ਜਲੰਧਰ: ਹਰ ਮਾਂ-ਬਾਪ ਦਾ ਇਹ ਸੁਪਣਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਉਨ੍ਹਾਂ ਦਾ ਨਾਂਅ ਰੋਸ਼ਨ ਕਰੇ ਅਤੇ ਆਪਣੇ ਬੱਚੇ ਦੇ ਨਾਂਅ ਨਾਲ ਉਹ ਜਾਣੇ ਜਾਣ। ਕੁਝ ਬੱਚੇ ਅਜਿਹੇ ਵੀ ਹੁੰਦੇ ਹਨ ਉਹ ਆਪਣੇ ਮਾਂ ਬਾਪ ਦਾ ਇਹ ਸੁਪਣਾ ਆਪਣੇ ਬਚਪਨ ’ਚ ਹੀ ਪੂਰਾ ਕਰ ਦਿੰਦੇ ਹਨ। ਅਜਿਹਾ ਬੱਚਾ ਭਵਯਾ ਹੈ ਜਿਸਨੇ ਆਪਣਾ ਨਿੰਕੀ ਜਿੰਦ ’ਚ ਆਪਣਾ ਮਾਂ ਬਾਪ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਦੱਸ ਦਈਏ ਕਿ ਭਵਯਾ ਬੱਤਰਾ ਮਹਿਜ਼ ਦਸ ਸਾਲ ਦਾ ਹੈ ਅਤੇ ਪੰਜਵੀ ਜਮਾਤ ’ਚ ਪੜ੍ਹਦਾ ਹੈ, ਪਰ ਉਸ ਦੇ ਛੋਟੇ-ਛੋਟੇ ਹੱਥਾਂ ਨਾਲ ਬਣਾਏ ਹੋਏ ਵੱਡੇ-ਵੱਡੇ ਅਦਾਕਾਰਾ ਦੇ ਪੋਟਰੇਟ ਕਈ ਵੱਡੇ-ਵੱਡੇ ਲੋਕਾਂ ’ਚ ਵੀ ਮਸ਼ਹੂਰ ਹੋ ਚੁੱਕੇ ਹਨ।
6 ਸਾਲ ਦੀ ਉਮਰ ’ਚ ਕੀਤੀ ਪੇਂਟਿੰਗ ਬਣਾਉਣੀ ਸ਼ੁਰੂ
ਆਪਣੀ ਇਸ ਕਲਾ ਬਾਰੇ ਦੱਸਦੇ ਹੋਏ ਭਵਯਾ ਨੇ ਦੱਸਿਆ ਕਿ ਉਸ ਨੇ ਕਰੀਬ ਛੇ ਸਾਲ ਦੀ ਉਮਰ ਤੋਂ ਪੇਂਟਿੰਗ ਬਣਾਉਣੀ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਕਈ ਵੱਡੀਆਂ ਹਸਤੀਆਂ ਦੀਆਂ ਪੇਂਟਿੰਗ ਬਣਾ ਕੇ ਖ਼ੁਦ ਉਨ੍ਹਾਂ ਨੂੰ ਦੇ ਚੁੱਕਿਆ ਹੈ। ਉਸ ਦੇ ਅਨੁਸਾਰ ਉਹ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ , ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ,ਡੀਸੀ ਘਣਸ਼ਾਮ ਥੋਰੀ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਦੀਆਂ ਪੇਂਟਿੰਗ ਬਣਾ ਕੇ ਉਨ੍ਹਾਂ ਨੂੰ ਖ਼ੁਦ ਦੇ ਚੁੱਕਿਆ ਹੈ। ਭਵਯਾ ਨੇ ਦੱਸਿਆ ਕਿ ਹੁਣ ਉਹ ਸੋਨੂੰ ਸੂਦ ਦੀ ਇੱਕ ਪੇਂਟਿੰਗ ਬਣਾ ਰਿਹਾ ਹੈ ਜਿਸ ਨੂੰ ਉਹ ਖੁਦ ਸੋਨੂੰ ਸੂਦ ਨੂੰ ਦੇਣਾ ਚਾਹੁੰਦਾ ਹੈ।
ਮਾਤਾ ਪਿਤਾ ਨੂੰ ਆਪਣੇ ਬੱਚੇ ’ਤੇ ਮਾਣ
ਬਾਲ ਕਲਾਕਾਰ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਇਸ ਕਲਾ ਨੇ ਉਨ੍ਹਾਂ ਨੂੰ ਪੂਰੇ ਇਲਾਕੇ ਚ ਮਸ਼ਹੂਰ ਕਰ ਦਿੱਤਾ ਹੈ ਅਤੇ ਉਹ ਆਪਣੇ ਬੱਚੇ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਭਵਯਾ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਜੋ ਮਾਣ ਸਨਮਾਨ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਹਸਤੀਆਂ ਤੋਂ ਦਿਵਾਇਆ ਹੈ ਉਸ ਲਈ ਉਨ੍ਹਾਂ ਨੂੰ ਆਪਣੇ ਬੇਟੇ ਤੋਂ ਬਹੁਤ ਮਾਣ ਹੈ।
ਇਹ ਵੀ ਪੜੋ: ਅੰਤਰਰਾਸ਼ਟਰੀ ਓਲੰਪਿਕ ਦਿਵਸ 2021: ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਵ