ETV Bharat / state

ਜਲੰਧਰ 'ਚ ਧੁੰਦ ਬਣੀ ਫੌਜੀ ਅਫ਼ਸਰਾਂ ਲਈ ਕਹਿਰ, ਸੜਕ ਹਾਦਸੇ 'ਚ ਲੈਫਟੀਨੈਂਟ ਦੀ ਮੌਤ ਤੇ ਕੈਪਟਨ ਜ਼ਖ਼ਮੀ

Army Officer Death in Road Accident: ਜਲੰਧਰ 'ਚ ਸੰਘਣੀ ਧੁੰਦ ਕਾਰਨ ਔਜ ਦੇ ਅਧਿਕਾਰੀਆਂ ਦੀ ਨਿੱਜੀ ਕਾਰ ਪਲਟ ਗਈ। ਜਿਸ ਕਾਰਨ ਹਾਦਸੇ 'ਚ ਫੌਜ ਦੇ ਲੈਫਟੀਨੈਂਟ ਅਚਿਤ ਦੀ ਮੌਤ ਹੋ ਗਈ, ਜਦਕਿ ਕੈਪਟਨ ਯੁਵਰਾਜ ਗੰਭੀਰ ਜ਼ਖ਼ਮੀ ਹੋ ਗਏ।

ਸੜਕ ਹਾਦਸੇ ਵਿੱਚ ਇੱਕ ਫੌਜੀ ਅਫ਼ਸਰ ਦੀ ਮੌਤ
ਸੜਕ ਹਾਦਸੇ ਵਿੱਚ ਇੱਕ ਫੌਜੀ ਅਫ਼ਸਰ ਦੀ ਮੌਤ
author img

By ETV Bharat Punjabi Team

Published : Dec 16, 2023, 7:58 PM IST

Updated : Dec 16, 2023, 10:42 PM IST

ਪੁਲਿਸ ਅਧਿਕਾਰੀ ਹਾਦਸੇ ਸਬੰਧੀ ਜਾਣਕਾਰੀ ਦਿੰਦਾ ਹੋਇਆ

ਜਲੰਧਰ: ਸਰਦੀਆਂ ਦੇ ਮੌਸਮ 'ਚ ਧੁੰਦ ਕਈ ਲੋਕਾਂ ਲਈ ਕਹਿਰ ਬਣ ਕੇ ਪੈਂਦੀ ਹੈ। ਅਜਿਹਾ ਹੀ ਇੱਕ ਕਹਿਰ ਫੌਜੀ ਅਫ਼ਸਰਾਂ 'ਤੇ ਵੀ ਵਰਿਆ ਜਿਥੇ ਇੱਕ ਅਫ਼ਸਰ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜਲੰਧਰ ਨੇੜੇ ਪਤਾਰਾ ਵਿੱਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ ਇੱਕ ਲੈਫਟੀਨੈਂਟ ਦੀ ਦਰਦਨਾਕ ਮੌਤ ਹੋ ਗਈ। ਉਸ ਦੇ ਨਾਲ ਗੱਡੀ ਵਿੱਚ ਮੌਜੂਦ ਇੱਕ ਫੌਜੀ ਕੈਪਟਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਹਾਦਸੇ 'ਚ ਜਾਨ ਗਵਾਉਣ ਵਾਲੇ ਲੈਫਟੀਨੈਂਟ ਦੀ ਪਛਾਣ ਅਚਿਤ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਸੀ।

