ਜਲੰਧਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਅੱਛੇ ਦਿਨਾਂ ਦਾ ਨਾਅਰਾ ਲਗਾਇਆ ਸੀ ਪਰ ਜਿਸ ਦਿਨ ਤੋਂ ਭਾਜਪਾ ਦੀ ਸਰਕਾਰ ਕੇਂਦਰ ’ਚ ਆਈ ਹੈ ਅੱਛੇ ਦਿਨ ਤਾਂ ਬਹੁਤ ਦੂਰ ਦੀ ਗੱਲ ਰਹੀ ਜੋ ਦਿਨ ਚੱਲ ਰਹੇ ਸਨ ਉਹ ਵੀ ਮਾੜੇ ਹੋ ਗਏ ਹਨ। ਦਿਨ-ਬ-ਦਿਨ ਵਧ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ, ਜਿਸ ਨੇ ਕਿ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ।
ਸਾਡੇ ਦੇਸ਼ ਵਿੱਚ ਪਾਮ ਆਇਲ ਦਾ ਇਸਤੇਮਾਲ ਹਰ ਹੋਟਲ ਵਪਾਰ ਢਾਬਿਆਂ ਅਤੇ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਹੁੰਦਾ ਹੈ ਜੋ ਕਿ ਘਰੇਲੂ ਇਸਤੇਮਾਲ ਹੋਣ ਵਾਲੇ ਤੇਲ ਦੇ ਬਰਾਬਰ ਹੈ ਅਤੇ ਪਾਮ ਆਇਲ ਇੱਕ ਐਸਾ ਤੇਲ ਹੈ ਜੋ ਆਪਣੇ ਦੇਸ਼ ਵਿੱਚ ਪੈਦਾ ਨਹੀਂ ਹੁੰਦਾ ਬਲਕਿ ਸਿਰਫ਼ ਵਿਦੇਸ਼ਾਂ ਤੋਂ ਹੀ ਮੰਗਵਾਇਆ ਜਾਂਦਾ ਹੈ। ਹਾਲਾਤ ਇਹ ਹੈ ਕਿ ਪਾਮ ਆਇਲ ਦੀ ਕੀਮਤ ਜੋ ਇਕ ਸਾਲ ਪਹਿਲੇ ਕਰੀਬ ਪੰਜਾਹ ਤੋਂ ਲੈ ਕੇ ਸੱਠ ਰੁਪਏ ਦੇ ਵਿਚ ਸੀ ਉਹ ਹੁਣ ਸੌ ਰੁਪਏ ਤੋਂ ਉੱਪਰ ਪ੍ਰਤੀ ਲੀਟਰ ਹੋ ਗਈ ਹੈ।
ਜੇਕਰ ਖਾਣੇ ’ਚ ਵਰਤੇ ਜਾਣ ਵਾਲੇ ਸਭ ਤੋਂ ਪਹਿਲੀ ਵਸਤੂ ਤੇਲ ਦੀ ਕੀਤੀ ਜਾਵੇ ਤਾਂ ਇਸ ਦੀਆਂ ਕਿਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਪਾਮ ਆਇਲ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ ਜੋ ਕਿ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ।