ETV Bharat / state

ਜਲੰਧਰ 'ਚ 'ਵੂਮੈਨ ਫਰੈਂਡਲੀ ਸ਼ਰਾਬ' ਦਾ ਠੇਕਾ ਖੁੱਲ੍ਹਣ 'ਤੇ ਸਿਆਸਤ ਭਖੀ, ਵਿਰੋਧੀਆਂ ਨੇ ਸੂਬਾ ਸਰਕਾਰ ਨੂੰ ਲਪੇਟਿਆ - ਜਲੰਧਰ ਦੀਆਂ ਖ਼ਬਰਾਂ ਪੰਜਾਬੀ ਚ

ਜਲੰਧਰ 'ਚ ਔਰਤਾਂ ਲਈ ਸ਼ਰਾਬ ਦਾ ਖਾਸ ਠੇਕਾ ਖੋਲ੍ਹਿਆ ਗਿਆ ਹੈ। ਇਸ ਠੇਕੇ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਪੰਜਾਬ ਸਰਕਾਰ ਆ ਗਈ ਹੈ। ਜਲੰਧਰ ਤੋਂ ਭਾਜਪਾ ਦੇ ਆਗੂ ਨੇ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਹੁਣ ਔਰਤਾਂ ਨੂੰ ਵੀ ਨਸ਼ੇ ਵਿੱਚ ਗਲਤਾਨ ਕਰਨ ਲਈ ਕਦਮ ਚੁੱਕ ਰਹੇ ਹਨ।

Opponents are surrounding the Punjab government over the opening of a 'women friendly liquor' shop in Jalandhar
ਜਲੰਧਰ 'ਚ 'ਵੂਮੈਨ ਫਰੈਂਡਲੀ ਸ਼ਰਾਬ' ਦਾ ਠੇਕਾ ਖੁੱਲ੍ਹਣ 'ਤੇ ਸਿਆਸਤ ਭਖੀ, ਵਿਰੋਧੀਆਂ ਨੇ ਸੂਬਾ ਸਰਕਾਰ ਨੂੰ ਘੇਰਿਆ
author img

By

Published : Aug 11, 2023, 4:16 PM IST

Updated : Aug 11, 2023, 6:09 PM IST

ਵਿਰੋਧੀਆਂ ਨੇ ਸੂਬਾ ਸਰਕਾਰ ਨੂੰ ਲਪੇਟਿਆ

ਜਲੰਧਰ : ਜ਼ਿਲ੍ਹੇ ਵਿੱਚ ਔਰਤਾਂ ਲਈ ਸ਼ਰਾਬ ਦਾ ਵਿਸ਼ੇਸ਼ ਠੇਕਾ ਖੋਲ੍ਹਿਆ ਗਿਆ ਹੈ। ਲੰਮਾ ਪਿੰਡ ਚੌਂਕ ਵਿਖੇ ਖੋਲ੍ਹੇ ਗਏ ਇਸ ਠੇਕੇ ’ਤੇ ਔਰਤਾਂ ਲਈ ਖਾਸ ਬੋਰਡ ਵੀ ਲਾਇਆ ਗਿਆ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵਿਰੋਧੀ ਲਪੇਟ ਰਹੇ ਨੇ। ਜਲੰਧਰ ਵਿੱਚ ਭਾਜਪਾ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਲ੍ਹ ਦਾ ਪਿਆਰ ਪੂਰੇ ਸੂਬੇ ‘ਚ ਸਾਫ਼ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜ ਵੜਿੰਗ ਨੇ ਸੂਬ ਸਰਕਾਰ ਦੇ ਇਸ ਫੈਸਲੇ ਉੱਤੇ ਟਵੀਟ ਰਾਹੀਂ ਤੰਜ ਕੱਸਿਆ ਹੈ।

  • ਸ਼ਰਮਨਾਕ! ਪੰਜਾਬ ਨੂੰ ਤਿੰਨ ਮਹੀਨੇ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੇ ਹੁਣ ਔਰਤਾਂ ਨੂੰ ਵੀ ਸ਼ਰਾਬ ‘ਤੇ ਲਗਾਉਣ ਦੀਆਂ ਤਿਆਰੀਆਂ ਕਰ ਚੁੱਕੇ ਹਨ। ਨਸ਼ਾ ਪਹਿਲਾਂ ਹੀ ਪੰਜਾਬ ਦੀਆਂ ਪੀੜੀਆਂ ਦੀਆਂ ਪੀੜੀਆਂ ਨਿਗਲ ਚੁੱਕਿਆ ਹੈ, ਹੁਣ ਔਰਤਾਂ ਲਈ ਠੇਕੇ ਖੋਲ ਕੇ @BhagwantMann ਜੀ ਕਰਨਾ ਕੀ ਚਾਹੁੰਦੇ ਹਨ? ਬਦਲਾਅ ਦਾ ਇਹ ਨਵਾਂ ਰੂਪ ਬਹੁਤ ਭਿਆਨਕ… pic.twitter.com/66bzBlsjZQ

    — Amarinder Singh Raja Warring (@RajaBrar_INC) August 11, 2023 " class="align-text-top noRightClick twitterSection" data=" ">

ਸ਼ਰਮਨਾਕ! ਪੰਜਾਬ ਨੂੰ ਤਿੰਨ ਮਹੀਨੇ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੇ ਹੁਣ ਔਰਤਾਂ ਨੂੰ ਵੀ ਸ਼ਰਾਬ ‘ਤੇ ਲਗਾਉਣ ਦੀਆਂ ਤਿਆਰੀਆਂ ਕਰ ਚੁੱਕੇ ਹਨ। ਨਸ਼ਾ ਪਹਿਲਾਂ ਹੀ ਪੰਜਾਬ ਦੀਆਂ ਪੀੜੀਆਂ ਦੀਆਂ ਪੀੜੀਆਂ ਨਿਗਲ ਚੁੱਕਿਆ ਹੈ, ਹੁਣ ਔਰਤਾਂ ਲਈ ਠੇਕੇ ਖੋਲ ਕੇ @BhagwantMann ਜੀ ਕਰਨਾ ਕੀ ਚਾਹੁੰਦੇ ਹਨ? ਬਦਲਾਅ ਦਾ ਇਹ ਨਵਾਂ ਰੂਪ ਬਹੁਤ ਭਿਆਨਕ ਹੈ ਜਿਸ ਦੇ ਖਤਰਨਾਕ ਸਿੱਟੇ ਨਿਕਲਣਗੇ।.. ਅਮਰਿੰਦਰ ਸਿੰਘ ਰਾਜਾ ਵੜਿੰਗ,ਪ੍ਰਧਾਨ ਪੰਜਾਬ ਕਾਂਗਰਸ

ਜਲੰਧਰ 'ਚ ਵੂਮੈਨ ਫਰੈਂਡਲੀ ਠੇਕਾ
ਜਲੰਧਰ 'ਚ ਵੂਮੈਨ ਫਰੈਂਡਲੀ ਠੇਕਾ

ਨਸ਼ੇ ਦੀ ਦਲਦਲ ਵਿੱਚ ਡੁੱਬਿਆ ਸੂਬਾ: ਦੂਜੇ ਪਾਸੇ ਭਾਜਪਾ ਆਗੂ ਜਨਾਰਦਨ ਸ਼ਰਮਾ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਨਸ਼ੇ ਦੀ ਦਲਦਲ ਵਿੱਚ ਡੁੱਬਿਆ ਹੋਇਆ ਹੈ ਅਤੇ ਰਹਿੰਦੀ ਕਸਰ ਪੰਜਾਬ ਸਰਕਾਰ ਨੇ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸੂਬੇ ਵਿੱਚ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਨਵਾਂ ਸ਼ਰਮਸਾਰ ਕਰ ਦੇਣ ਵਾਲਾ ਉਪਰਾਲਾ ਕੀਤਾ ਹੈ। ਪਹਿਲਾਂ ਹੀ ਪੂਰੇ ਸੂਬੇ ਵਿੱਚ ਨਸ਼ੇ ਨੇ ਲੋਕਾਂ ਦੇ ਘਰ ਤਬਾਹ ਕੀਤੇ ਹੋਏ ਹਨ। ਹੁਣ ਮਾਣਯੋਗ ਸਰਕਾਰ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਬਰਬਾਦ ਕਰਨ 'ਤੇ ਤੁਲੀ ਹੋਈ ਹੈ। ਜਿਸ ਦੀ ਸ਼ੁਰੁਆਤ ਜਲੰਧਰ ਵਿੱਚ ਵੀ ਕਰ ਦਿੱਤੀ ਗਈ ਹੈ।

ਸੀਐੱਮ ਦੀ ਔਰਤਾਂ ਨੂੰ ਸੌਗਾਤ: ਜਨਾਰਦਨ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸੂਬੇ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਮੁਕਤ ਕਰੇਗੀ, ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਦਾ ਸ਼ਰਾਬ ਵੱਲ ਧਿਆਨ ਆਕਰਸ਼ਿਤ ਕਰਨ ਲਈ ਸ਼ਰਾਬ ਦੇ ਠੇਕੇ ਖੋਲ੍ਹੇ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਜਲੰਧਰ ਦੇ ਲੰਮਾ ਪਿੰਡ ਚੌਕ 'ਚ ਔਰਤਾਂ ਲਈ ਖੋਲ੍ਹਿਆ ਗਿਆ ਸ਼ਰਾਬ ਦਾ ਠੇਕਾ ਹੈ।

ਮੁੱਖ ਮੰਤਰੀ ਦਾ ਪੁਰਾਣਾ ਪਿਆਰ ਆਇਆ ਸਾਹਮਣੇ: ਜਨਾਰਦਨ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਸ਼ਰਾਬ ਦੇ ਪ੍ਰਤੀ ਪਿਆਰ ਅੱਜ ਪੂਰੇ ਸੂਬੇ 'ਚ ਨਜ਼ਰ ਆ ਰਿਹਾ ਹੈ, ਅੱਜ ਸੂਬੇ 'ਚ ਥਾਂ-ਥਾਂ 'ਤੇ ਪੰਜ ਸਿਤਾਰਾ ਸਹੂਲਤਾਂ ਨਾਲ ਲੈਸ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ। ਅੱਜ ਪੂਰੇ ਪੰਜਾਬ ਵਿੱਚ ਸੂਬੇ ਦੇ ਲੋਕਾਂ ਨੂੰ ਸ਼ਰਾਬ ਲੈਣ ਲਈ 1 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਨਹੀਂ ਕਰਨਾ ਪੈਂਦਾ।

Last Updated : Aug 11, 2023, 6:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.