ਇੱਕ ਕੈਪਟਨ ਹੋਇਆ ਹਾਦਸੇ 'ਚ ਜ਼ਖ਼ਮੀ: ਇਸ ਹਾਦਸੇ 'ਚ ਜ਼ਖਮੀ ਹੋਏ ਫੌਜ ਦੇ ਕੈਪਟਨ ਦਾ ਨਾਂ ਯੁਵਰਾਜ ਦੱਸਿਆ ਜਾ ਰਿਹਾ ਹੈ, ਜੋ ਰਾਜਸਥਾਨ ਦੇ ਨਾਗੌਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦਾ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਫੌਜ ਦੇ ਲੈਫਟੀਨੈਂਟ ਅਚਿੱਤਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਤੜਕਸਾਰ ਵਾਪਰਿਆ ਸੜਕ ਹਾਦਸਾ: ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਜੀਵਨ ਸਿੰਘ ਅਨੁਸਾਰ ਇਹ ਹਾਦਸਾ ਤੜਕਸਾਰ ਸਵੇਰੇ 2.30 ਵਜੇ ਪਤਾਰਾ ਦੇ ਪਿੰਡ ਨਰੰਗਪੁਰ ਨੇੜੇ ਟੀ-ਪੁਆਇੰਟ ’ਤੇ ਵਾਪਰਿਆ। ਲੈਫਟੀਨੈਂਟ ਅਚਿਤ ਅਤੇ ਕੈਪਟਨ ਯੁਵਰਾਜ ਹਰੀਪੁਰ ਰੇਂਜ ਤੋਂ ਆਪਣੀ ਨਿੱਜੀ ਕ੍ਰੇਟਾ ਕਾਰ ਵਿੱਚ ਜਲੰਧਰ ਛਾਉਣੀ ਸਥਿਤ ਮੁੱਖ ਦਫ਼ਤਰ ਨੂੰ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਨਾਰੰਗਪੁਰ ਨੇੜੇ ਟੀ-ਪੁਆਇੰਟ 'ਤੇ ਪਹੁੰਚੀ ਤਾਂ ਸੰਘਣੀ ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ ਲੈਫਟੀਨੈਂਟ ਅਚਿਤ ਅਤੇ ਯੁਵਰਾਜ ਦੋਵੇਂ ਗੰਭੀਰ ਜ਼ਖਮੀ ਹੋ ਗਏ।

ਘਟਨਾ ਸਮੇਂ ਕੈਪਟਨ ਨੇ ਖੁਦ ਦਿੱਤੀ ਜਾਣਕਾਰੀ: ਇਸ ਹਾਦਸੇ ਤੋਂ ਬਾਅਦ ਕੈਪਟਨ ਯੁਵਰਾਜ ਜ਼ਖਮੀ ਹੋ ਗਏ ਪਰ ਉਹ ਬੇਹੋਸ਼ ਨਹੀਂ ਹੋਏ। ਅਜਿਹੇ 'ਚ ਉਨ੍ਹਾਂ ਨੇ ਖੁਦ ਹੀ ਆਪਣੇ ਅਧਿਕਾਰੀਆਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਉਦੋਂ ਤੱਕ ਰਾਹਗੀਰਾਂ ਨੇ ਕੈਪਟਨ ਯੁਵਰਾਜ ਅਤੇ ਲੈਫਟੀਨੈਂਟ ਅਚਿਤ ਨੂੰ ਕਾਰ 'ਚੋਂ ਕੱਢ ਕੇ ਰਾਮਾਮੰਡੀ ਦੇ ਜੌਹਲ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਲੈਫਟੀਨੈਂਟ ਅਚਿਤ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਵਿੱਚ ਕਾਰ ਪਲਟਣ ਕਾਰਨ ਕੈਪਟਨ ਯੁਵਰਾਜ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ। ਇਸ ਕਾਰਨ ਉਨ੍ਹਾਂ ਦਾ ਬਿਆਨ ਵੀ ਨਹੀਂ ਲਿਆ ਜਾ ਸਕਿਆ।

ਪੰਜਾਬ 'ਚ ਸੰਘਣੀ ਧੁੰਦ ਦਾ ਅਲਰਟ: ਏਐਸਆਈ ਜੀਵਨ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਕਰੀਬ 2.30 ਵਜੇ ਵਾਪਰਿਆ। ਉਨ੍ਹਾਂ ਨੂੰ ਸ਼ਨੀਵਾਰ ਸਵੇਰੇ ਇਸ ਦੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ। ਦੱਸ ਦਈਏ ਕਿ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਚਾਰ ਦਿਨਾਂ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਅਜਿਹੇ 'ਚ ਪੁਲਿਸ ਨੇ ਸਾਰੇ ਡਰਾਈਵਰਾਂ ਨੂੰ ਹਾਈਵੇ 'ਤੇ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।

Last Updated : Dec 16, 2023, 10:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.