕੰਮ ਜਾਂ ਪ੍ਰਾਈਵੇਟ ਨੌਕਰੀ ਕਰਨ ਨੂੰ ਮਜਬੂਰ ਹਨ।
ਬੱਚਿਆਂ ਨੂੰ ਨਹੀਂ ਮਿਲਦੀ ਸਰਕਾਰੀ ਨੌਕਰੀ :- 2001 ਵਿੱਚ ਪਾਕਿਸਤਾਨ ਦੇ ਸਿਆਲਕੋਟ ਤੋਂ ਭਾਰਤ ਆ ਕੇ ਵਸੀ ਚੰਦਾ ਰਾਣੀ ਦਾ ਵੀ ਕਹਿਣਾ ਹੈ ਕਿ ਉਹ ਕਰੀਬ 20 ਸਾਲ ਪਹਿਲੇ ਜਦ ਪਾਕਿਸਤਾਨ ਤੋਂ ਭਾਰਤ ਆਈ ਸੀ, ਉਸ ਵੇਲੇ ਉਹ ਕੁਆਰੀ ਸੀ, ਉਸ ਦਾ ਵਿਆਹ ਵੀ ਜਲੰਧਰ ਵਿੱਚ ਇਕ ਭਾਰਤੀ ਨਾਗਰਿਕ ਨਾਲ ਹੋਇਆ ਹੈ। ਪਰ ਬਾਵਜੂਦ ਇਸ ਦੇ ਉਸ ਨੂੰ ਭਾਰਤੀ ਨਾਗਰਿਕ ਨਹੀਂ ਗਿਣਿਆ ਜਾਂਦਾ।
ਇੱਥੇ ਤੱਕ ਕਿ ਹੁਣ ਉਸ ਦੇ ਛੋਟੇ-ਛੋਟੇ ਬੱਚੇ ਵੀ ਨੇ, ਪਰ ਅੱਜ ਵੀ ਉਹ ਇਕ ਭਾਰਤੀ ਨਾਗਰਿਕ ਨਾਲ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਭਾਰਤ ਦੀ ਨਾਗਰਿਕ ਨਹੀਂ ਹੈ। ਉਸ ਦੇ ਮੁਤਾਬਕ ਅੱਜ ਹਾਲਾਤ ਇਹ ਨੇ ਕਿ ਪੰਜਾਬ ਵਿੱਚ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਬਣਨ ਨਾਲ ਉਹਨਾਂ ਦੇ ਬੱਚੇ ਸਕੂਲ ਪੜ੍ਹਨ ਤਾਜ਼ਾ ਪਾ ਰਹੇ ਹਨ, ਪਰ ਆਮ ਬੱਚਿਆਂ ਵਾਂਗ ਵਧੀਆ ਪੜ੍ਹਾਈ ਕਰਨ ਦੇ ਬਾਵਜੂਦ ਉਹ ਸਰਕਾਰੀ ਨੌਕਰੀਆਂ ਨਹੀਂ ਕਰ ਪਾ ਰਹੇ। ਜਿਸ ਕਰਕੇ ਇਹ ਪਰਿਵਾਰ ਆਰਥਿਕ ਤੌਰ ਉੱਤੇ ਤਰੱਕੀ ਨਹੀਂ ਕਰ ਪਾ ਰਹੇ।
ਵੋਟਰ ਆਈਡੀ ਕਾਰਡ ਤੇ ਆਧਾਰ ਕਾਰਡ ਬਣਾ ਕੇ ਲੀਡਰ ਵੋਟਾਂ ਤਾਂ ਲੈ ਲੈਂਦੇ ਨੇ, ਪਰ ਕੰਮ ਨਹੀਂ ਕਰਦੇ:- ਇਨ੍ਹਾਂ ਲੋਕਾਂ ਦੇ ਮੁਤਾਬਕ ਇਨ੍ਹਾਂ ਦੇ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਤਾਂ ਬਣਾ ਦਿੱਤੇ ਗਏ ਨੇ ਅਤੇ ਇਸ ਤੋਂ ਬਾਅਦ ਲੀਡਰ ਇਨ੍ਹਾਂ ਨੂੰ ਕਈ ਵਾਰ ਵਾਅਦੇ ਕਰਕੇ ਇਨ੍ਹਾਂ ਕੋਲੋਂ ਵੋਟਾਂ ਵੀ ਲੈ ਲੈਂਦੇ ਹਨ, ਪਰ ਬਾਵਜੂਦ ਇਸ ਦੇ ਇਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਇਨ੍ਹਾਂ ਦੇ ਇੱਥੇ ਆਉਣ ਤੋਂ ਬਾਅਦ ਕਈ ਵਾਰ ਸਰਕਾਰਾਂ ਆਈਆਂ ਗਈਆਂ, ਪਰ ਕਿਸੇ ਨੇ ਇਨ੍ਹਾਂ ਦੀ ਸਾਰ ਨਹੀਂ ਲਈ।
