ਜਲੰਧਰ: ਸ਼ਹਿਰ ਦੇ ਚੁਗਿੱਟੀ ਚੌਕ 'ਚ ਸਵੇਰੇ ਕਰੀਬ 11 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਬੱਸ ਅਤੇ ਟਿੱਪਰ ਦੀ ਟੱਕਰ ਵਿੱਚ ਇੱਕ ਸ਼ਖਸ ਦੀ ਜਾਨ ਚਲੀ ਗਈ ਜਦਕਿ ਪੰਜ ਜ਼ਖ਼ਮੀ ਹਨ।
ਇਸ ਹਾਦਸੇ ਵਿੱਚ ਮਾਰੇ ਗਏ ਸ਼ਖਸ ਦਾ ਨਾਮ ਗੁਰਦੀਪ ਸਿੰਘ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਕਿਸੇ ਕੰਮ ਲਈ ਜਲੰਧਰ ਆ ਰਿਹਾ ਸੀ ।
ਦੂਜੇ ਪਾਸੇ, ਡਾਕਟਰਾਂ ਨੇ ਦੱਸਿਆ ਕਿ ਕੁੱਲ ਪੰਜ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦਕਿ ਚਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ।