ਜਲੰਧਰ : ਮੋਗਾ ਦੇ ਨਿਵਾਸੀ ਵਿਕਾਸ ਨੇ ਦੱਸਿਆ ਕਿ ਉਹ ਆਪਣੇ ਦੋ ਦੋਸਤਾ ਦੇ ਨਾਲ ਜੰਮੂ ਜਾ ਰਿਹਾ ਸੀ। ਉਹ ਸਾਰੇ ਵਾਟਰ ਫਿਲਟਰ ਵੇਚਣ ਦਾ ਕੰਮ ਕਰਦੇ ਹਨ। ਜਿਵੇ ਹੀ ਕਾਰ ਸੁੱਚੀ ਪਿੰਡ ਦੇ ਨਜ਼ਦੀਕ ਪੁੱਜੀ ਤਾਂ ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਤੇਜ਼ ਰਫ਼ਤਾਰ ਇਨੌਵਾ ਆ ਗਈ । ਇਨੋਵਾ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਆਪਣੀ ਕਾਰ ਸੜਕ ਡਿਵਾਈਡਰ ਵਿਚ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਅਮਨ ਸੂਦ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਵਿਕਾਸ ਅਤੇ ਗੁਰਪ੍ਰੀਤ ਦੋਨੋਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਸਥਾਨਕ ਲੋਕਾਂ ਨੇ ਕਾਲਾ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।