ਇਹ ਹੈ ਪਰੇਸ਼ਾਨੀ, ਆਖਿਰ ਕਿਉਂ ਨਹੀਂ ਮਿਲ ਪਾ ਰਹੀ ਨਾਗਰਿਕਤਾ :- ਦੇਸ਼ ਦੀ ਨਾਗਰਿਕਤਾ ਲੈਣ ਲਈ ਇਨ੍ਹਾਂ ਪਾਕਿਸਤਾਨੀ ਪਰਿਵਾਰਾਂ ਨੂੰ ਆਪਣੇ ਪਿਛੋਕੜ ਦੀ ਪੂਰੀ ਜਾਣਕਾਰੀ ਕਾਗਜ਼ੀ ਤੌਰ ਉੱਤੇ ਦੇਣੀ ਪੈਂਦੀ ਹੈ। ਜਦ ਇਹ ਲੋਕ ਪਾਕਿਸਤਾਨ ਤੋਂ ਭਾਰਤ ਆਏ ਸੀ, ਉਸ ਵੇਲੇ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਕੋਲੋਂ ਇਨ੍ਹਾਂ ਦੇ ਬਾਪ ਦਾਦਿਆਂ ਦੇ ਪਾਕਿਸਤਾਨੀ ਸ਼ਨਾਖ਼ਤੀ ਕਾਰਡ ਮੰਗੇ ਜਾ ਰਹੇ ਹਨ, ਜੋ ਭਾਰਤੀ ਨਾਗਰਿਕਤਾ ਲਈ ਇਹੋ ਜ਼ਰੂਰੀ ਹਨ, ਪਰ ਇਨ੍ਹਾਂ ਲੋਕਾਂ ਮੁਤਾਬਕ ਹੁਣ ਇਹ ਉਹ ਕਾਗਜ਼ ਨਹੀਂ ਲਿਆ ਸਕਦੇ, ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਨਾ ਤਾਂ ਇਨ੍ਹਾਂ ਲੋਕਾਂ ਕੋਲ ਇਹ ਕਾਗਜ਼ ਤਿਆਰ ਕਰਨ ਵਾਸਤੇ ਉੱਥੇ ਕੋਈ ਇਨਸਾਨ ਹੈ, ਇਸਦੇ ਨਾਲ ਹੀ ਇਸ ਲਈ ਪਾਸਪੋਰਟ ਨਾ ਹੋਣ ਕਰਕੇ ਇਹ ਖੁਦ ਪਾਕਿਸਤਾਨ ਜਾ ਸਕਦੇ ਹਨ। ਅੱਜ ਹਾਲਾਤ ਇਹ ਹੈ ਕਿ ਇਹ ਲੋਕ ਉਹ ਕਾਗਜ਼ ਇੱਥੇ ਲਿਖ ਨਹੀਂ ਸਕਦੇ, ਜੋ ਇਨ੍ਹਾਂ ਨੂੰ ਨਾਗਰਿਕਤਾ ਲਈ ਚਾਹੀਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਹ ਲੋਕ ਬਿਨਾਂ ਭਾਰਤੀ ਨਾਗਰਿਕਤਾ ਤੋਂ ਦੇਸ਼ ਵਿਚ ਰਹਿ ਰਹੇ ਨੇ ਭਾਰਤ ਦੇ ਆਪਣੀ ਨਾਗਰਿਕਤਾ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜੋ:- ਵਪਾਰੀ ਕਤਲ ਮਾਮਲਾ: AGTF ਨੇ ਲੰਡਾ ਗੈਂਗ ਦੇ 2 ਸ਼ੂਟਰਾਂ ਨੂੰ 4 ਵਿਦੇਸ਼ੀ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